ਪੱਤਰ ਪ੍ਰਰੇਰਕ, ਗੋਲੂ ਕਾ ਮੋੜ (ਫਿਰੋਜ਼ਪੁਰ): ਵਿਸ਼ਵ ਰੈਬੀਜ਼ ਡੇਅ 'ਤੇ ਪਿੰਡ ਜੰਡ ਵਾਲਾ ਤਹਿਸੀਲ ਗੁਰੂਹਰਸਹਾਏ ਵਿਖੇ ਜਾਗਰੂਕਤਾ ਕੈਂਪ ਲਾਇਆ ਗਿਆ, ਜਿਸ 'ਚ ਹਲਕਾਅ ਪ੍ਰਤੀ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ, ਇਥੋਂ ਦੇ ਸਿਹਤ ਕਰਮਚਾਰੀ ਹਰੀਸ਼ ਚੰਦਰ ਨੇ ਲੋਕਾਂ ਨੂੰ ਹਲਕਾਅ ਅਤੇ ਇਸ ਦੇ ਲੱਛਣਾਂ ਜਿਵੇਂ ਕਿ ਬੁਖਾਰ, ਬੇਹੋਸ਼ੀ, ਗਲੇ 'ਚ ਖਾਰਸ਼, ਸੁਸਤੀ, ਆਵਾਜ਼ ਤੋਂ ਘਬਰਾਹਟ ਹੋਣਾ ਆਦਿ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਇਸ ਦੇ ਇਲਾਜ ਲਈ ਸਰਕਾਰੀ ਹਸਪਤਾਲ 'ਚ ਇਲਾਜ ਲਈ ਪ੍ਰਰੇਰਿਤ ਵੀ ਕੀਤਾ।

ਇਸ ਮੌਕੇ ਨਰਿੰਦਰ ਕੌਰ ਸੀਐੱਚਓ, ਹਰੀਸ਼ ਚੰਦਰ ਮਪਹਵ ਮੇਲ, ਲਖਵਿੰਦਰ ਸਿੰਘ ਮਪਹਵ ਮੇਲ, ਕਮਲੇਸ਼ ਰਾਣੀ ਮਪਹਵ ਫੀਮੇਲ, ਹਰਦੀਪ ਕੌਰ ਮਪਹਵ ਫੀਮੇਲ ਆਸ਼ਾ ਵਰਕਰ ਆਦਿ ਤੋਂ ਇਲਾਵਾ ਪਿੰਡ ਦੇ ਲੋਕ ਮੌਜ਼ੂਦ ਸਨ।