ਸੁਖਚੈਨ ਸਿੰਘ ਚੰਦੜ, ਤਲਵੰਡੀ ਭਾਈ (ਫਿਰੋਜ਼ਪੁਰ): ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੀ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਮਾਤਾ ਸਾਹਿਬ ਕੌਰ ਖਾਲਸਾ ਕਾਲਜ ਤਲਵੰਡੀ ਭਾਈ ਵਿਖੇ ਪਿੰ੍ਸੀਪਲ ਡਾ. ਗੁਰਵੀਰ ਸਿੰਘ ਦੀ ਅਗਵਾਈ ਵਿਚ ਧਾਰਮਿਕ ਗਤੀਵਿਧੀਆਂ ਸੈੱਲ ਵਲੋਂ ਸ੍ਰੀ ਸਹਿਜ ਪਾਠ ਸੇਵਾ ਸੁਸਾਇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਸਹਿਯੋਗ ਨਾਲ ਖੇਤੀ ਸਤਸੰਗ ਪੋ੍ਗਰਾਮ ਰਾਹੀਂ ਮਿਸਨ ਸੰਪੂਰਨ ਖੇਤੀ ਪੂਰਨ ਰੋਜ਼ਗਾਰ ਤਹਿਤ ਝੋਨੇ ਦੀ ਖੇਤੀ ਦਾ ਕੁਦਰਤੀਕਰਨ ਵਿਸ਼ੇ 'ਤੇ ਡਾ. ਅਵਤਾਰ ਸਿੰਘ ਫਗਵਾੜਾ ਅਤੇ ਡਾ. ਮੁਖਤਿਆਰ ਸਿੰਘ ਭੁੱਲਰ ਪ੍ਰਧਾਨ ਮਹਾਂ ਪੰਚਾਇਤ ਪੰਜਾਬ ਫਿਰੋਜ਼ਪੁਰ ਵੱਲੋਂ ਪ੍ਰਭਾਵ ਪੂਰਨ ਭਾਸ਼ਣ ਦਿੱਤਾ ਗਿਆ।

ਉਨਾਂ੍ਹ ਵਿਦਿਆਰਥੀਆਂ ਅਤੇ ਕਿਸਾਨਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪੰਜਾਬ ਦੀ ਜ਼ਮੀਨ ਨੂੰ ਬੰਜਰ ਹੋਣ ਤੋਂ ਬਚਾਉਣ ਲਈ ਸਾਨੂੰ ਝੋਨੇ ਦੀ ਫਸਲ ਲਈ ਕੁਦਰਤੀ ਵਿਧੀ ਅਪਣਾਉਣ 'ਤੇ ਜ਼ੋਰ ਦੇਣਾ ਚਾਹੀਦਾ ਹੈ। ਭਾਵੇਂ ਝੋਨੇ ਦੀ ਫਸਲ ਨੇ ਸਾਡੀ ਆਰਥਿਕਤਾ ਨੂੰ ਵੱਡਾ ਹੁਲਾਰਾ ਦਿੱਤਾ ਹੈ, ਪਰ ਨਾਲ ਹੀ ਇਸ ਫਸਲ ਦੀ ਗੈਰ ਕੁਦਰਤੀ ਅਵਿਗਿਆਨਿਕ ਵਿਧੀ (ਕੱਦੂ ਕਰਨਾ) ਨੇ ਸਾਡੇ ਖ਼ਿੱਤੇ ਨੂੰ ਬਹੁਤ ਹੀ ਅਣਸੁਖਾਵੇਂ ਮਾਹੌਲ ਵੱਲ ਧੱਕ ਦਿੱਤਾ ਹੈ। ਡਾ. ਚਮਨ ਲਾਲ ਵਸ਼ਿਸਟ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਹੇਠਾਂ ਜਾਣਾ, ਜ਼ਮੀਨ ਦੀ ਉਪਜਾਊ ਖੇਤੀ ਨੂੰ ਖੋਰਾ ਲੱਗਣਾ, ਕੀਟਾਂ ਦੀ ਸੰਖਿਆ ਵਿਚ ਵਾਧਾ ਹੋਣਾ ਆਦਿ ਅਨੇਕਾਂ ਖਾਮੀਆਂ ਹਨ, ਜੋ ਕਿ ਝੋਨੇ ਦੀ ਬਿਜਾਈ ਲਈ ਠੀਕ ਨਹੀਂ। ਜੇ ਇਨਾਂ੍ਹ ਦਰਪੇਸ ਸਮੱਸਿਆਵਾਂ ਦਾ ਨਿਪਟਾਰਾ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਝੋਨੇ ਦੀ ਬਿਜਾਈ ਦੇ ਕੁਦਰਤੀਕਰਨ ਵੱਲ ਆਪਣਾ ਰੁਖ ਕਰਨਾ ਪਵੇਗਾ।

ਇਸ ਤਰਾਂ੍ਹ ਝੋਨੇ ਦੀ ਖੇਤੀ ਦੇ ਕੁਦਰਤੀਕਰਨ ਦੇ ਨਾਲ-ਨਾਲ ਸਾਡੇ ਖ਼ਿੱਤੇ ਦੀ ਬਨਸਪਤੀ ਅਤੇ ਜੀਵ ਜੰਤੂਆਂ ਲਈ ਬਹੁਤ ਹੀ ਭਲਾਈ ਵਾਲਾ ਮਾਹੌਲ ਸਿਰਜਿਆ ਜਾਵੇਗਾ। ਇਸ ਮੌਕੇ ਕਾਲਜ ਪਿੰ੍ਸੀਪਲ ਡਾ. ਗੁਰਵੀਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਤਸੰਗ ਪੋ੍ਗਰਾਮ ਰਾਹੀਂ ਕਿਸਾਨਾਂ ਨੂੰ ਝੋਨੇ ਦੀ ਕੁਦਰਤੀ ਵਿਧੀ ਅਪਣਾਉਣ ਲਈ ਜਾਗਰੂਕ ਕੀਤੇ ਜਾਣਾ ਬਹੁਤ ਵਧੀਆ ਮਿਸ਼ਨ ਹੈ। ਇਸ ਮੌਕੇ ਡਾ. ਜੇਐੱਸ ਸਿੱਧੂ ਰਿਟਾ. ਬੈਂਕ ਅਫਸਰ, ਡਾ. ਸੁਖਵਿੰਦਰ ਸਿੰਘ, ਬੂਟਾ ਸਿੰਘ ਭੁੱਲਰ, ਪਲਵਿੰਦਰ ਸਿੰਘ ਮਣਕਿਆਂ ਵਾਲੀ, ਸੁਖਵਿੰਦਰ ਸਿੰਘ ਕਿੰਗਰਾ, ਸੋਹਨਜੀਤ ਸਿੰਘ ਖੋਸਾ ਪਾਂਡੋ, ਜਥੇਦਾਰ ਸਤਪਾਲ ਸਿੰਘ ਤਲਵੰਡੀ ਮੈਂਬਰ ਸੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਮੂਹ ਸਟਾਫ, ਕਿਸਾਨ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਮੌਜ਼ੂਦ ਸਨ।