ਪੱਤਰ ਪ੍ਰਰੇਰਕ, ਜ਼ੀਰਾ : ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਮਿਹਰ ਸਿੰਘ ਵਾਲਾ ਵੱਲੋਂ ਵਿਦਿਆਰਥੀਆਂ ਦੇ ਵਿੱਦਿਅਕ ਤੇ ਧਾਰਮਿਕ ਟੂਰ ਦਾ ਆਯੋਜਨ ਕੀਤਾ ਗਿਆ। ਸਕੂਲ ਦੇ ਪਿੰ੍ਸੀਪਲ ਗੁਰਵੰਤ ਕੌਰ ਨੇ ਦੱਸਿਆ ਕਿ ਇਸ ਟੂਰ ਵਿਚ ਛੇਵੀਂ ਕਲਾਸ ਤੋਂ ਬਾਰਵੀਂ ਕਲਾਸ ਤੱਕ ਦੀਆਂ ਵਿਦਿਆਰਥਣਾਂ ਨੇ ਸ਼ਮੂਲੀਅਤ ਕੀਤੀ। ਇਸ ਟੂਰ ਦੌਰਾਨ ਵਿਦਿਆਰਥਣਾਂ ਨੇ ਸਾਇਸ ਸਿਟੀ ਵਿਚ ਗਿਆਨ ਹਾਸਿਲ ਕੀਤਾ। ਇਨਾਂ ਵਿਦਿਆਰਥਣਾਂ ਦੇ ਨਾਲ ਸਕੂਲ ਦੇ ਵਾਈਸ ਪਿੰ੍ਸੀਪਲ ਮੈਡਮ ਜਸਵੀਰਪਾਲ ਕੌਰ, ਕਲਰਕ ਰਣਜੀਤ ਸਿੰਘ, ਗੁਰਬੀਰ ਕੌਰ, ਸਤਨਾਮ ਸਿੰਘ, ਜਸ਼ਨਪ੍ਰਰੀਤ ਸਿੰਘ, ਪਵਨਦੀਪ ਕੌਰ, ਕੋਮਲਪ੍ਰਰੀਤ ਸਿੰਘ, ਕਿਰਨਦੀਪ ਕੌਰ ਆਦਿ ਹਾਜ਼ਰ ਸਨ। ਸਾਇਸ ਸਿਟੀ ਦੇਖਣ ਤੋਂ ਬਾਅਦ ਵਿਦਿਆਰਥੀਆਂ ਨੇ ਸੁਲਤਾਨਪੁਰ ਲੋਧੀ ਵਿਖੇ ਮੱਥਾ ਵੀ ਟੇਕਿਆ।