ਬਗੀਚਾ ਸਿੰਘ, ਮਮਦੋਟ : ਮਮਦੋਟ ਵਿਖੇ ਵੱਡੇ ਦਿਨ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ ਗਈ। ਇਸ ਦੌਰਾਨ ਹਲਕਾ ਵਿਧਾਇਕਾ ਬੀਬੀ ਸਤਿਕਾਰ ਕੌਰ ਗਹਿਰੀ ਦੇ ਪਤੀ ਜਸਮੇਲ ਸਿੰਘ ਲਾਡੀ ਗਹਿਰੀ ਵੱਲੋਂ ਵਿਸ਼ੇਸ਼ ਤੌਰ ਤੇ ਹਾਜਰੀ ਲਗਵਾਈ ਗਈ। ਸ਼ੋਭਾ ਯਾਤਰਾ ਦੌਰਾਨ ਇਲਾਕੇ ਦੇ ਸਮੂਹ ਭਾਈਚਾਰੇ ਨੇ ਉਤਸੁਕਤਾ ਨਾਲ ਵੱਧ ਚੜ੍ਹ ਕੇ ਭਾਗ ਲਿਆ, ਸ਼ੋਭਾ ਯਾਤਰਾ ਦੌਰਾਨ ਭਗਵਾਨ ਿਯਸ਼ੂ ਨੂੰ ਸਮਰਪਿਤ ਧਾਰਮਿਕ ਗੀਤਾਂ ਤੇ ਸੰਗਤਾਂ ਵੱਲੋਂ ਭੰਗੜੇ ਵੀ ਪਾਏ ਗਏ। ਇਸ ਯਾਤਰਾ ਦੌਰਾਨ ਮਸੀਹ ਭਾਈਚਾਰੇ ਵੱਲੋਂ ਇਲਾਕੇ ਵਿਚ ਜਗ੍ਹਾ ਜਗ੍ਹਾ ਲੰਗਰ ਦੇ ਪ੍ਰਬੰਧ ਵੀ ਕੀਤੇ ਗਏ ਸਨ ਅਤੇ ਇਲਾਕੇ ਵਿਚ ਸਾਰੇ ਪਾਸਟਰ ਸਹਿਬਾਨਾਂ ਨੇ ਹਿੱਸਾ ਲਿਆ ਅਤੇ ਇਹ ਯਾਤਰਾ ਮਮਦੋਟ ਦੇ ਵੱਖ ਵੱਖ ਇਲਾਕਿਆਂ ਗਲੀਆਂ 'ਚੋ ਹੁੰਦੀ ਹੋਈ ਥਾਣਾ ਮਮਦੋਟ ਨਜਦੀਕ ਸਮਾਪਤ ਕਰ ਦਿੱਤੀ ਗਈ। ਇਸ ਯਾਤਰਾ ਵਿਚ ਹੋਰਨਾਂ ਤੋਂ ਇਲਾਵਾ ਮੁੱਖ ਪਾਸਟਰ ਪ੍ਰਰੇਮ ਮਸੀਹ, ਹਨੂਕ ਭੱਟੀ ਪ੍ਰਧਾਨ ਕਿ੍ਸਚੀਅਨ ਯੁਵਾ ਮੋਰਚਾ, ਕਿੱਕਰ ਸਿੰਘ, ਪ੍ਰਰੇਮ ਸਾਹਨਕੇ, ਜਗਜੀਤ ਸਿੰਘ ਟਿੱਬੀ ਆਦਿ ਨੇ ਹਿੱਸਾ ਲਿਆ।