v> ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ: ਫਿਰੋਜ਼ਪੁਰ-ਫਾਜ਼ਿਲਕਾ ਰੋਡ 'ਤੇ ਪਿੰਡ ਖਾਈ ਫੇਮੇਕੀ ਦੇ ਖੂਨੀ ਪੁੱਲ ਕੋਲ ਸ਼ੁੱਕਰਵਾਰ ਨੂੰ ਇਕ ਟੈਂਕਰ ਤੇ ਘੋੜਾ ਟਰਾਲੇ ਦਰਮਿਆਨ ਹੋਈ ਟੱਕਰ 'ਚ ਦੋਵਾਂ ਗੱਡੀਆਂ ਡੇ ਡਰਾਈਵਰਾਂ ਦੀ ਮੌਤ ਹੋ ਗਈ। ਹਾਦਸਾ ਇਸ ਕਦਰ ਖਤਰਨਾਕ ਸੀ ਕਿ ਦੋਵਾਂ ਹੀ ਗੱਡੀਆਂ ਦੇ ਅਗਲੇ ਪਾਸੇ ਬਿਲਕੁਲ ਹੀ ਤਬਾਹ ਹੋ ਗਏ। ਘਟਨਾ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਹਾਦਸੇ ਵਿਚ ਮਾਰੇ ਗਏ ਡਰਾਈਵਰਾਂ ਦੀ ਪਛਾਣ ਗੁਰਭਜਨ ਸਿੰਘ ਵਾਸੀ ਗੁਰੂਹਰਸਹਾਏ ਤੇ ਮਹਿੰਦਰ ਸਿੰਘ ਵਾਸੀ ਫਾਜ਼ਿਲਕਾ ਵਜੋਂ ਹੋਈ ਹੈ। ਇਸ ਹਾਦਸੇ ਕਾਰਨ ਫਿਰੋਜ਼ਪੁਰ ਫਾਜ਼ਿਲਕਾ ਸੜਕ 'ਤੇ ਪੂਰੀ ਤਰ੍ਹਾਂ ਜਾਮ ਲੱਗ ਗਿਆ ਅਤੇ ਪੁਲਿਸ ਵੱਲੋਂ ਲਗਾਤਾਰ ਇਨ੍ਹਾਂ ਵਾਹਨਾਂ ਨੂੰ ਸੜਕ ਤੋਂ ਹਟਵਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਫਿਰੋਜ਼ਪੁਰ ਫਾਜ਼ਿਲਕਾ ਰੋਡ 'ਤੇ ਪੈਂਦੇ ਪਿੰਡ ਖਾਈ ਫੇਮੇ ਕੀ ਦੇ ਕੋਲ ਕਰੋੜਾਂ ਰੁਪਏ ਦੀ ਕੀਮਤ ਨਾਲ ਬਣਿਆ ਪੁੱਲ ਹਾਦਸਿਆਂ ਕਾਰਨ ਖੂਨੀ ਪੁੱਲ ਦੇ ਨਾਂਅ ਨਾਲ ਮਸ਼ਹੂਰ ਹੋ ਰਿਹਾ ਹੈ।

Posted By: Amita Verma