ਅੰਗਰੇਜ਼ ਭੁੱਲਰ, ਫਿਰੋਜ਼ਪੁਰ: ਆਲ ਇੰਡੀਆ ਗ੍ਾਮੀਣ ਡਾਕ ਸੇਵਕ ਯੂਨੀਅਨ ਫਿਰੋਜ਼ਪੁਰ ਦੇ ਪੇਂਡੂ ਡਾਕ ਸੇਵਕਾਂ ਵੱਲੋਂ ਲਖਵਿੰਦਰ ਸਿੰਘ ਸਰਕਲ ਸੈਕਟਰੀ, ਪੰਜਾਬ ਸਰਕਲ ਦੀ ਪ੍ਧਾਨਗੀ ਵਿਚ ਅੱਜ ਡਵੀਜ਼ਨ ਪੋਸਟ ਆਫਿਸ ਫਿਰੋਜ਼ਪੁਰ ਵਿਖੇ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਸ਼ੁਰੂ ਕੀਤੀ ਗਈ। ਇਹ ਭੁੱਖ ਹੜਤਾਲ ਯੂਨੀਅਨ ਦੇ ਡਵੀਜ਼ਨਲ ਸੈਕਟਰੀ ਸੁਰਿੰਦਰ ਸਿੰਘ ਹਿੰਮਤਪੁਰਾ ਤੇ ਨਾਜਾਇਜ਼ ਤੌਰ ਤੇ ਦੋਸ਼ ਲਗਾ ਕੇ ਲਗਾਤਾਰ ਸੀਨੀਅਰ ਅਫਸਰਾਂ ਵੱਲੋਂ ਉਸ ਉਪਰ ਦਬਾ ਬਣਾ ਕੇ ਉਸ ਦੀ ਅਵਾਜ਼ ਬੁਲੰਦ ਨੂੰ ਦਬਾਉਣ ਦੀ ਕੋਸ਼ਿਸ਼ ਦੇ ਮਨਸੂਬਿਆਂ ਸਬੰਧੀ ਕੀਤੀ ਗਈ, ਕਿਉਂਕਿ ਸੁਰਿੰਰਦ ਸਿੰਘ ਹਿੰਮਤਪੁਰਾ ਆਲ ਇੰਡੀਆ ਗ੍ਾਮੀਣ ਡਾਕ ਸੇਵਕ ਯੂਨੀਅਨ ਡਵੀਜ਼ਨ ਫਿਰੋਜ਼ਪੁਰ ਦੇ ਚੁਣੇ ਹੋਏ ਨੁਮਾਇੰਦੇ ਹਨ ਅਤੇ ਪਿਛਲੇ ਲਗਭਗ 13 ਮਹੀਨਿਆਂ ਯੂਨੀਅਨ ਦੀ ਬੁਲੰਦ ਅਵਾਜ਼ ਬਣ ਕੇ ਨੁਮਾਇੰਦਗੀ ਕਰ ਰਹੇ ਹਨ। ਲਗਭਗ 3 ਸਬ ਆਫਿਸਾਂ ਦੇ ਸੀਨੀਅਰ ਅਫਸਰਾਂ ਦੁਆਰਾ ਹਿੰਮਤਪੁਰਾ ਤੇ ਝੂਠੇ ਇਲਜਾਮ ਲਗਾ ਕੇ, ਆਪਣੇ ਵੱਲੋਂ ਝੂਠੀਆਂ ਦਰਖਾਸਤਾਂ ਦੇ ਕੇ ਉਸ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਅਤੇ ਉਸ ਨੂੰ ਚਾਰਜਸ਼ੀਟ ਲਗਾਉਣ ਦੀ ਨਿਰੰਤਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਦਕਿ ਸੀਨੀਅਰ ਅਸਫਰਾਂ ਦੇ ਮਾੜੇ ਵਤੀਰੇ ਕਾਰਨ ਚਾਰਜਸ਼ੀਟ ਤਾਂ ਉਨ੍ਹਾਂ ਉਪਰ ਬਣਦੀ ਹੈ, ਪਰ ਉਨ੍ਹਾਂ ਨੰੂ ਬ-ਇੱਜਤ ਛੱਡਿਆ ਜਾ ਰਿਹਾ ਹੈ। ਯੂਨੀਅਨ ਦੇ ਸਾਰੇ ਆਗੂਆਂ ਨੇ ਇਹ ਨਾਜਾਇਜ਼ ਚਾਰਜਸ਼ੀਟ ਸਮਾਪਤ ਕਰਕੇ ਡਵੀਜ਼ਨ ਸੈਕਟਰੀ ਨੂੰ ਕਲੀਨ ਚਿੱਟ ਦਿੱਤੀ ਜਾਵੇ। ਕਲੀਨ ਚਿੱਟ ਨਾ ਦਿੱਤੇ ਜਣ ਦੀ ਸੂਰਤ 'ਚ ਭੁੱਖ ਹੜਤਾਲ, ਮਰਨ ਵਰਤ ਵਿਚ ਤਬਦੀਲ ਕਰ ਦਿੱਤੀ ਜਾਵੇਗੀ। ਭੁੱਖ ਹੜਤਾਲ ਵਿਚ ਸੋਹਨ ਸਿੰਘ, ਰਾਕੇਸ਼ ਕੁਮਾਰ ਸਹਾਇਕ ਸੈਕਟਰੀ, ਜਸਵੰਤ ਰਾਏ ਪ੍ਧਾਨ, ਪ੍ਬੰਧਕ ਸੈਕਟਰੀ ਸਵਰਨ, ਵਿਜੇ ਛਾਬੜਾ ਅਬੋਹਰ, ਡਾ. ਗੁਰਜੀਤ ਸਿੰਘ, ਪ੍ਵੀਨ ਕੁਮਾਰ ਅਬੋਹਰ, ਡਾ. ਪਰਮਵੀਰ, ਡਾ. ਨੰਦ ਲਾਲ, ਮੈਡਮ ਸੋਨੂੰ, ਮੈਡਮ ਮਾਇਆ ਦੇਵੀ, ਸੰਤੋਸ਼, ਜਸਵੀਰ ਕੌਰ, ਕਵਿਤਾ, ਰਾਜਵਿੰਦਰ ਕੌਰ, ਨਵਜੋਤ ਕੌਰ ਅਤੇ ਸੰਤੋਸ਼ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਗ੍ਾਮੀਣ ਡਾਕ ਸੇਵਕ ਵਿਸ਼ੇਸ਼ ਤੌਰ ਤੇ ਪਹੁੰਚੇ।