ਭੈਣ-ਭਰਾ ਦੀ ਸੜਕ ਹਾਦਸੇ 'ਚ ਦਰਦਨਾਕ ਮੌਤ, ਭੈਣ ਦੇ ਵਿਆਹ ਨੂੰ ਅਜੇ 7 ਮਹੀਨੇ ਹੀ ਹੋਏ ਸੀ
Publish Date:Thu, 26 Nov 2020 05:09 PM (IST)
v>
ਸਟਾਫ ਰਿਪੋਰਟਰ, ਫਿਰੋਜ਼ਪੁਰ : ਜੀਰਾ ਹਾਈਵੇ 'ਤੇ ਸਥਿਤ ਪਿੰਡ ਚੂਚਕਵਿੰਡ (ਛੂਛਕ) ਨੇੜੇ ਵਾਪਰੇ ਹਾਦਸੇ ਦੌਰਾਨ ਭੈਣ-ਭਰਾ ਦੀ ਦਰਦਨਾਕ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਿਕ ਆਕਾਸ਼ਦੀਪ ਸਿੰਘ (21) ਪੁੱਤਰ ਸਵ.ਜੱਜਪਾਲ ਵਾਸੀ ਬਸਤੀ ਪੂਰਨ ਸਿੰਘ ਵਾਲੀ ਜੀਰਾ ਤੇ ਉਸ ਦੀ ਭੈਣ ਪ੍ਰਭਜੋਤ ਕੌਰ(24) ਉਰਫ ਪੂਜਾ ਕਿਸੇ ਕੰਮ ਦੇ ਸਿਲਸਿਲੇ ਵਿਚ ਵੀਰਵਾਰ ਸਵੇਰੇ ਐਕਟਿਵਾ ਸਕੂਟਰੀ ਨੰਬਰ PB-08 DA-4007 'ਤੇ ਜੀਰਾ ਤੋਂ ਫਿਰੋਜ਼ਪੁਰ ਜਾ ਰਹੇ ਸਨ ਕਿ ਪਿੰਡ ਚੂਚਕਵਿੰਡ ਦੇ ਕੋਲ ਫ਼ਿਰੋਜ਼ਪੁਰ ਵੱਲੋਂ ਆ ਰਹੇ ਤੇਜ਼ ਰਫ਼ਤਾਰ ਟਰਾਲੇ ਨੇ ਉਨ੍ਹਾਂ ਨੂੰ ਸਿੱਧੀ ਟੱਕਰ ਮਾਰ ਦਿੱਤੀ, ਜਿਸ ਕਾਰਨ ਮੌਕੇ 'ਤੇ ਹੀ ਦੋਵਾਂ ਭੈਣ ਭਰਾਵਾਂ ਦੀ ਮੌਤ ਹੋ ਗਈ। ਮ੍ਰਿਤਕ ਆਕਾਸ਼ਦੀਪ ਸਿੰਘ ਤੇ ਪ੍ਰਭਜੋਤ ਕੌਰ ਉਰਫ ਪੂਜਾ ਦੀਆਂ ਲਾਸ਼ਾਂ ਜ਼ੀਰਾ ਪੁਲੀਸ ਨੇ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਜੀਰਾ ਵਿਖੇ ਭਿਜਵਾ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਪ੍ਰਭਜੋਤ ਕੌਰ ਦਾ ਕਰੀਬ 7-8 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਉਸ ਦਾ ਪਤੀ ਨਿਊਜ਼ੀਲੈਂਡ ਰਹਿਦਾ ਹੈ।
Posted By: Amita Verma