ਰਵੀ ਸ਼ਰਮਾ, ਘੱਲਖੁਰਦ : ਸਟੇਟ ਪ੍ਰਰਾਜੈਕਟ ਕੋਆਰਡੀਨੇਟਰ ਰਾਜੇਸ਼ ਜੈਨ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਅਤੇ ਜ਼ਿਲ੍ਹਾ ਸਿੱਖਿਆ ਅਫਸਰ (ਸ.ਸ.) ਕੋਮਲ ਅਰੋੜਾ ਦੀ ਅਗਵਾਈ ਹੇਠ ਸਕੂਲੀ ਬੱਚਿਆਂ 'ਚ ਵਿਗਿਆਨਿਕ ਰੁਚੀਆ ਵਿਕਸਿਤ ਕਰਨ ਲਈ ਸਕੂਲ ਪੱਧਰ 'ਤੇ ਸਾਇੰਸ ਮੇਲਾ ਕਰਵਾਇਆ ਗਿਆ। ਜਿਸ ਵਿਚ ਜਮਾਤ 6ਵੀਂ ਤੋਂ 8ਵੀਂ ਤਕ ਦੇ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਮੇਲੇ 'ਚ ਬੱਚਿਆਂ ਦੀਆਂ ਵਿਗਿਆਨਿਕ ਰੁਚੀਆਂ ਵੇਖਣ ਜ਼ਿਲ੍ਹਾ ਸਿੱਖਿਆ ਅਫਸਰ ਕੋਮਲ ਅਰੋੜਾ ਅਤੇ ਬਲਾਕ ਸਾਇੰਸ ਮੈਂਟਰ ਕਮਲ ਵਧਵਾ ਉਚੇਚੇ ਤੌਰ 'ਤੇ ਪਹੁੰਚੇ। ਮੇਲੇ 'ਚ ਬੱਚਿਆਂ ਨੇ ਪੌਦਿਆਂ ਦੇ ਭਾਗ ਜੋ ਭੋਜਨ ਦੇ ਤੌਰ 'ਤੇ ਵਰਤੇ ਜਾਂਦੇ ਹਨ, ਭੋਜਨ ਵਿਚ ਪ੍ਰਰੋਟੀਨ ਅਤੇ ਚਰਚੀ ਦੀ ਪਰਖ ਕਰਨਾ, ਬੂਟੇ ਝਾੜੀ ਅਤੇ ਰੁੱਖਾਂ ਨੂੰ ਜਾਨਣਾ, ਬਿਜਲਈ ਬਲੱਬ ਦੀ ਬਣਤਰ ਨੂੰ ਸਮਝਣਾ, ਟਾਰਚ ਤਿਆਰ ਕਰਨਾ, ਦੰਦਾਂ ਦੀਆਂ ਕਿਸਮਾਂ, ਪਾਣੀ ਅਤੇ ਦੁੱਧ ਦੀ ਸ਼ੁੱਧਤਾ ਦੀ ਜਾਂਚ, ਕੁਦਰਤੀ ਅਤੇ ਬਨਾਉਟੀ ਰੇਸ਼ੇ ਦੀ ਪਰਖ, ਸਾਹ ਲੈਣ ਦੀ ਵਿਧੀ ਨੂੰ ਸਮਝਣਾ, ਬਿਜਲੀ ਸਰਕਟ ਬਾਰੇ ਸਮਝਣਾ, ਤਾਰਾ ਝੁੰਡ ਬਾਰੇ ਸਮਝਣਾ ਆਦਿ ਕਿਰਿਆਵਾਂ ਕੀਤੀਆਂ। ਇਹ ਕਿਰਿਆਵਾਂ ਮਨੁੱਖ ਦੇ ਦੈਨਿਕ ਜੀਵਨ ਨਾਲ ਸਬੰਧਤ ਹਨ ਅਤੇ ਕਿਰਿਆਵਾਂ ਨੁੰ ਆਪਣੇ ਪਰਖ ਕਰਕੇ ਵਰਤੋਂ ਵਿਚ ਲਿਆਉਣ ਅਤੇ ਸਮਝ ਨੂੰ ਉਤਸ਼ਾਹਿਤ ਕਰਨਾ ਹੈ। ਇਸ ਸਮੇਂ ਸਕੂਲ ਮੁਖੀ ਈਸ਼ਵਰ ਸ਼ਰਮਾ, ਸਾਇੰਸ ਅਧਿਆਪਕਾ ਸ਼੍ਰੀਮਤੀ ਪ੍ਰਭਜੋਤ ਕੌਰ, ਰੋਹਿਤ ਸ਼ਰਮਾ, ਕੰਪਿਊਟਰ ਫੈਕਲਟੀ, ਹਰਪ੍ਰਰੀਤ ਭੁੱਲਰ, ਸਿਮਰਨਜੀਤ ਹਿੰਦੀ ਮਾਸਟਰ ਵੀ ਹਾਜ਼ਰ ਸਨ। ਇਸ ਵਿਗਿਆਨ ਮੇਲੇ ਵਿਚ ਉਚੇਚੇ ਤੌਰ ਤੇ ਪਹੁੰਚੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਕੋਮਲ ਅਰੋੜਾ ਨੇ ਕਿਹਾ ਕਿ ਅਜਿਹੇ ਮੇਲੇ ਬੱਚਿਆਂ ਵਿਚ ਅੰਧ ਵਿਸਵਾਸ਼ ਅਤੇ ਅਗਿਆਨਤਾ ਦੂਰ ਕਰਕੇ ਗਿਆਨ ਦੇ ਰਸਤੇ ਵੱਲ ਲੈ ਕੇ ਜਾਂਦੇ ਹਨ। ਉਨ੍ਹਾਂ ਸਕੂਲ ਲੋਹਗੜ੍ਹ ਦੇ ਸਮੂਹ ਸਟਾਫ ਦੀ ਮਿਹਨਤ ਦੀ ਖੂਬ ਪ੍ਰਸ਼ੰਸਾ ਕੀਤੀ।