ਸਟਾਫ ਰਿਪੋਰਟਰ, ਫਿਰੋਜ਼ਪੁਰ : ਹਿਮਾਚਲ ਪ੍ਰਦੇਸ਼ ਦੇ ਸ਼ਹਿਰ ਮਨਾਲੀ 'ਚ ਬੀਤੇ ਦਿਨ ਓਪਨ ਨੈਸ਼ਨਲ ਤਾਇਕਵਾਂਡੋ ਚੈਪੀਅਨਸ਼ਿਪ ਦਾ ਆਯੋਜਨ ਆਰਿਅਨ ਮਾਰਸ਼ਲ ਆਰਟ ਅਕਾਦਮੀ ਅਤੇ ਹਿਮਾਚਲ ਐਸੋਸੀਏਸ਼ਨ ਵੱਲੋਂ ਕੀਤਾ ਗਿਆ। ਇਸ ਵਿਚ ਪੂਰੇ ਭਾਰਤ ਦੇ 14 ਰਾਜਾਂ ਅਤੇ ਦੋ ਹੋਰ ਸਾਈਡ ਦੀਆਂ ਟੀਮਾਂ ਨੇ ਭਾਗ ਲਿਆ। ਇਸ ਦੌਰਾਨ ਪੰਜਾਬ ਟੀਮ ਨਾਲ ਜ਼ਿਲ੍ਹਾ ਫਿਰੋਜ਼ਪੁਰ ਦੇ ਖਿਡਾਰੀਆਂ ਨੇ ਪ੍ਰਤੀਯੋਗਤਾ ਵਿਚ ਭਾਗ ਲਿਆ ਅਤੇ ਪੰਜਾਬ ਟੀਮ ਵਿਚ ਅਨਰਜੀ ਸਪੋਰਟਸ ਫਿਟਨੈਸ ਅਕਾਦਮੀ ਦੇ 17 ਖਿਡਾਰੀਆਂ ਨੇ 3 ਸੋਨੇ ਦੇ ਮੈਡਲ ਮਾਨਵੀ, ਜਸਪ੍ਰਰੀਤ, ਅਮਰਿੰਦਰ ਚੰਬੀਆਲ ਨੇ ਹਾਸਲ ਕੀਤੇ। 7 ਸਿਲਵਰ ਮੈਡਲ ਵੈਂਜਲਾ ਚੋਰਸੀਆ, ਲਵਲੀਨ ਖੁੱਲਰ, ਗੁਲਮੋਹਰ ਸਿੰਘ, ਵਿਸ਼ਾਲ, ਜਤਿਨ, ਰੋਹਿਤ, ਸਨਪ੍ਰਰੀਤ ਸਿੰਘ ਨੇ ਹਾਸਲ ਕੀਤੇ ਅਤੇ ਜਦਕਿ 7 ਤਾਂਬੇ ਦੇ ਮੈਡਲ ਮੰਲਤ ਕੌਰ, ਉਦੇਸ਼ ਕਕੁਮਾਰ, ਗੌਰਵ ਰਾਣਾ, ਰਾਹੁਲ ਕਲਿਆਣ, ਪ੍ਰਦੀਪ ਸਿੰਘ, ਹਾਕਮ ਸਿੰਘ, ਤੇਜਿੰਦਰ ਸਿੰਘ ਨੇ ਹਾਸਲ ਕੀਤੇ ਅਤੇ ਪੰਜਾਬ ਦੀ ਟੀਮ ਨੇ 17 ਮੈਡਲ ਪ੍ਰਰਾਪਤ ਕਰਕੇ ਓਪਨ ਨੈਸ਼ਨਲ ਚੈਪੀਅਨ ਵਿਚ ਰਨਅੱਪ ਦੀ ਟਰਾਫੀ ਤੇ ਆਪਣਾ ਕਬਜ਼ਾ ਜਮਾਇਆ। ਟੀਮ ਦੇ ਖਿਡਾਰੀਆ ਦੇ ਵਾਪਸ ਫਿਰੋਜ਼ਪੁਰ ਪਹੁੰਚਣ ਤੇ ਜ਼ਿਲ੍ਹਾ ਖੇਡ ਅਧਿਕਾਰੀ, ਖੇਡ ਪੇ੍ਮੀਆਂ ਅਤੇ ਮਾਪਿਆਂ ਦੇ ਇਲਾਵਾ ਸਕੂਲ ਦੇ ਪ੍ਰਬੰਧਕਾਂ ਨੇ ਉਨਾਂ੍ਹ ਦਾ ਜੋਰਦਾਰ ਸਵਾਗਤ ਕੀਤਾ ਅਤੇ ਵਧਾਈ ਦਿੱਤੀ। ਇਹ ਜਾਣਕਾਰੀ ਦਿੰਦੇ ਹੋਏ ਅਨਰਜੀ ਸਪੋਰਟਸ ਐਂਡ ਫਿਟਨੈਸ ਅਕਾਦਮੀ ਦੇ ਐੱਮਡੀ ਅਤੇ ਤਾਇਕਵਾਂਡੋ ਯੂਨੀਅਨ ਆਫ ਪੰਜਾਬ ਦੇ ਸੈਕਟਰੀ ਜਨਰਲੀ ਪੰਕਜ ਚੌਰਸੀਆ ਨੇ ਦੱਸਿਆ ਕਿ ਜਲਦ ਹੀ ਫਿਰੋਜ਼ਪੁਰ ਵਿਚ ਸਟੇਟ ਲੇਵਲ ਚੈਪੀਅਨਸ਼ਿਪ ਦਾ ਆਯੋਜਨ ਕੀਤਾ ਜਾਵੇਗਾ।