ਬਲਜਿੰਦਰ ਸਿੰਘ ਸਿੱਧੂ, ਗੋਲੂ ਕਾ ਮੋੜ : ਸਿਹਤ ਵਿਭਾਗ ਦੀ ਟੀਮ ਵੱਲੋਂ ਜ਼ਿਲ੍ਹੇ ਭਰ ਦੇ ਵੱਖ ਵੱਖ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਸਵਾਈਨ ਫਲੂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਸਰਕਾਰੀ ਪ੍ਾਇਮਰੀ ਸਕੂਲ ਮੱਘਰ ਸਿੰਘ ਵਾਲਾ ਵਿਖੇ ਸਿਹਤ ਵਿਭਾਗ ਦੀ ਟੀਮ ਦੇ ਮਨਜੀਤ ਸਿੰਘ ਐੱਮਪੀਐੱਚਡਬਲਯੂ (ਮੇਲ) ਨੇ ਬੱਚਿਆਂ ਨੂੰ ਸਵਾਈਨ ਫਲੂ ਬਾਰੇ ਵਿਸਥਾਰ ਨਾਲ ਜਾਣਕਰੀ ਦਿੰਦਿਆਂ ਦੱਸਿਆ ਕਿ ਸਵਾਈਨ ਫਲੂ ਇਕ ਮਨੱੁਖ ਤੋਂ ਦੂਜੇ ਮਨੁੱਖ ਨੂੰ ਖੰਘ ਨਾਲ, ਿਛੱਕਾਂ, ਵਗਦੀ ਨੱਕ, ਹੱਥ ਮਿਲਾਉਣ ਨਾਲ, ਕਿਸੇ ਨੂੰ ਛੂਹਣ ਨਾਲ, ਖੁੱਲੇ ਵਿਚ ਥੁੱਕਣ ਨਾਲ ਫੈਲਦਾ ਹੈ। ਇਹ ਬਜ਼ੁਰਗਾਂ, ਕਮਜ਼ੋਰ ਵਿਅਕਤੀਆਂ, ਬੱਚੇ, ਗਰਭਵਤੀ ਅੌਰਤਾਂ ਅਤੇ ਦਮੇ ਦੇ ਮਰੀਜ਼ਾਂ ਨੂੰ ਛੇਤੀ ਅਤੇ ਘਾਤਕ ਸਿੱਧ ਹੁੰਦਾ, ਕਿਉਂਕਿ ਇਨ੍ਹਾਂ ਵਿਚ ਵਿਰੁੱਧ ਲੜਨ ਦੀ ਸ਼ਕਤੀ ਘੱਟ ਹੁੰਦੀ। ਇਸ ਲਈ ਸ਼ੱਕ ਹੋਣ ਤੇ ਡਾਕਟਰ ਦੀ ਸਲਾਹ ਜ਼ਰੂਰ ਲਵੋ ਤਾਂ ਜੋ ਜਲਦੀ ਇਲਾਜ ਹੋ ਸਕੇ। ਉਨ੍ਹਾਂ ਅਪੀਲ ਕੀਤੀ ਕਿ ਭੀੜ ਵਾਲੀਆਂ ਥਾਵਾਂ ਤੇ ਖੰਘਦੇ ਜਾਂ ਿਛੱਕਦੇ ਸਮੇਂ ਆਪਣਾ ਮੂੰਹ ਰੁਮਾਲ ਨਾਲ ਢੱਕ ਕੇ ਰੱਖੋ। ਨੀਦ ਪੂਰੀ ਲਵੋ, ਬਹੁਤ ਸਾਰਾ ਪਾਣੀ ਪੀਓ ਤੇ ਪੌਸ਼ਟਿਕ ਭੋਜਨ ਖਾਓ।