ਸਟਾਫ ਰਿਪੋਰਟਰ, ਫਾਜਿਲਕਾ : ਕੋਰੋਨਾ ਵਾਇਰਸ ਦੇ ਕਾਰਨ ਲੰਮੇਂ ਸਮੇਂ ਤਕ ਪੰਜਾਬ ਸਰਕਾਰ ਵੱਲੋਂ ਕਰਫਿਊ ਦਾ ਐਲਾਨ ਕੀਤਾ ਗਿਆ ਸੀ ਜਿਸ ਦੇ ਚਲਦੇ ਹਰ ਵਰਗ ਨੂੰ ਬਹੁਤ ਜਿਆਦਾ ਘਾਟੇ ਦਾ ਸਾਮ੍ਹਣਾ ਕਰਨਾ ਪਿਆ ਅਤੇ ਲੋਕਾਂ ਦੇ ਘਰ ਦਾ ਗੁਜਾਰਾ ਬੜੀ ਮੁਸ਼ਕਲ ਨਾ ਚੱਲ ਰਿਹਾ ਹੈ। ਫਾਜ਼ਿਲਕਾ ਆਟੋ, ਰਿਕਸ਼ਾ ਚਾਲਕਾਂ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਚਲਦੇ ਪੰਜਾਬ ਸਰਕਾਰ ਵੱਲੋਂ ਕਰਫਿਊ ਦਾ ਐਲਾਨ ਕੀਤਾ ਗਿਆ ਸੀ ਜਿਸ ਕਰਕੇ ਉਨ੍ਹਾਂ ਦਾ ਕੰਮਕਾਜ ਠੱਪ ਸੀ ਅਤੇ ਅੱਜ ਵੀ ਉਨ੍ਹਾਂ ਦਾ ਕੰਮਕਾਜ ਠੱਪ ਹੀ ਹੈ। ਉਨ੍ਹਾਂ ਦੱਸਿਆ ਕਿ ਉਹ ਸਵੇਰੇ 7 ਵਜੇ ਬਾਜ਼ਾਰਾਂ 'ਚ ਆਪਣੇ ਆਟੋ ਲੈਕੇ ਆਉਂਦੇ ਹਨ ਅਤੇ ਸ਼ਾਮ 8 ਵਜੇ ਤਕ ਸਵਾਰੀ ਦੀ ਉਡੀਕ ਕਰਦੇ ਹਨ ਪਰ ਉਨ੍ਹਾਂ ਨੂੰ ਖਾਲੀ ਹੱਥ ਹੀ ਵਾਪਸ ਪਰਤਨਾ ਪੈਂਦਾ ਹੈ। ਆਟੋ ਚਾਲਕਾਂ ਨੇ ਦੱਸਿਆ ਕਿ ਲੋਕ ਪਹਿਲਾ ਹੀ ਗਰੀਬੀ ਰੇਖਾ ਹੇਠ ਆਪਣਾ ਜੀਵਨ ਬਤੀਤ ਕਰ ਰਹੇ ਸਨ ਉਪਰੋ ਕੋਰੋਨਾ ਵਾਇਰਸ ਨੇ ਗਰੀਬ ਨੂੰ ਹੋਰ ਗਰੀਬ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਕੰਮ ਨਾ ਚੱਲਣ ਕਾਰਨ ਘਰ ਚਲਾਉਣਾ ਵੀ ਬਹੁਤ ਅੌਖਾ ਹੈ ਬੱਚਿਆਂ ਦੀਆਂ ਫੀਸਾਂ, ਰਾਸ਼ਨ ਅਤੇ ਹੋਰ ਘਰ ਦੀਆਂ ਜਰੂਰੀ ਲੋੜਾਂ ਨੂੰ ਪੂਰਾ ਕਰਨਾ ਉਨ੍ਹਾਂ ਦੇ ਵੱਸ ਤੋਂ ਬਾਹਰ ਹੈ।

--------

ਆਟੋ ਰਿਕਸ਼ਾ ਦੀਆਂ ਕਿਸ਼ਤਾਂ ਮਾਫ ਕਰੇ ਸਰਕਾਰ

ਆਟੋ ਚਾਲਕਾਂ ਨੇ ਦੱਸਿਆ ਕਿ ਕੋਰੋਨਾ ਦੇ ਚਲਦੇ ਕਰਫਿਊ ਦੌਰਾਨ ਉਨ੍ਹਾਂ ਦਾ ਕਾਰੋਬਾਰ ਠੱਪ ਸੀ ਅਤੇ ਅੱਜ ਦੇ ਸਮੇਂ ਦੀ ਠੱਪ ਵਰਗਾ ਹੈ ਦਿਨ-ਭਰ ਕੋਈ ਸਵਾਰੀ ਨਹੀਂ ਮਿਲਦੀ ਖਾਲੀ ਹੱਥ ਘਰ ਵਾਪਸ ਪਰਤਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣਾ ਰੁਜ਼ਗਾਰ ਚਲਾਉਣ ਲਈ ਕਿਸ਼ਤਾਂ 'ਤੇ ਆਟੋ ਖਰੀਦੀਆਂ ਸੀ ਕੰਮ ਨਾ ਹੋਣ ਕਾਰਨ ਉਹ ਆਟੋ ਦੀਆਂ ਕਿਸ਼ਤਾਂ ਦਾ ਭੁਗਤਾਨ ਨਹੀਂ ਕਰ ਸਕਦਾ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਆਟੋ ਦੀਆਂ ਕੁਝ ਕਿਸ਼ਤਾਂ ਮੁਆਫ ਕੀਤੀਆਂ ਜਾਣ। ਇਸ ਮੌਕੇ ਵੀਰ ਸਿੰਘ, ਕਰਤਾਰ ਸਿੰਘ, ਸਤਪਾਲ ਸਿੰਘ, ਮੰਗਤ ਰਾਮ, ਤਰਨ ਲਾਲ, ਚਰਨਜੀਤ, ਮਨਜੀਤ ਸਿੰਘ ਅਤੇ ਗੁਰਮੇਜ ਸਿੰਘ ਤੋਂ ਇਲਾਵਾ ਹੋਰ ਆਟੋ ਚਾਲਕ ਵੀ ਮੌਜੂਦ ਸਨ।