ਪੱਤਰ ਪ੍ਰੇਰਕ, ਗੁਰੂਹਰਸਹਾਏ : ਗੁਰੂਹਰਸਹਾਏ ਤੋਂ ਅਕਾਲੀ-ਬਸਪਾ ਦੇ ਸਾਂਝੇ ਉਮੀਦਵਾਰ ਸ.ਵਰਦੇਵ ਸਿੰਘ ਮਾਨ ਵੱਲੋਂ ਆਪਣੀ ਚੁਣਾਵੀ ਮੁਹਿੰਮ ਨੂੰ ਤੇਜ ਕਰਕੇ ਸ਼੍ਰੋਮਣੀ ਅਕਾਲੀ ਦਲ ਦੀਆਂ ਲੋਕਪੱਖੀ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਦਾ ਦੋਰ ਜਾਰੀ ਹੈ।

ਜਿਸਦੇ ਚਲਦੇ ਜਿਸ ਨੀਤੀਆ ਤੋ ਖੁਸ਼ ਹੋ ਕੇ ਪਿੰਡ ਮੋਠਾਂਵਾਲਾ ਦੇ ਕਰੀਬ 25 ਕੱਟੜ ਕਾਂਗਰਸ ਪਰਿਵਾਰ ਸ਼੍ਰੋਮਣੀ ਕਮੇਟੀ ਮੈਂਬਰ ਦਰਸ਼ਨ ਸਿੰਘ ਬਰਾੜ ਦੀ ਪ੍ਰੇਰਨਾ ਸਦਕਾ ਬਲਬੀਰ ਸਿੰਘ ਮੌਜੂਦਾ ਮੈਂਬਰ ਪੰਚਾਇਤ ਦੀ ਅਗਵਾਈ 'ਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ।

ਜਿਨ੍ਹਾ ਨੂੰ ਵਰਦੇਵ ਮਾਨ ਨੇ ਸਿਰੋਪਾਓ ਪਾ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਕੀਤਾ| ਇਸ ਮੌਕੇ ਸ਼ਾਮਿਲ ਹੋਏ ਪਰਿਵਾਰ ਵਿੱਚ ਗੁਰਵਿੰਦਰ ਸਿੰਘ ਪੰਚਾਇਤ ਮੈਂਬਰ, ਹਰਚਰਨ ਸਿੰਘ ਪੰਚ, ਕਰਮਜੀਤ ਸਿੰਘ, ਚੰਨਾ ਸਿੰਘ, ਪਰਮਜੀਤ ਸਿੰਘ, ਗੁਰਲਾਲ ਸਿੰਘ, ਜਸਪਾਲ ਸਿੰਘ, ਜੋਗਿੰਦਰ ਸਿੰਘ, ਰਾਣਾ ਬਰਾੜ, ਜੋਗਿੰਦਰ ਸਿੰਘ, ਸੰਜੀਵ ਸਿੰਘ, ਗੋਰਾ ਸਿੰਘ, ਸਾਹਿਬ ਸਿੰਘ, ਗੁਰਚਰਨ ਸਿੰਘ, ਦਿਆਲ ਸਿੰਘ, ਗੁਰਲਾਲ ਸਿੰਘ, ਯੋਗਰਾਜ ਸਿੰਘ, ਜਗਦੀਪ ਸਿੰਘ, ਬਿੱਲਾ ਸਿੰਘ, ਸੁਨੀਲ ਸ਼ਰਮਾ, ਲਾਡੀ ਬੇਦੀ, ਬਿੰਦਰ ਸਿੰਘ ਆਦਿ ਸ਼ਾਮਿਲ ਹੋਏ| ਇਸ ਮੌਕੇ ਗੱਲਬਾਤ ਕਰਦੇ ਹੋਏ ਕਿਹਾ ਕਿ ਵਰਦੇਵ ਸਿੰਘ ਨੋਨੀ ਮਾਨ ਨੇ ਕਿਹਾ ਕਿ ਕਾਂਗਰਸ ਦੀਆ ਲੋਕ ਮਾਰੂ ਨੀਤੀਆਂ ਤੋਂ ਦੁਖੀ ਹੋ ਕੇ ਦਰਜਨਾਂ ਪਰਿਵਾਰ ਅਕਾਲੀ ਦਲ ਵਿਚ ਸ਼ਾਮਿਲ ਹੋ ਰਹੇ ਹਨ, ਇਸ ਮੌਕੇ ਵਰਦੇਵ ਸਿੰਘ ਮਾਨ ਨੇ ਕਿਹਾ ਕਿ ਬੀਤੇ ਦਿਨ ਕਈ ਪਿੰਡਾ ਦੇ ਦਰਜਨਾਂ ਕਾਂਗਰਸੀ ਪਰਿਵਾਰ ਅਕਾਲੀ ਦਲ ਵਿਚ ਸ਼ਾਮਿਲ ਹੋਏ ਹਨ, ਜਿਸ ਤੋਂ ਸਾਫ ਹੈ ਕਿ ਕਾਂਗਰਸ ਆਪਣੇ ਪੱਤਣ ਵੱਲ ਤੇਜੀ ਨਾਲ ਵੱਧ ਰਹੀ ਹੈ| ਓਹਨਾ ਕਿਹਾ ਕਿ ਕਾਂਗਰਸ ਸਰਕਾਰ ਨੇ ਪੰਜ ਸਾਲ ਗੁਰੂਹਰਸਹਾਏ ਵਾਸੀਆਂ ਨੂੰ ਕੁਟਿਆ ਤੇ ਲੁਟਿਆ ਹੈ ਜਿਸਦਾ ਹਿਸਾਬ ਕਰਨ ਲਈ ਲੋਕ ਉਤਾਵਲੇ ਹਨ| ਮਾਨ ਨੇ ਹਲਕਾ ਵਿਧਾਇਕ ਰਾਣਾ ਸੋਢੀ ਤੇ ਤੰਜ ਕਸਦਿਆਂ ਕਿਹਾ ਕਿ ਪੰਜ ਸਾਲ ਸੋਢੀ ਪਰਿਵਾਰ ਨੇ ਹਲਕੇ ਦੀ ਸਾਰ ਨਹੀਂ ਲਈ ਹੁਣ ਚੋਣਾਂ ਨੇੜੇ ਆਉਂਦੀਆਂ ਦੇਖ ਡਰਾਮੇ ਕਰ ਰਹੇ ਹਨ ਪਰ ਹਲਕਾ ਵਾਸੀ ਇਸ ਵਾਰ ਇਹਨਾਂ ਨੂੰ ਮੂੰਹ ਨਹੀਂ ਲਾਉਣਗੇ|ਇਸ ਮੌਕੇ ਦਰਸ਼ਨ ਸਿੰਘ ਬਰਾੜ ਮੈਂਬਰ ਸ੍ਰੋਮਣੀ ਕਮੇਟੀ, ਜਸਪ੍ਰੀਤ ਮਾਨ ਪ੍ਰਧਾਨ ਆਈ ਟੀ ਵਿੰਗ ਮਾਲਵਾ ਜ਼ੋਨ 1, ਗੁਰਬਾਜ ਸਿੰਘ ਰੱਤੇਵਾਲਾ ਸਰਕਲ ਪ੍ਰਧਾਨ, ਹਰਬੰਸ ਲਾਲ ਧਵਨ, ਗੁਰਵਿੰਦਰ ਮਾਨ, ਗੁਰਮਨਜੀਤ ਸਿੰਘ ਕਾਕਾ, ਗੁਰਵਿੰਦਰ ਗਿੱਲ, ਗੁਰਮੀਤ ਮਾਨ, ਨੰਬਰਦਾਰ ਸੁਖਬੀਰ ਸਿੰਘ ਮੋਠਾਂਵਾਲਾ ਆਦਿ ਹਾਜ਼ਰ ਸਨ|

Posted By: Rajnish Kaur