ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਪੰਜਾਬ ਰਾਜ ਖੇਡਾਂ-ਲੜਕੇ (ਅੰਡਰ-18) ਨੌਜਵਾਨਾਂ ਦੇ ਜੋਸ਼ੋ ਖਰੋਸ਼ ਦਾ ਪ੍ਰਦਰਸ਼ਨ ਕਰਦਿਆਂ ਦੂਜੇ ਦਿਨ 'ਚ ਦਾਖ਼ਲ ਹੋ ਗਈਆਂ। ਫਿਰੋਜ਼ਪੁਰ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਚੱਲ ਰਹੀਆਂ ਇੰਨ੍ਹਾਂ ਖੇਡਾਂ ਦੇ ਵੱਖ-ਵੱਖ ਈਵੈਂਟਾਂ 'ਚ ਕਰੀਬ 3700 ਮੁੰਡਿਆਂ ਦਾ ਮੇਲਾ ਵੇਖ ਪੰਜਾਬ ਦੇ 'ਅੱਛੇ ਦਿਨਾਂ' ਦੀ ਪੇਸ਼ਨਗੋਈ ਹੋ ਰਹੀ ਸੀ। ਦੂਜੇ ਦਿਨ ਸ਼ਾਮ ਢੱਲਦਿਆਂ ਕੁੱਝ ਖੇਡਾਂ ਦੇ ਨਤੀਜੇ ਸਾਹਮਣੇ ਆਏ ਜਿੰਨ੍ਹਾਂ ਵਿਚ ਅਥਲੈਟਿਕਸ ਦੇ 100 ਮੀਟਰ ਈਵੈਂਟ 'ਚ ਫਤਿਹਗੜ੍ਹ ਸਾਹਿਬ ਦੇ ਸੋਨੂੰ ਨੇ 11.21 ਸੈਕਿੰਡ ਵਿਚ ਦੌੜ ਪੂਰੀ ਕਰਕੇ ਸੋਨੇ ਦਾ, ਹੁਸਿਆਰਪੁਰ ਦੇ ਸਾਹਿਲਪ੍ਰਰੀਤ ਸਿੰਘ ਨੇ 11.37 ਸੈਕਿੰਡ ਵਿਚ ਚਾਂਦੀ ਦਾ ਜਦੋਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਗੁਰਪ੍ਰਤਾਪ ਸਿੰਘ ਨੇ 11.58 ਸੈਕਿੰਡ 'ਚ ਦੌੜ ਪੂਰੀ ਕਰਕੇ ਕਾਂਸੇ ਦਾ ਤਮਗਾ ਜਿੱਤਿਆ। 400 ਮੀਟਰ ਈਵੈਂਟ 'ਚ ਸੰਗਰੂਰ ਦੇ ਕੁਲਪ੍ਰਰੀਤ ਸਿੰਘ ਨੇ 50.37 ਸੈਕਿੰਡ ਵਿਚ ਦੌੜ ਕੇ ਸੋਨੇ ਦਾ, ਲੁਧਿਆਣਾ ਦੇ ਰਾਜਵੀਰ ਸਿੰਘ ਨੇ 51.22 ਸੈਕਿੰਡ ਵਿਚ ਚਾਂਦੀ ਦਾ ਜਦਕਿ ਫਰੀਦਕੋਟ ਦੇ ਮਹਿਨੂਰ ਸਿੰਘ ਨੇ 51.41 ਸੈਕਿੰਡ ਵਿਚ ਦੌੜ ਕੇ ਕਾਂਸੇ ਦਾ ਤਮਗਾ ਜਿੱਤਿਆ। 1500 ਮੀਟਰ ਈਵੈਂਟ ਲੁਧਿਆਣਾ ਦੇ ਹਰਨੂਰ ਸਿੰਘ ਨੇ 4:22.24 ਮਿੰਟਾਂ ਵਿਚ ਸੋਨੇ ਦਾ ਅਤੇ ਮੁਕਲ ਧਾਮ ਨੇ 4:22.51 ਮਿੰਟਾਂ ਵਿਚ ਚਾਂਦੀ ਦਾ ਅਤੇ ਸੰਗਰੂਰ ਦੇ ਲਵਦੀਪ ਸਿੰਘ ਨੇ 4:23.21 ਮਿੰਟਾਂ ਵਿੱਚ ਕਾਂਸੇ ਦਾ ਤਮਗਾ ਜਿੱਤਿਆ। ਫੁੱਟਬਾਲ ਵਿਚ ਗੁਰਦਾਸਪੁਰ ਨੇ ਲੁਧਿਆਣਾ ਨੂੰ 3-0, ਅੰਮਿ੍ਤਸਰ ਨੇ ਪਠਾਨਕੋੋਟ ਨੂੰ 4-3 ਅਤੇ ਪਟਿਆਲਾ ਨੇ ਮੋਗਾ ਨੂੰ 2-1 ਨਾਲ ਹਰਾਇਆ। ਵਾਲੀਬਾਲ ਦੇ ਮੁਕਾਬਲਿਆਂ ਵਿਚ ਲੁਧਿਆਣਾ ਨੇ ਮਾਨਸਾ ਨੂੰ 2-0 (25-23, 25-29) ਨਾਲ, ਫਰੀਦਕੋਟ ਨੇ ਫਤਿਹਗੜ੍ਹ ਸਾਹਿਬ ਨੂੰ 2-0 (25-19, 25-17) ਨਾਲ, ਬਠਿੰਡਾ ਨੇ ਬਰਨਾਲਾ ਨੂੰ 2-0 (25-23, 25-21) ਨਾਲ ਅਤੇ ਸ੍ਰੀ ਮੁਕਤਸਰ ਸਾਹਿਬ ਨੇ ਅੰਮਿ੍ਤਸਰ ਨੂੰ 2-0 (25-18, 28-26) ਨਾਲ ਹਰਾ ਕੇ ਪਰੀ ਕੁਆਟਰ ਫਾਈਨਲ ਵਿਚ ਪ੍ਰਵੇਸ ਕੀਤਾ। ਕੁਆਟਰ ਫਾਈਨਲ ਵਿਚ ਗੁਰਦਾਸਪੁਰ ਨੇ ਲੁਧਿਆਣਾ ਨੂੰ 2-0 (25-19, 25-15) ਨਾਲ, ਸਾਹਿਬਜਾਦਾ ਅਜੀਤ ਸਿੰਘ ਨਗਰ ਨੇ ਬਠਿੰਡਾ ਨੂੰ 2-0 (25-22, 25-16) ਨਾਲ, ਸਹੀਦ ਭਗਤ ਸਿੰਘ ਨਗਰ ਨੇ ਅੰਮਿ੍ਤਸਰ ਨੂੰ 2-0 (25-21, 25-13) ਅਤੇ ਪਟਿਆਲਾ ਨੇ ਫਰੀਦਕੋਟ ਨੂੰ 2-1 (25-15, 23-25, 25-12) ਨਾਲ ਹਰਾਕੇ ਸੈਮੀਫਾਈਨਲ ਵਿਚ ਪ੍ਰਵੇਸ ਕੀਤਾ। ਕਬੱਡੀ ਨੈਸਨਲ ਸਟਾਇਲ ਦੇ ਪਰੀ ਕੁਆਟਰ ਫਾਇਨਲ ਵਿੱਚ ਤਰਨਤਾਰਨ ਨੇ ਬਰਨਾਲਾ ਨੂੰ 58-43, ਕਪੂਰਥਲਾ ਨੇ ਮੋਗਾ ਨੂੰ 37-32 ਨਾਲ ਅਤੇ ਸ੍ਰੀ ਮੁਕਤਸਰ ਸਾਹਿਬ ਨੇ ਮੇਜਬਾਨ ਫਿਰੋਜਪੁਰ ਨੂੰ 58-44 ਨਾਲ ਮਾਤ ਦੇਕੇ ਕੁਆਟਰ ਫਾਇਨਲ ਵਿਚ ਪ੍ਰਵੇਸ ਕੀਤਾ।

............................................

ਬਾਕਸਿੰਗ

ਬਾਕਸਿੰਗ ਦੇ ਕੁਆਟਰ ਫਾਈਨਲ ਮੁਕਾਬਲਿਆਂ ਵਿੱਚ 44-46 ਕਿਲੋ ਭਾਰ ਵਰਗ ਵਿਚ ਅੰਮਿ੍ਤਸਰ ਦੇ ਨਵਰੂਪ ਨੇ ਮੁਕਤਸਰ ਸਾਹਿਬ ਦੇ ਗੁਰਿੰਦਰਪਾਲ, ਪਠਾਨਕੋਟ ਦੇ ਵਿਕਾਸ ਨੇ ਪਟਿਆਲਾ ਦੇ ਅਮਨਦੀਪ, ਹੁਸਿਆਰਪੁਰ ਦੇ ਗੋਪੀ ਨੇ ਸੰਗਰੂਰ ਦੇ ਆਸਿਫ ਅਤੇ ਬਠਿੰਡਾ ਦੇ ਗਗਨਦੀਪ ਨੇ ਮੇਜਬਾਨ ਫਿਰੋਜ਼ਪੁਰ ਦੇ ਪੀਯੂਸ ਨੂੰ ਹਰਾਇਆ, 46-48 ਕਿੱਲੋ ਭਾਰ ਵਰਗ ਵਿਚ ਜਲੰਧਰ ਦੇ ਨਾਸਮ ਨੇ ਮੋਗਾ ਦੇ ਕਿ੍ਸ਼ਨ ਨੂੰ, ਬਠਿੰਡਾ ਦੇ ਮਨੀਸ ਨੇ ਪਠਾਨਕੋਟ ਦੇ ਵਿਕਟਰ ਨੂੰ, ਹੁਸਿਆਰਪੁਰ ਦੇ ਅਦਿੱਤਿਆ ਨੇ ਅੰਮਿ੍ਤਸਰ ਦੇ ਰੋਬਿਨ ਨੂੰ ਅਤੇ ਫਿਰੋਜ਼ਪੁਰ ਦੇ ਸੁਭਮ ਨੇ ਸ੍ਰੀ ਮੁਕਤਸਰ ਸਾਹਿਬ ਦੇ ਅਰਪਨ ਨੂੰ ਹਰਾਇਆ। 48-50 ਕਿਲੋੱ ਭਾਰ ਵਰਗ ਵਿਚ ਸ੍ਰੀ ਮੁਕਤਸਰ ਸਾਹਿਬ ਦੇ ਲਖਵਿੰਦਰ ਪਾਲ ਨੇ ਬਰਨਾਲਾ ਦੇ ਕੁਲਵੀਰ ਨੂੰ, ਫਾਜਿਲਕਾ ਦੇ ਗੁਰਪ੍ਰਰੀਤ ਨੇ ਫਤਿਹਗੜ੍ਹ ਸਾਹਿਬ ਦੇ ਸਰਨਵੀਰ ਨੂੰ, ਪਟਿਆਲਾ ਦੇ ਅਭਿਸੇਕ ਨੇ ਲੁਧਿਆਣਾ ਦੇ ਕਰਨ ਕੁਮਾਰ ਨੂੰ ਅਤੇ ਬਠਿੰਡਾ ਦੇ ਸ਼ਿਵਮ ਨੇ ਜਲੰਧਰ ਦੇ ਸੋਰਵ ਨੂੰ ਹਰਾਇਆ।

..............................

ਸ਼ਤਰੰਜ 'ਚ ਸੰਗਰੂਰ ਅਤੇ ਬੈਡਮਿੰਟਨ 'ਚ ਗੁਰਦਾਸਪੁਰ ਚੈਂਪਿਅਨ

ਚੈੱਸ ਦੇ ਫਾਈਨਲ ਮੁਕਾਬਲੇ ਵਿਚ ਸੰਗਰੂਰ ਨੇ ਸੋਨੇ ਦਾ, ਬਠਿੰਡਾ ਨੇ ਚਾਂਦੀ ਦਾ ਜਦਕਿ ਮੋਗਾ ਨੇ ਕਾਂਸੇ ਦਾ ਤਮਗਾ ਪ੍ਰਰਾਪਤ ਕੀਤਾ। ਸਰਕਲ ਸਟਾਇਲ ਕਬੱਡੀ ਦੇ ਪਰੀ ਕੁਆਟਰ ਫਾਈਨਲ ਮੁਕਾਬਲਿਆਂ ਵਿਚ ਲੁਧਿਆਣਾ ਨੇ ਤਰਨਤਾਰਨ ਨੂੰ 35-30 ਨਾਲ, ਫਤਿਹਗੜ੍ਹ ਸਾਹਿਬ ਨੇ ਫਾਜ਼ਿਲਕਾ ਨੂੰ 36-22 ਨਾਲ, ਫਰੀਦਕੋਟ ਨੇ ਮਾਨਸਾ ਨੂੰ 42-29 ਅਤੇ ਬਰਨਾਲਾ ਨੂੰ ਜਲੰਧਰ ਤੋਂ ਵਾਕ ਓਵਰ ਦਿੱਤਾ ਗਿਆ। ਬੈਡਮਿੰਟਨ ਦੇ ਫਾਈਨਲ ਮੁਕਾਬਲਿਆਂ ਵਿਚ ਗੁਰਦਾਸਪੁਰ ਨੇ ਪਟਿਆਲਾ ਨੂੰ 2-0 ਨਾਲ ਹਰਾਕੇ ਸੋਨੇ ਦਾ ਜਦੋ ਕਿ ਜਲੰਧਰ ਅਤੇ ਫਾਜ਼ਿਲਕਾ ਨੇ ਸਾਂਝੇ ਤੌਰ ਦੇ ਕਾਂਸੇ ਦਾ ਤਮਗਾ ਜਿੱਤਿਆ। ਹੈਂਡਬਾਲ ਦੇ ਕੁਆਟਰ ਫਾਈਨਲ ਮੈਚਾਂ ਵਿਚ ਪਟਿਆਲਾ ਨੇ ਸ਼ਹੀਦ ਭਗਤ ਸਿੰਘ ਨਗਰ ਨੂੰ 30-16 ਨਾਲ, ਅੰਮਿ੍ਤਸਰ ਨੇ ਮੋਗਾ ਨੂੰ 14-01, ਫਾਜ਼ਿਲਕਾ ਨੇ ਸ੍ਰੀ ਫਤਿਹਗੜ੍ਹ ਸਾਹਿਬ ਨੂੰ 26-19 ਅਤੇ ਫਿਰੋਜ਼ਪੁਰ ਨੇ ਲੁਧਿਆਣਾ ਨੂੰ 21-11 ਨਾਲ ਹਰਾਇਆ। ਖੋ-ਖੋ ਵਿਚ ਫਿਰੋਜ਼ਪੁਰ ਨੇ ਪਟਿਆਲਾ ਨੂੰ 14-13 ਨਾਲ, ਸੰਗਰੂਰ ਨੇ ਮਾਨਸਾ ਨੂੰ 10-3 ਨਾਲ, ਫਾਜ਼ਿਲਕਾ ਨੇ ਬਰਨਾਲਾ ਨੂੰ 9-2 ਨਾਲ ਅਤੇ ਲੁਧਿਆਣਾ ਨੇ ਮੋਗਾ ਨੂੰ 11-8 ਨਾਲ ਹਰਾਇਆ।