ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : Facebook 'ਤੇ ਕਿਸੇ ਮਨਚਲੇ ਵੱਲੋਂ ਅਾਈ ਫਰੈਂਡ ਰਿਕਵੈਸਟ ਸਵੀਕਾਰ ਨਾ ਕਰਨੀ ਇਕ ਅੌਰਤ ਨੂੰ ਇਸ ਕਦਰ ਮਹਿੰਗੀ ਪਈ ਕਿ ਉਕਤ ਨੌਜਵਾਨ ਨੇ ਇਸ ਨੂੰ ਅਾਪਣੀ ਈਗੋ ਦਾ ਸਵਾਲ ਬਣਾਉਂਦਿਅਾਂ ਪਿਸਤੌਲ ਦੇ ਜ਼ੋਰ 'ਤੇ ਉਸ ਨਾਲ ਕਥਿਤ ਤੌਰ 'ਤੇ ਜਬਰ ਜਨਾਹ ਕਰ ਦਿੱਤਾ। ਇਸ ਸਬੰਧੀ ਪੁਲਿਸ ਨੇ ਮਾਮਲਾ ਦਰਜ ਕਰ ਲਿਅਾ ਹੈ।

ਸਬ ਇੰਸਪੈਕਟਰ ਜਗਦੀਪ ਸਿੰਘ ਨੇ ਦੱਸਿਆ ਕਿ ਮਿਤੀ 17 ਜੁਲਾਈ 2020 ਨੂੰ ਇਕ ਅੌਰਤ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਦੇ ਮੋਬਾਈਲ 'ਤੇ ਸਾਹਿਲ ਨਾਂ ਦੇ ਨੌਜਵਾਨ ਵੱਲੋਂ Friend Request ਭੇਜੀ ਗਈ ਸੀ, ਜੋ ਉਸ ਨੇ ਸਵੀਕਾਰ ਨਹੀਂ ਕੀਤੀ ਤਾਂ ਦੋਸ਼ੀ ਸਾਹਿਲਦੀਪ ਪੁੱਤਰ ਮੋਹਨ ਲਾਲ ਵਾਸੀ ਜ਼ਿਲ੍ਹਾ Ferozpur ਨੇ ਉਸ ਦੀ ਆਈਡੀ ਤੋਂ ਫੋਟੋ ਲੈ ਕੇ ਉਸ ਨਾਲ ਛੇੜਛਾੜ ਕਰ ਕੇ ਅਸ਼ਲੀਲ ਫੋਟੋ ਤਿਆਰ ਕਰ ਲਈ ਤੇ ਉਸ ਦੇ ਮੋਬਾਈਲ ਫੋਨ 'ਤੇ ਭੇਜਦਿਅਾਂ ਉਸ ਨੂੰ ਵਾਇਰਲ ਕਰਨ ਦੀਅਾਂ ਧਮਕੀਅਾਂ ਦਿੱਤੀਅਾਂ ਜਿਨ੍ਹਾਂ ਨੂੰ ਦੇਖ ਕੇ ਉਹ ਘਬਰਾ ਗਈ।

ਦੋਸ਼ੀ ਨੇ ਤਸਵੀਰਾਂ ਡਿਲੀਟ ਕਰਨ ਦਾ ਭਰੋਸਾ ਦੇ ਕੇ ਉਸ ਨੂੰ ਨਾਮਦੇਵ ਚੌਕ ਫਿਰੋਜ਼ਪੁਰ ਸ਼ਹਿਰ ਵਿਖੇ ਬੁਲਾਇਆ ਜਿੱਥੋਂ ਆਪਣੀ ਕਾਰ 'ਚ ਬਿਠਾ ਕੇ ਬਾਜੀਦਪੁਰ ਵਾਲੀ ਸਾਈਡ ਲੈ ਗਿਆ। ਉੱਥੇ ਪਿਸਤੌਲ ਪੁੜਪੁੜੀ 'ਤੇ ਰੱਖ ਕੇ ਉਸ ਨਾਲ ਜਬਰ ਜਨਾਹ ਕੀਤਾ ਤੇ ਮੋਬਾਈਲ ਫੋਨ 'ਤੇ ਵੀਡਿਓ ਬਣਾਈ। ਏਨਾ ਹੀ ਨਹੀਂ ਉਸ ਨੂੰ ਬਲੈਕਮੇਲ ਕਰ ਕੇ ਉਸ ਕੋਲੋਂ 4-5 ਲੱਖ ਰੁਪਏ ਵੀ ਵਸੂਲੇ। ਇਸ ਮਾਮਲੇ ਦੀ ਜਾਂਚ ਕਰ ਰਹੇ ਜਾਂਚਕਰਤਾ ਨੇ ਦੱਸਿਆ ਕਿ ਪੁਲਿਸ ਨੇ ਉਕਤ ਔਰਤ ਦੇ ਬਿਆਨਾਂ 'ਤੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

Posted By: Seema Anand