ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਹੇਠ ਤੇ ਕ੍ਰਿਸ਼ਨ ਕੁਮਾਰ ਸਕੱਤਰ ਸਕੂਲ ਸਿੱਖਿਆ ਦੀ ਅਗਵਾਈ 'ਚ ਸਕੂਲ ਸਿੱਖਿਆ ਵਿਭਾਗ ਵੱਲੋਂ ਆਜ਼ਾਦੀ ਦੇ 75 ਸਾਲਾ ਸਮਾਗਮਾਂ ਦੀ ਲੜੀ ਵਿਚ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾ ਰਹੇ ਵੱਖ-ਵੱਖ ਮੁਕਾਬਲਿਆਂ ਵਿਚ ਰਾਜ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਪੂਰੇ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ। ਇਸ ਸਬੰਧੀ ਵਿਭਾਗ ਵੱਲੋਂ ਮਈ ਮਹੀਨੇ ਤੋਂ ਸਕੂਲ, ਬਲਾਕ, ਤਹਿਸੀਲ, ਜ਼ਿਲ੍ਹਾ ਅਤੇ ਰਾਜ ਪੱਧਰ 'ਤੇ ਸਮਾਗਮਾਂ ਦੀ ਸ਼ੁਰੂਆਤ ਕੀਤੀ ਗਈ ਹੈ। ਇਨਾਂ੍ਹ ਵੱਖ-ਵੱਖ ਸਰਗਰਮੀਆਂ ਦੀ ਲੜੀ ਵਿੱਚ ਤਹਿਸੀਲ ਪੱਧਰੀ ਲੇਖ ਰਚਨਾ ਮੁਕਾਬਲੇ ਆਯੋਜਿਤ ਕੀਤੇ ਗਏ ਸਨ, ਜਿਹਨਾਂ ਦੇ ਨਤੀਜੇ ਦੀ ਵਿਭਾਗ ਵੱਲੋਂ ਘੋਸ਼ਣਾ ਕਰ ਦਿੱਤੀ ਗਈ ਹੈ। ਇਸ ਸਬੰਧੀ ਕੁਲਵਿੰਦਰ ਕੌਰ ਜਿਲ੍ਹਾ ਸਿੱਖਿਆ ਅਫਸਰ (ਸ.ਸ ) ਫਿਰੋਜ਼ਪੁਰ, ਕੋਮਲ ਅਰੋੜਾ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸ.ਸ) ਫਿਰੋਜ਼ਪੁਰ, ਲਖਵਿੰਦਰ ਸਿੰਘ ਨੋਡਲ ਅਫਸਰ ਅਤੇ ਸੰਦੀਪ ਕੰਬੋਜ ਨੋਡਲ ਅਫਸਰ ਨੇ ਦੱਸਿਆ ਕਿ ਵਿਭਾਗ ਵੱਲੋਂ ਆਜ਼ਾਦੀ ਦਿਹਾੜੇ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਐੱਸਸੀਈਆਰਟੀ ਦੀ ਦੇਖ-ਰੇਖ ਹੇਠ ਵਿਦਿਆਰਥੀਆਂ ਦੇ ਵੱਖ-ਵੱਖ ਗਤੀਵਿਧੀਆਂ ਨਾਲ ਸਬੰਧਿਤ ਆਨਲਾਈਨ ਮੁਕਾਬਲੇ ਅਪ੍ਰਰੈਲ ਮਹੀਨੇ ਤੋਂ ਆਰੰਭ ਕੀਤੇ ਗਏ ਸਨ ਜੋ 15 ਅਗਸਤ 2022 ਤਕ ਕਰਵਾਏ ਜਾਣਗੇ। ਉਨਾਂ੍ਹ ਦੱਸਿਆ ਕਿ ਵਿਭਾਗ ਵੱਲੋਂ ਕਰਵਾਏ ਗਏ ਤਹਿਸੀਲ ਪੱਧਰੀ ਲੇਖ ਰਚਨਾ ਮੁਕਾਬਲੇ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਇਸ ਮੁਕਾਬਲੇ 'ਚ ਮਿਡਲ ਵਰਗ 'ਚੋਂ ਤਹਿਸੀਲ ਫਿਰੋਜਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਜੀਦਪੁਰ ਦੀ ਵਿਦਿਆਰਥਣ ਗਗਨਦੀਪ ਕੌਰ ਪਹਿਲੇ ਸਥਾਨ ਤੇ, ਸਰਕਾਰੀ ਹਾਈ ਸਕੂਲ ਹਰਾਜ ਦੀ ਵਿਦਿਆਰਥਣ ਨਰਗਿਸ ਦੂਸਰੇ ਸਥਾਨ ਤੇ ਰਹੇ, ਗੁਰੂਹਰਸਹਾਏ ਤਹਿਸੀਲ ਦੇ ਸਰਕਾਰੀ ਮਿਡਲ ਸਕੂਲ ਪਿੰਡ ਗੁਰੂਹਰਸਾਏ ਦੀ ਵਿਦਿਆਰਥਣ ਸੀਆ ਪਹਿਲੇ ਸਥਾਨ ਤੇ, ਸਰਕਾਰੀ ਮਿਡਲ ਸਕੂਲ ਝੁੱਗੇ ਿਛੱਲੀਆਂ ਦਾ ਵਿਦਿਆਰਥੀ ਨਵਜੋਤ ਸਿੰਘ ਦੂਜੇ ਸਥਾਨ ਤੇ ਰਹੇ ਅਤੇ ਜ਼ੀਰਾ ਬਲਾਕ ਦੇ ਸਰਕਾਰੀ ਹਾਈ ਸਕੂਲ ਮਨਸੂਰਦੇਵਾ ਦੀ ਵਿਦਿਆਰਥਣ ਨਵਦੀਪ ਕੌਰ ਪਹਿਲੇ ਸਥਾਨ ਤੇ ਅਤੇ ਸਰਕਾਰੀ ਮਿਡਲ ਸਕੂਲ ਸੁੱਖੇਵਾਲਾ ਦੀ ਵਿਦਿਆਰਥਣ ਕਿਰਨਦੀਪ ਕੌਰ ਦੂਸਰੇ ਸਥਾਨ ਤੇ ਰਹੇ। ਜ਼ਿਕਰਯੋਗ ਹੈ ਕਿ ਵਿਭਾਗ ਵੱਲੋਂ ਇਨਾਂ੍ਹ ਅਜ਼ਾਦੀ ਸਮਾਗਮਾਂ ਸਬੰਧੀ ਇੱਕ ਖਾਸ ਲੋਗੋ ਵੀ ਤਿਆਰ ਕੀਤਾ ਗਿਆ ਹੈ। ਸਮੂਹ ਸਕੂਲਾਂ ਨੂੰ ਇਸ ਲੋਗੋ ਦੀ ਵਰਤੋਂ ਸਮਾਗਮਾਂ ਦੌਰਾਨ ਕਰਵਾਈਆਂ ਜਾਣ ਵਾਲੀਆਂ ਸਮੁੱਚੀਆਂ ਗਤੀਵਿਧੀਆਂ ਅਤੇ ਇਨਾਂ੍ਹ ਦੇ ਪ੍ਰਚਾਰ, ਪ੍ਰਸਾਰ ਲਈ ਕਰਨ ਦੀ ਹਦਾਇਤ ਕੀਤੀ ਗਈ ਹੈ। ਇਸ ਪੋ੍ਗਰਾਮ ਵਿਚ ਅਸਵਿੰਦਰ ਸਿੰਘ, ਇੰਦਰਦੀਪ ਸਿੰਘ, ਜਰਨੈਲ ਸਿੰਘ, ਵਰਿੰਦਰ ਸਿੰਘ, ਦੀਪਕ ਮਠਪਾਲ, ਮਿਸ ਬਲਜੀਤ ਕੌਰ, ਮਿਸ ਕ੍ਰਿਤਿਕਾ, ਸ੍ਰੀਮਤੀ ਰਿਤੂ ਨੇ ਤਕਨੀਕੀ ਸਹਾਇਤਾ ਦਿੱਤੀ।