ਸੰਜੀਵ ਮਦਾਨ, ਨਰੂਲਾ, ਲੱਖੋ ਕੇ ਬਹਿਰਾਮ : ਥਾਣਾ ਲੱਖੋ ਕੇ ਬਹਿਰਾਮ ਅਧੀਨ ਪੈਂਦੇ ਇੱਕ ਸਰਹੱਦੀ ਪਿੰਡ ਵਿਖੇ ਇਕ ਵਿਅਕਤੀ ਵੱਲੋਂ ਘਰ ਵਿਚ ਵੜ੍ਹਕੇ ਜਬਰ-ਜਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਗੁਆਂਢ ਦੀ ਰਹਿਣ ਵਾਲੀ ਔਰਤ ਦੀ ਅਹਿਮ ਭੂਮਿਕਾ ਦੱਸੀ ਜਾ ਰਹੀ ਹੈ। ਪੁਲਿਸ ਨੇ ਕਾਰਵਾਈ ਕਰਦਿਆਂ ਪੀੜਤਾ ਦੀ ਉਕਤ ਗੁਆਂਢਣ ਅਤੇ ਦੋਸ਼ੀ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਪੁਲਿਸ ਕੋਲ ਦਿੱਤੇ ਬਿਆਨਾਂ ਵਿਚ ਪੀੜ੍ਹਤਾ ਨੇ ਦੱਸਿਆ ਕਿ ਕਰੀਬ ਇਕ ਮਹੀਨਾ ਪਹਿਲਾਂ ਘਰ ਵਿਚ ਇਕੱਲੀ ਸੀ ਕਿ ਰਾਤ ਨੂੰ ਹਰਮੇਸ਼ ਸਿੰਘ ਪੁੱਤਰ ਜੀਤਾ ਸਿੰਘ ਵਾਸੀ ਛੋਟਾ ਮੇਘਾ (ਗੁਰੂਹਰਸਹਾਏ) ਜਬਰਨ ਵੜ੍ਹ ਗਿਆ, ਜਿਸ ਨੂੰ ਦੇਖ ਕੇ ਉਸ ਨੇ ਰੌਲਾ ਪਾ ਦਿੱਤਾ ਤੇ ਦੋਸ਼ੀ ਭੱਜ ਗਿਆ। ਅਸੀਂ ਆਪਣੀ ਬਦਨਾਮੀ ਦੇ ਡਰੋਂ ਚੁੱਪ ਕਰ ਗਏ ਅਤੇ ਬੀਤੇ ਦਿਨੀਂ ਘਰ ਵਿਚ ਫਿਰ ਇਕੱਲੀ ਸੀ ਕਿ ਦੋਸ਼ੀ ਮੌਕਾ ਵੇਖ ਉਸ ਦੇ ਘਰ ਵੜ ਗਿਆ ਤੇ ਉਸ ਨਾਲ ਜਬਰ ਜਨਾਹ ਕੀਤਾ ਅਤੇ ਕਿਸੇ ਨੂੰ ਨਾ ਦੱਸਣ ਦੀ ਧਮਕੀ ਵੀ ਦਿੱਤੀ। ਉਸ ਨੇ ਦੱਸਿਆ ਕਿ ਇਹ ਗਲਤ ਕਾਰਾ ਉਸਦੇ ਗੁਆਂਢ ਵਿਚ ਰਹਿਣ ਵਾਲੀ ਬਿਮਲਾ ਰਾਣੀ ਦੀ ਸ਼ਹਿ 'ਤੇ ਹੋਇਆ ਹੈ ਜੋ ਪਹਿਲਾਂ ਵੀ ਕਈ ਲੋਕਾਂ ਨਾਲ ਗਲਤ ਕੰਮ ਕਰਵਾ ਚੁੱਕੀ ਹੈ। ਸਹਾਇਕ ਥਾਣੇਦਾਰ ਗੁਰਕੰਵਲਜੀਤ ਸਿੰਘ ਨੇ ਦੱਸਿਆ ਕਿ ਪੀੜ੍ਹਤਾ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀ ਹਰਮੇਸ਼ ਸਿੰਘ ਅਤੇ ਬਿਮਲਾ ਰਾਣੀ ਦੇ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਦੋਵਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ।

Posted By: Rajnish Kaur