ਸਤਪਾਲ ਥਿੰਦ, ਗੁਰੂਹਰਸਹਾਏ : ਹਲਕਾ ਗੁਰੂਹਰਸਹਾਏ ਦੇ ਵਿਕਾਸ ਕੰਮਾਂ ਲਈ ਜੋ ਵਾਅਦੇ ਰਾਣਾ ਗੁਰਮੀਤ ਸਿੰਘ ਸੋਢੀ ਨੇ ਹਲਕੇ ਦੀ ਜਨਤਾ ਨਾਲ ਕੀਤੇ ਸੀ ਉਨਾਂ੍ਹ ਨੂੰ ਨੇਪਰੇ ਚਾੜਿ੍ਹਆ ਜਾ ਰਿਹਾ। ਇਹ ਗੱਲ ਰਾਣਾ ਗੁਰਮੀਤ ਸੋਢੀ ਦੀ ਪਤਨੀ ਟੀਨਾ ਸੋਢੀ ਨੇ ਗੁਰਦੁਆਰਾ ਬੇਰ ਸਾਹਿਬ ਤੋਂ ਸ਼ਰੀਂਹ ਵਾਲਾ ਰੋਡ ਨੂੰ ਜਾਂਦੀ ਸੜਕ ਦਾ ਕੰਮ ਸ਼ੁਰੂ ਕਰਵਾਉਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੀ। ਉਨਾਂ੍ਹ ਕਿਹਾ ਕਿ ਹਲਕਾ ਗੁਰੂਹਰਸਹਾਏ ਦੇ ਪਿੰਡ ਦੇ ਚਾਰੇ ਪਾਸੇ ਸੀਵਰੇਜ ਪਾਉਣ ਦਾ ਜੋ ਕੰਮ ਆਰੰਭ ਕੀਤਾ ਗਿਆ ਸੀ ਉਸ ਦਾ ਨਿਰਮਾਣ ਕੰਮ ਲੁੱਕ ਪਾ ਕੇ ਬੇਰ ਸਾਹਿਬ ਗੁਰਦੁਆਰਾ ਸ਼ੁਰੂ ਕਰਵਾ ਦਿੱਤਾ ਗਿਆ ਹੈ । ਟੀਨਾ ਸੋਢੀ ਨੇ ਕਿਹਾ ਕਿ ਹਲਕੇ ਗੁਰੂਹਰਸਹਾਏ 'ਚ 180 ਕਿਲੋਮੀਟਰ ਤੋਂ ਵੱਧ ਨਵੀਂਆਂ ਸੜਕਾਂ ਦੇ ਨਿਰਮਾਣ ਕੀਤੇ ਗਏ ਹਨ। ਗੁਰੂਹਰਸਹਾਏ ਮੰਡੀ 'ਤੇ ਵੀ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ ।ਉਨਾਂ੍ਹ ਕਿਹਾ ਕਿ ਸ਼ਹਿਰ ਨੂੰ ਸੁੰਦਰੀਕਰਨ ਦੇਣ ਲਈ ਚਾਰ ਚੌਂਕ ਬਣਾਏ ਗਏ ਹਨ ਤੇ ਗੋਲੂ ਕਾ ਮੋੜ ਤੋਂ ਸਵਾਗਤੀ ਗੇਟ ਬਣਾ ਕੇ ਸੜਕ ਨੂੰ ਦੋ ਪਾਸੇ ਚੌੜਾ ਕੀਤਾ ਗਿਆ ਹੈ ਜਿਸ ਤੇ ਲਾਈਟਾਂ ਲਗਾ ਦਿੱਤੀਆਂ ਜਾਣਗੀਆਂ ਅਤੇ ਸ਼ਹਿਰ ਦਾ ਖ਼ੂਬਸੂਰਤੀ ਨੂੰ ਚਾਰ ਚੰਦ ਲਗਾਉਣ ਗੀਆ ਉਨਾਂ੍ਹ ਕਿਹਾ ਕਿ ਹਰ ਪਿੰਡ ਵਿੱਚ ਵੀ ਗਰਾਂਟਾਂ ਦੇ ਗੱਫੇ ਵੰਡੇ ਗਏ ਹਨ ਅਤੇ ਪਿੰਡਾਂ ਵਿੱਚ ਵੀ ਵਿਕਾਸ ਕੰਮ ਜ਼ੋਰਾਂ 'ਤੇ ਹਨ ।ਇਸ ਮੌਕੇ ਉਨਾਂ੍ਹ ਦੇ ਨਾਲ ਅਨਿਲਜੀਤ ਸਿੰਘ ਬੇਦੀ, ਬਿਕਰਮਜੀਤ ਸਿੰਘ ਬੇਦੀ, ਤਰਸੇਮ ਸ਼ਰਮਾ ਕੁਲਦੀਪ ਧਵਨ, ਸ਼ੀਲਾ ਟੰਡਨ ,ਪਰਮਜੀਤ ਹਾਂਡਾ, ਸੰਨੀ ਹਾਂਡਾ, ਿਛੰਦਰਪਾਲ ਸਿੰਘ ਭੋਲਾ ,ਹੁਕਮ ਸਿੰਘ, ਨੀਸ਼ੂ ਦਹੂਜਾ, ਬਿ੍ਜ ਭੂਸ਼ਨ, ਸਤਵਿੰਦਰ ਸੋਢੀ, ਪਿੰਕਾ ਵੋਹਰਾ, ਵਿੱਕੀ ਸੇਠੀ,ਜਗਦੀਸ਼ ਪੰਜਾਹ ਗ੍ਰਾਮ, ਕਾਲ਼ਾ ਤੇਜੀ ,ਰਾਣੀ ਮੈਂਬਰ , ਪਿੰ੍ਸ ,ਉਡੀਕ ਨੰਬਰਦਾਰ ਆਦਿ ਹਾਜ਼ਰ ਸਨ।