ਰਵੀ ਮੋਂਗਾ, ਗੁਰੂਹਰਸਹਾਏ

ਰਾਏ ਸਿੱਖ ਅਜ਼ਾਦ ਸੈਨਾ ਪੰਜਾਬ ਵੱਲੋਂ ਹਲਕਾ ਗੁਰੂਹਰਸਹਾਏ ਦੀ ਬੂਟਾ ਰਾਮ ਧਰਮਸ਼ਾਲਾ ਵਿਖੇ ਜ਼ਿਲ੍ਹਾ ਪ੍ਰਧਾਨ ਅਰੂੜ ਸਿੰਘ ਘੋਗਾ ਦੀ ਅਗਵਾਈ ਹੇਠ ਇੱਕ ਮੁਫ਼ਤ ਆਯੂਰਵੈਦਿਕ ਕੈਂਪ ਲਗਾਇਆ ਗਿਆ। ਕੈਂਪ 'ਚ ਕਰੀਬ 550 ਮਰੀਜ਼ਾਂ ਦਾ ਮੁਫ਼ਤ ਚੈਕਅੱਪ ਅਤੇ ਮੁਫਤ ਦਵਾਈਆਂ ਵੀ ਦਿੱਤੀਆਂ। ਇਸ ਮੌਕੇ ਰਾਏ ਸਿੱਖ ਆਜ਼ਾਦ ਸੈਨਾ ਦੇ ਪੰਜਾਬ ਪ੍ਰਧਾਨ ਬੂਟਾ ਸਿੰਘ ਵੜਵਾਲ, ਚੇਅਰਮੈਨ ਕੁਲਦੀਪ ਸਿੰਘ ਕਚੂਰਾ, ਇੰਮਪਰੂਵਮੈਂਟ ਟਰੱਸਟ ਫਾਜ਼ਿਲਕਾ ਦੇ ਚੇਅਰਮੈਨ ਮਹਿੰਦਰ ਸਿੰਘ ਕਚੂਰਾ, ਆਪ ਆਗੂ ਅੰਗਰੇਜ਼ ਸਿੰਘ ਵੜਵਾਲ, ਭਗਵਾਨ ਵਾਲਮੀਕਿ ਸ਼ਕਤੀ ਸੈਨਾ ਪੰਜਾਬ ਦੇ ਪੰਜਾਬ ਪ੍ਰਧਾਨ ਐਡਵੋਕੇਟ ਅਜੈ ਕੁਮਾਰ, ਭਗਵਾਨ ਵਾਲਮੀਕਿ ਕ੍ਰਾਂਤੀ ਸੈਨਾ ਪੰਜਾਬ ਦੇ ਪੰਜਾਬ ਪ੍ਰਧਾਨ ਸਰਵਣ ਗਿੱਲ, ਸਮਾਜ ਸੇਵੀ ਹਰੀਸ਼ ਗੋਇਲ, ਬੀਜੇਪੀ ਆਗੂ ਦਵਿੰਦਰ ਬਜਾਜ, ਰਾਜਵੀਰ ਮੋਂਟੂ, ਪ੍ਰਰੈੱਸ ਕਲੱਬ ਮਮਦੋਟ ਦੇ ਪ੍ਰਧਾਨ ਗੁਰਪ੍ਰਰੀਤ ਸਿੰਘ ਸੰਧੂ ਮੁੱਖ ਮਹਿਮਾਨਾਂ ਵਜੋਂ ਸ਼ਾਮਲ ਹੋਏ। ਇਸ ਮੌਕੇ ਆਪਣੇ ਵਿਚਾਰ ਰੱਖਦਿਆਂ ਸੂਬਾ ਪ੍ਰਧਾਨ ਬੂਟਾ ਸਿੰਘ ਨੇ ਕਿਹਾ ਕਿ ਰਾਏ ਸਿੱਖ ਆਜ਼ਾਦ ਸੈਨਾ ਵੱਲੋਂ ਸਮਾਜ ਸੇਵਾ ਦੀ ਮੁਹਿੰਮ ਦੇ ਤਹਿਤ ਪੂਰੇ ਪੰਜਾਬ ਦੇ ਅੰਦਰ ਵੱਖ-ਵੱਖ ਥਾਂਵਾਂ 'ਤੇ ਮੁਫ਼ਤ ਮੈਡੀਕਲ ਕੈਂਪ ਲਗਾਏ ਜਾਂਦੇ ਹਨ ਜਿਨਾਂ੍ਹ 'ਚ ਹੁਣ ਤਕ ਹਜ਼ਾਰਾਂ ਲੋੜਵੰਦ ਗਰੀਬ ਲੋਕ ਆਪਣਾ ਮੁਫ਼ਤ ਇਲਾਜ ਕਰਵਾ ਚੁੱਕੇ ਹਨ। ਉਨਾਂ੍ਹ ਦੱਸਿਆ ਕਿ ਰਾਏ ਸਿੱਖ ਆਜ਼ਾਦ ਸੈਨਾ ਦੀ ਸਮਾਜ ਸੇਵਾ ਦੀ ਇਸ ਮੁਹਿੰਮ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਨੌਜਵਾਨ ਲੜਕੇ ਭਾਗ ਲੈ ਰਹੇ ਹਨ ਅਤੇ ਦਿਨ ਰਾਤ ਲੋਕਾਂ ਦੀ ਸੇਵਾ 'ਚ ਆਪਣਾ ਯੋਗਦਾਨ ਪਾ ਰਹੇ ਹਨ। ਇਸਦੇ ਨਾਲ ਹੀ ਰਾਏ ਸਿੱਖ ਆਜ਼ਾਦ ਸੈਨਾ ਗਰੀਬਾਂ ਅਤੇ ਮਜ਼ਲੂਮਾਂ ਦੇ ਹੱਕਾਂ ਦੀ ਰਾਖੀ ਲਈ ਡਟ ਕੇ ਖੜ੍ਹੀ ਹੈ। ਪੋ੍ਗਰਾਮ ਦੇ ਅਖੀਰ ਵਿੱਚ ਜੱਥੇਬੰਦੀ ਦੇ ਵਲੋਂ ਆਏ ਹੋਏ ਸਾਰੇ ਮਹਿਮਾਨਾਂ ਅਤੇ ਕੈਂਪ ਵਿੱਚ ਸੇਵਾ ਨਿਭਾਅ ਰਹੇ ਸਾਰੇ ਡਾਕਟਰ ਅਤੇ ਸੇਵਾਦਾਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸਰਵਣ ਸੱਭਰਵਾਲ, ਐਡਵੋਕੇਟ ਰਾਜਨ ਥਾਪਰ, ਕਰਨ ਤਿਰਪਾਠੀ, ਸਰਪੰਚ ਸ਼ਿੰਦਰਪਾਲ ਸਿੰਘ ਮੁਹਾਲਮ, ਰਵਿੰਦਰ ਸਿੰਘ ਮਿੰਟੂ, ਨੀਟਾ ਸਿੰਘ ਬੂਕ, ਰਵਿੰਦਰ ਸਿੰਘ ਰਵੀ, ਬਲਵਿੰਦਰ ਸਿੰਘ ਦੋਧੀ, ਗੁਰਪ੍ਰਰੀਤ ਸਿੰਘ ਮਲੋਟ, ਡਾਕਟਰ ਪੂਰਨ, ਡਾ. ਸ਼ਿੰਦਰਪਾਲ, ਜੋਗਿੰਦਰ ਸਿੰਘ ਭੋਲਾ, ਸੰਦੀਪ ਕੁਮਾਰ ਸੋਨੀ, ਸੁਖਦੇਵ ਸਿੰਘ, ਰਵਿੰਦਰ ਸਿੰਘ, ਹਰਵੰਸ ਸਿੰਘ, ਇੰਦਰਜੀਤ ਸਿੰਘ, ਦਵਿੰਦਰ ਸਿੰਘ, ਬਲਜੀਤ ਸਿੰਘ ਆਦਿ ਮੁੱਖ ਤੌਰ 'ਤੇ ਸ਼ਾਮਲ ਹੋਏ।