ਗੌਰਵ ਗੌੜ ਜੌਲੀ, ਜ਼ੀਰਾ
ਬੋਰਡ ਪ੍ਰਰੀਖਿਆ ਦੀ ਤਿਆਰੀ ਕਰਨਾ ਪਹਿਲਾਂ ਤੋਂ ਹੀ ਸ਼ੁਰੂ ਕਰ ਦੇਣੀ ਚਾਹੀਦੀ ਹੈ ਨਾ ਕਿ ਡੇਟਸੀਟ ਆਉਣ ਤੋਂ ਬਾਅਦ। ਅਜਿਹਾ ਕਰਨ ਨਾਲ ਸਿਰਫ਼ ਰੱਟਾ ਹੀ ਲੱਗੇਗਾ, ਪ੍ਰਰੀਖਿਆਵਾਂ ਦੀ ਚੰਗੀ ਤਰਾਂ੍ਹ ਤਿਆਰੀ ਨਹੀਂ ਹੋਵੇਗੀ। ਇਹ ਕਹਿਣਾ ਹੈ ਗੁਰਦਾਸ ਰਾਮ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਦੇ ਪਿੰ੍ਸੀਪਲ ਰਾਕੇਸ਼ ਸ਼ਰਮਾ ਨੇ ਵਿਦਿਆਰਥੀਆਂ ਨੂੰ ਪ੍ਰਰੀਖਿਆਵਾਂ ਤੋਂ ਪਹਿਲਾਂ ਟਿਪਸ ਦਿੰਦਿਆਂ ਹੋਇਆਂ ਕਿਹਾ ਕਿ ਵਿਦਿਆਰਥੀ ਸਮੇਂ ਦੇ ਨਾਲ ਨਾਲ ਪੜ੍ਹਾਈ ਕਰਦੇ ਰਹਿਣ। ਇਸ ਦੋਰਾਨ ਵਿਦਿਆਰਥੀ ਧਿਆਨ ਨਾਲ ਇਨਾਂ੍ਹ ਪ੍ਰਰੀਖਿਆਵਾਂ ਨੂੰ ਦੇਣ ਤੇ ਵਿਸ਼ਲੇਸ਼ਣ ਕਰਨ। ਪ੍ਰਰੀਖਿਆਵਾਂ ਦੌਰਾਨ ਵਿਦਿਆਰਥੀ ਪ੍ਰਰੀਖਿਆ ਦਾ ਪੈਟਰਨ, ਸਮਾਂ, ਪ੍ਰਸ਼ਨ ਤੇ ਵਿਸ਼ੇਸ਼ ਧਿਆਨ ਦੇਣ। ਇਸ ਦੌਰਾਨ ਜੇਕਰ ਵਿਦਿਆਰਥੀਆਂ ਨੂੰ ਕਿਸੇ ਕਿਸਮ ਦੀ ਸਮੱਸਿਆ ਆਉਂਦੀ ਹੈ ਤਾਂ ਉਹ ਆਪਣੇ ਅਧਿਆਪਕਾਂ ਤੂੰ ਜ਼ਰੂਰ ਸਲਾਹ ਲੈਣ । ਅਧਿਆਪਕਾਂ ਵੱਲੋਂ ਨੋਟਸ ਵੀ ਬਣਵਾਏ ਗਏ ਹਨ , ਉਹਨਾਂ ਦੀ ਰਵੀਜਨ ਜ਼ਰੂਰ ਕਰੋ। ਇਸ ਸਮੇਂ ਵਿੱਚ ਰਵੀਜਨ ਦਾ ਬਹੁਤ ਅਹਿਮ ਯੋਗਦਾਨ ਹੁੰਦਾ ਹੈ ਜੇਕਰ ਗੱਲ ਗਣਿਤ ਦੀ ਕਰੀਏ ਤਾਂ ਗਣਿਤ ਦੇ ਜਿੰਨੇ ਵੀ ਪ੍ਰਸ਼ਨ ਹਨ ਉਨਾਂ੍ਹ ਨੂੰ ਹੱਲ ਕਰਦੇ ਰਹੋ।ਪਿੰ੍ਸੀਪਲ ਵਿਜੈ ਸ਼ਰਮਾ ਨੇ ਕਿਹਾ ਕਿ ਹਰ ਰੋਜ਼ ਟਾਇਮ ਟੇਬਲ ਦੇ ਅਨੁਸਾਰ ਪੜ੍ਹਾਈ ਕਰੋ । ਮੋਬਾਇਲ ਤੋਂ ਦੂਰੀ ਬਣਾ ਕੇ ਰੱਖੋ। ਪ੍ਰਰੀਖਿਆ ਵਿਚ ਪ੍ਰਸ਼ਨ ਪੱਤਰ ਹੱਲ ਕਰਦੇ ਸਮੇਂ ਸਾਵਧਾਨੀ ਵਰਤੋ । ਉੱਤਰ ਪੁਸਤਿਕਾ ਵਿਚ ਪ੍ਰਸ਼ਨ ਸੰਖਿਆ ਜਰੂਰ ਲਿਖੋ,ਜਿਹੜਾ ਪ੍ਰਸ਼ਨ ਆਸਾਨ ਹੈ ਉਸ ਨੂੰ ਪਹਿਲਾ ਹੱਲ ਕਰੋ।
ਯੋਗ ਨਾਲ ਕਰੋ ਦਿਨ ਦੀ ਸ਼ੁਰੂਆਤ
ਪਿੰ੍ਸੀਪਲ ਰਾਕੇਸ਼ ਸ਼ਰਮਾ ਦਾ ਕਹਿਣਾ ਹੈ ਕਿ ਤਨਾਵ ਤੋਂ ਆਪਣੇ-ਆਪ ਨੂੰ ਦੂਰ ਰੱਖਣ ਦੇ ਲਈ ਯੋਗ ਨਾਲ ਦਿਨ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ। ਨਤੀਜੇ ਦੀ ਬਜਾਏ ਵਿਸ਼ੇ ਨੂੰ ਧਿਆਨ ਵਿੱਚ ਰੱਖਦੇ ਹੋਏ ਪੜ੍ਹਾਈ ਕਰੋ । ਪਾਠ ਨੂੰ ਕਈ ਹਿੱਸਿਆਂ ਵਿੱਚ ਵੰਡ ਲਵੋ ਅਤੇ ਉਸ ਦੇ ਅਨੁਰੂਪ ਹੀ ਉਸ ਦਾ ਅਧਿਅਨ ਕਰੋ ਲਗਾਤਾਰ ਇੱਕ ਵਿਸ਼ੇ ਨੂੰ ਹੀ ਪੜਦੇ ਰਹਿਣ ਨਾਲ ਪੜ੍ਹਾਈ ਬੋਝਲ ਹੋ ਜਾਂਦੀ ਹੈ।