ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਜ਼ਿਲ੍ਹਾ ਭਾਸ਼ਾ ਅਫ਼ਸਰ ਫਿਰੋਜ਼ਪੁਰ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜ਼ਿਲ੍ਹਾ ਪੱਧਰ 'ਤੇ ਬਾਲ ਸਾਹਿਤ ਕੁਇਜ਼ ਮੁਕਾਬਲੇ ਕਰਵਾਏ ਜਾ ਰਹੇ ਹਨ। ਇਹ ਮੁਕਾਬਲੇ 10 ਅਕਤੂਬਰ ਸਵੇਰੇ ਸਾਢੇ 10 ਵਜੇ ਐੱਮਐੱਲਐੱਮ ਸੀਨੀਅਰ ਸੈਕੰਡਰੀ ਸਕੂਲ ਿਫ਼ਰੋਜ਼ਪੁਰ ਛਾਉਣੀ ਵਿਖੇ ਕਰਵਾਏ ਜਾਣੇ ਹਨ। ਇਹ ਮੁਕਾਬਲੇ ਤਿੰਨ ਵਰਗਾਂ 'ਚ ਹੋਣਗੇ (ੳ ਵਰਗ) ਅੱਠਵੀਂ ਸ਼੍ਰੇਣੀ ਤਕ (ਅ ਵਰਗ) ਨੌਵੀਂ ਸ਼੍ਰੇਣੀ ਤੋਂ ਬਾਰ੍ਹਵੀਂ ਸ਼੍ਰੇਣੀ ਤਕ ਅਤੇ (ੲ ਵਰਗ) ਗਰੈਜੂਏਸ਼ਨ (ਬੀਏ/ਬੀ.ਕਾਮ/ਬੀਐੱਸਸੀ) ਤਕ। ਹਰ ਵਰਗ ਵਿਚੋਂ ਪਹਿਲਾ ਸਥਾਨ ਪ੍ਰਰਾਪਤ ਕਰਨ ਵਾਲੇ ਵਿਦਿਆਰਥੀ ਹੀ ਰਾਜ ਪੱਧਰ ਦੇ ਕੁਇਜ਼ ਮੁਕਾਬਲੇ ਵਿਚ ਹਿੱਸਾ ਲੈ ਸਕਣਗੇ। ਇਕ ਵਰਗ ਦੇ ਮੁਕਾਬਲੇ ਲਈ ਇਕ ਸੰਸਥਾ ਦੇ ਕੇਵਲ ਦੋ ਵਿਦਿਆਰਥੀ ਹੀ ਹਿੱਸਾ ਲੈ ਸਕਦੇ ਹਨ। ਇਸ ਤੋਂ ਇਲਾਵਾ ਐਂਟਰੀ ਵਿਚ ਵਰਗ ਦਾ ਨਾਂ, ਵਿਦਿਆਰਥੀ ਦਾ ਨਾਂ, ਸਕੂਲ, ਪਿਤਾ-ਮਾਤਾ ਦਾ ਨਾਂ, ਸ਼੍ਰੇਣੀ ਅਤੇ ਜਨਮ ਮਿਤੀ ਜ਼ਰੂਰ ਦਰਜ ਕੀਤੀ ਜਾਵੇ। ਸ਼ੇ੍ਣੀ ਸਬੰਧੀ ਸਰਟੀਫਿਕੇਟ ਵਿੱਦਿਅਕ ਸੰਸਥਾ ਦੇ ਮੁਖੀ ਵੱਲੋਂ ਜਾਰੀ ਕਰਨ ਤੇ ਹੀ ਵਿਦਿਆਰਥੀ ਮੁਕਾਬਲੇ ਵਿਚ ਭਾਗ ਲੈ ਸਕੇਗਾ। ਐਂਟਰੀਆਂ 24 ਸਤੰਬਰ ਤਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਲਾਕ ਬੀ, ਕਮਰਾ ਨੰਬਰ 209 ਜ਼ਿਲ੍ਹਾ ਭਾਸ਼ਾ ਦਫ਼ਤਰ ਿਫ਼ਰੋਜ਼ਪੁਰ ਵਿਖੇ ਭੇਜਣ ਦੀ ਖੇਚਲ ਕੀਤੀ ਜਾਵੇ। ਉਕਤ ਮੁਕਾਬਲੇ ਲਈ ਬਿਨੈ-ਪੱਤਰ ਅਤੇ ਨਿਯਮਾਂ ਦੀ ਕਾਪੀ ਦਫ਼ਤਰ ਤੋਂ ਕੰਮ ਵਾਲੇ ਦਿਨ ਪ੍ਰਰਾਪਤ ਕੀਤੇ ਜਾ ਸਕਦੇ ਹਨ। ਨਿਸ਼ਚਿਤ ਮਿਤੀ ਤੋਂ ਬਾਅਦ ਪ੍ਰਰਾਪਤ ਹੋਈਆਂ ਐਂਟਰੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ।