ਸੁਖਵਿੰਦਰ ਥਿੰਦ ਆਲਮਸ਼ਾਹ, ਫਾਜ਼ਿਲਕਾ : ਪਾਣੀ ਜ਼ਿੰਦਗੀ ਦਾ ਅਹਿਮ ਅੰਗ ਹੈ। ਧਰਤੀ ਤੇ ਮਨੁੱਖੀ ਸਰੀਰ 'ਚ ਪਾਣੀ ਦੀ ਮਾਤਰਾ ਇਕੋ ਜਿਹੀ ਹੈ। ਇਸ ਲਈ ਕੁਦਰਤ ਦੀ ਇਸ ਅਣਮੁੱਲੀ ਦਾਤ ਨੂੰ ਬਚਾਉਣਾ ਸਾਡਾ ਸਭ ਦਾ ਫ਼ਰਜ਼ ਹੋਣਾ ਚਾਹੀਦਾ ਹੈ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡੀਸੀ ਮਨਪ੍ਰਰੀਤ ਸਿੰਘ ਨੇ ਆਲਮੀ ਪੱਧਰ 'ਤੇ ਦਰਪੇਸ਼ ਆ ਰਹੀ ਪਾਣੀ ਦੀ ਸਮੱਸਿਆ ਤੋਂ ਪੂਰੀ ਮਨੁੱਖਤਾ ਨੂੰ ਜਾਣੂ ਕਰਵਾਉਣ ਅਤੇ ਇਸ ਦੇ ਪ੍ਰਭਾਵੀ ਹੱਲ ਦੱਸਣ ਲਈ ਲਘੂ ਿਫ਼ਲਮ 'ਪਾਣੀ ਦੀ ਕਹਾਣੀ' ਦਾ ਪੋਸਟਰ ਅਤੇ ਪ੍ਰਰੋਮੋ ਰਿਲੀਜ਼ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਪਾਣੀ ਦੀ ਬੂੰਦ-ਬੂੰਦ ਕੀਮਤੀ ਹੋਣ ਦਾ ਸੁਨੇਹਾ ਦਿੰਦੇ ਿਫ਼ਲਮ ਦੇ ਦਿ੍ਸ਼ ਪਾਣੀ ਦੀ ਕਹਾਣੀ ਦੀ ਸਾਰਥਿਕਤਾ ਨੂੰ ਦਰਸਾਉਂਦੇ ਹਨ। ਮੁਹਿੰਮ ਜਲ ਸ਼ਕਤੀ ਅਭਿਆਨ ਤਹਿਤ ਜਲ ਸ਼ਕਤੀ ਮੰਤਰਲਯ ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਵਿਚ ਲਘੂ ਿਫ਼ਲਮ 'ਪਾਣੀ ਦੀ ਕਹਾਣੀ' ਤਿਆਰ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਛੱਤਵਾਲ ਨੇ ਕਿਹਾ ਪਾਣੀ ਦੀ ਅਹਿਮੀਅਤ ਅਤੇ ਸਹੀ ਕਰਨ ਦੇ ਤਰੀਕਿਆਂ ਬਾਰੇ ਇਹ ਿਫ਼ਲਮ ਕਾਰਗਰ ਭੂਮਿਕਾ ਅਦਾ ਕਰੇਗੀ। ਿਫ਼ਲਮ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ. ਰੁਪਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਿਫ਼ਲਮ 'ਚ ਪਾਣੀ ਦੀ ਵਰਤੋਂ ਨੂੰ ਲੈ ਕੇ ਿਫ਼ਲਮਾਏ ਗਏ ਸੰਖੇਪ ਸੁਨੇਹੇ , ਗੀਤ ਅਤੇ ਕਵਿਤਾ ਦਰਸ਼ਕਾਂ ਦਾ ਜਿੱਥੇ ਮਨੋਰੰਜਨ ਕਰਨਗੇ।

ਿਫ਼ਲਮ ਦੇ ਡਾਇਰੈਕਟਰ ਪਰਮਜੀਤ ਸਿੰਘ ਪੰਮੀ ਨੇ ਿਫ਼ਲਮ ਦੇ ਵਿਸ਼ਾ ਵਸਤੂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਣੀ ਦੇ ਹਰ ਤਰ੍ਹਾਂ ਦੇ ਸੋਮਿਆਂ ਢਾਬ, ਖੂਹਾਂ, ਟੋਭਿਆਂ ਤੋ ਸ਼ੁਰੂ ਹੋਈ ਪਾਣੀ ਦੀ ਕਹਾਣੀ ਨੇ ਸਾਨੂੰ ਅੱਜ ਮੱਛੀ ਮੋਟਰ ਤੋਂ ਲੈ ਕੇ ਬੰਦ ਬੋਤਲਾਂ 'ਤੇ ਲਿਆ ਖੜ੍ਹਾ ਕੀਤਾ ਹੈ। ਪਰ ਅੱਜ ਮਨੁੱਖ ਦੀ ਸੋਚ ਅਤੇ ਅਗਿਆਨਤਾ ਕਾਰਨ ਜੀਵਨ ਦੀ ਲਾਈਫ਼ ਲਾਈਨ ਮੰਨੇ ਜਾਂਦੇ ਪਾਣੀ ਦੀ ਹੋਂਦ 'ਤੇ ਖਤਰਾ ਮੰਡਰਾ ਰਿਹਾ ਹੈ। ਇਹ ਿਫ਼ਲਮ ਭੋਗੂਲਿਕ, ਰਾਜਨੀਤਿਕ, ਆਰਥਿਕ, ਸੱਭਿਆਚਾਰਕ, ਖਾਣ-ਪਾਣ, ਰਹਿਣ-ਸਹਿਣ, ਰੀਤੀ-ਰਿਵਾਜ, ਲੋਕ ਕਿੱਤਿਆਂ, ਵਿਦਿਅਕ ਖੇਤਰ, ਉਦਯੋਗਿਕ ਪੱਖਾਂ ਨੂੰ ਉਜਾਗਰ ਕਰਦੀ ਹੈ, ਜਿਸ ਕਰਕੇ ਇਹ ਿਫ਼ਲਮ ਫਾਜ਼ਿਲਕਾ ਆਉਣ ਵਾਲੇ ਹਰ ਟੂਰਸਿਟ ਅਤੇ ਜਾਣਕਾਰੀ ਦੀ ਜਗਿਆਸਾ ਰੱਖਣ ਵਾਲੇ ਹਰ ਵਿਅਕਤੀ ਜਾਂ ਕਹਿ ਲਈਏ ਵਿਦਿਆਰਥੀਆਂ ਲਈ ਪ੍ਰਸ਼ਨ ਉਤਰ ਗਿਆਨ ਵੱਜੋਂ ਵੀ ਸਹਾਈ ਸਿੱਧ ਹੋਵੇਗੀ।

ਿਫ਼ਲਮ 'ਚ ਪ੍ਰਰੋਗਰਾਮ ਸਹਾਇਕ ਵਜੋਂ ਰੋਲ ਅਦਾ ਕਰਨ ਵਾਲੇ ਪੰਨੀਵਾਲਾ ਨੇ ਦੱਸਿਆ ਕਿ ਫਾਜ਼ਿਲਕਾ ਜ਼ਿਲ੍ਹਾ ਅੰਤਰਰਾਜੀ ਅਤੇ ਅੰਤਰਦੇਸ਼ੀ ਸਰਹੱਦਾਂ ਨਾਲ ਜੁੜਿਆ ਹੋਣ ਕਰਕੇ ਆਪਣੀ ਬੁੱਕਲ 'ਚ ਕੁਦਰਤ ਦੇ ਬੇਸ਼ਕੀਮਤੀ ਖਜ਼ਾਨੇ ਸਮੋਈ ਬੈਠਾ ਹੈ। ਉਨ੍ਹਾਂ ਦੱਸਿਆ ਕਿ ਿਫ਼ਲਮ 'ਚ ਦਿਖਾਏ ਗਏ ਦਿ੍ਸ਼ ਇਸ ਗੱਲ ਦੀ ਗਵਾਹੀ ਹਨ ਕਿ ਜਿੱਥੇ ਇਸ ਜ਼ਿਲ੍ਹੇ ਦੇ ਵਸਨੀਕ ਵਾਤਾਵਰਨ ਪੇ੍ਮੀ ਹਨ, ਉਥੇ ਹੀ ਇੰਨ੍ਹਾਂ ਲੋਕਾਂ 'ਚ ਕੁਦਰਤ ਦੇ ਵਰਸਾਏ ਪਸ਼ੂ-ਪਰਿੰਦਿਆਂ ਅਤੇ ਦਰਖੱਤਾਂ ਨਾਲ ਵੀ ਪਿਆਰ ਦੀ ਇਕ ਵੱਖਰੀ ਤਾਂਘ ਅਤੇ ਸਾਂਝ ਇਸ ਿਫ਼ਲਮ ਜਰੀਏ ਵੇਖਣ ਨੂੰ ਮਿਲੇਗੀ।

ਿਫ਼ਲਮ ਦੀ ਅਡੀਟਿੰਗ ਅਤੇ ਸੰਗੀਤ ਸਮਸ਼ੇਰ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਸੁਰਿੰਦਰ ਕੰਬੋਜ, ਮਾਨ ਡੱਬਵਾਲੀਆ, ਸੋਨਮ ਕੰਬੋਜ, ਨੂਰ ਕਥੂਰੀਆ, ਟਹਿਲ ਸਿੰਘ, ਹਰਕਿਰਜਨਜੀਤ ਸਿੰਘ ਨੇ ਆਪਣੀ ਖੂਬਸੂਰਤ ਅਵਾਜ਼ ਨਾਲ ਸ਼ਿੰਗਾਰਿਆ ਹੈ। ਮਨਜੀਤ ਸਿੰਘ ਅਤੇ ਰਾਜੇਸ਼ ਨੇ ਕੈਮਰਾਮੈਨ ਵਜੋਂ ਸੇਵਾਵਾਂ ਦਿੱਤੀਆਂ। ਪ੍ਰਰਾਜੈਕਟ ਕੁਆਰਡੀਨੇਟਰ ਵਜੋਂ ਗੁਰਿਛੰਦਰਪਾਲ ਸਿੰਘ ਅਤੇ ਵਿਜੈ ਪਾਲ ਨੇ ਭੂਮਿਕਾ ਨਿਭਾਈ। ਵਿਪਨ ਕੁਮਾਰ, ਨਵਦੀਪ, ਜਸਵਿੰਦਰ ਚਾਵਲਾ, ਰੋਹਿਤ ਸੇਤੀਆ, ਇੰਦਰਜੀਤ, ਰਣਬੀਰ ਕੌਰ ਅਤੇ ਪਿ੍ਰੰਸ ਨੇ ਮੈਨੇਜਮੈਂਟ ਟੀਮ ਵਜੋਂ ਰੋਲ ਅਦਾ ਕੀਤਾ।

ਡਿਪਟੀ ਕਮਿਸ਼ਨਰ ਫਾਜ਼ਿਲਕਾ ਵੱਲੋਂ ਇਸ ਿਫ਼ਲਮ ਨੂੰ ਬਣਾਉਣ 'ਚ ਸਹਾਈ ਹੋਏ ਹਰ ਵਿਭਾਗ , ਲੋਕਾਂ ਅਤੇ ਸਮੂਹ ਟੀਮ ਮੈਂਬਰਾਂ ਨੂੰ ਧੰਨਵਾਦ ਕੀਤਾ ਅਤੇ ਹਰੇਕ ਵਿਅਕਤੀ ਨੂੰ ਇਸ ਿਫ਼ਲਮ ਨੂੰ ਦੇਖਣ ਦੀ ਅਪੀਲ ਕੀਤੀ।