ਸੁਖਚੈਨ ਸਿੰਘ ਚੰਦੜ, ਤਲਵੰਡੀ ਭਾਈ : ਸਰਕਾਰੀ ਪ੍ਰਰਾਇਮਰੀ ਸਕੂਲ ਬੂਈਆ ਵਾਲਾ ਅਤੇ ਸਰਕਾਰੀ ਮਿਡਲ ਸਕੂਲ, ਬੂਈਆ ਵਾਲਾ ਦੇ ਸਾਰੇ ਬੱਚਿਆਂ ਦਾ ਬੀਮਾ ਕੀਤਾ ਗਿਆ। ਜਿਸ ਵਿੱਚ ਹਰ ਬੱਚੇ ਦਾ 1 ਲੱਖ ਦਾ ਬੀਮਾ ਕੀਤਾ ਗਿਆ ਹੈ। ਕਲੱਬ ਵੱਲੋਂ ਪਾਲਸੀਆ ਸਕੂਲ ਦੇ ਮੁਖੀ ਨੂੰ ਸਪੁਰਦ ਕੀਤੀਆਂ ਗਈਆਂ। ਇਸ ਤੋਂ ਇਲਾਵਾ ਕਲੱਬ ਵੱਲੋਂ ਸਮੂਹ ਬੱਚਿਆਂ ਨੂੰ ਪੈਨਸਿਲਾਂ ਵੀ ਦਿੱਤੀਆ ਗਈਆਂ, ਇਹ ਪੈਂਟਸਲ ਰਹਿੰਦ ਸਮੱਗਰੀ ਤੋਂ ਬਣੀ ਹੈ ਅਤੇ ਪੈਂਨਸਲ ਦੇ ਵਿੱਚ ਬੀਜ ਪਾਏ ਹੋਏ ਹਨ, ਜਿਸ ਨਾਲ ਪੈਂਨਸਲ ਦੀ ਵਰਤੋ ਤੋਂ ਬਾਅਦ ਇਸ ਨੂੰ ਗਮਲੇ ਵਿਚ ਲਗਾਕੇ ਪੋਦਾ ਲਗਾਇਆ ਜਾ ਸਕਦਾ ਹੈ। ਕਲੱਬ ਵੱਲੋ ਸਮੂਹ ਬੱਚਿਆ ਨੂੰ ਫਰੂਟ ਵੀ ਵੰਡੇ ਗਏ। ਇਸ ਸਮੇਂ ਸਕੂਲ ਦਾ ਸਾਰਾ ਸਟਾਫ, ਪਿੰਡ ਬੂਈਆਂ ਵਾਲਾ ਦੀ ਪੰਚਾਇਤ ਅਤੇ ਕਲੱਬ ਦੇ ਪ੍ਰਧਾਨ ਦੀਪਕ ਮਿੱਤਲ, ਸੈਕਟਰੀ ਡਾ. ਮੋਹਿਤ ਸੇਠੀ, ਦਵਿੰਦਰ ਗੁਪਤਾ ਕੈਸੀਅਰ, ਪਵਨ ਕੁਮਾਰ ਗੋਇਲ ਜੁਆਇੰਟ ਸੈਕਟਰੀ, ਬੋਰਡ ਆਫ ਡਾਇਰੈਕਟਰਜ ਇੰਦਰਜੀਤ ਸਿੰਘ ਚੌਹਾਨ (ਵਿੱਕੀ), ਮੈਂਂਬਰ ਕਰਨ ਬੱਬਰ, ਸੇਵਕ ਗੋਇਲ ਅਤੇ ਬੌਬੀ ਚੌਹਾਨ ਆਦਿ ਸ਼ਾਮਲ ਹੋਏ।