ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਪਿਰਥੀ ਰਾਮ ਮੇਘਵਾਲ ਨੂੰ ਬੱਲੂਆਣਾ ਹਲਕੇ ਤੋਂ ਪਾਰਟੀ ਦਾ ਉਮੀਦਵਾਰ ਐਲਾਨਿਆ ਹੈ। ਇਹ ਜਾਣਕਾਰੀ ਦਿੰਦਿਆਂ ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਹਿਲਾਂ ਇਸ ਹਲਕੇ ਤੋਂ ਸ੍ਰੀ ਹਰਦੇਵ ਸਿੰਘ ਮੇਘ ਨੂੰ ਉਮੀਦਵਾਰ ਐਲਾਨਿਆ ਗਿਆ ਸੀ ਜਿਹਨਾਂ ਨੇ ਘਰੇਲੂ ਕਾਰਨਾਂ ਕਰ ਕੇ ਚੋਣ ਲੜਨ ਤੋਂ ਅਸਮਰਥਾ ਪ੍ਰਗਟ ਕੀਤੀ ਹੈ। ਇਸ ਮਗਰੋਂ ਹੀ ਸਰਦਾਰ ਬਾਦਲ ਨੇ ਸ੍ਰੀ ਪਿਰਥੀ ਰਾਮ ਮੇਘਵਾਲ ਨੁੰ ਪਾਰਟੀ ਉਮੀਦਵਾਰ ਬਣਾਉਣ ਦਾ ਫੈਸਲਾ ਕੀਤਾ ਹੈ।

Posted By: Jagjit Singh