ਪੰਜਾਬ ਸਰਕਾਰ ਵੱਲੋਂ ਸਿਹਤ ਸੰਸਥਾਵਾਂ ਨੂੰ ਨਿੱਜੀ ਹੱਥਾਂ ਵਿਚ ਸੋਂਪਣ ਦੇ ਫੈਸਲੇ ਦਾ ਦਿੱਤਾ ਜਾਵੇਗਾ ਮੂੰਹ ਤੋੜਵਾਂ ਜਵਾਬ:ਲੂਥਰਾ
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਪੰਜ ਹਸਪਤਾਲ ਫਿਰੋਜ਼ਪੁਰ, ਮੋਗਾ, ਗੁਰਦਾਸਪੁਰ, ਰਾਜਪੁਰਾ ਤੇ ਮੂਣਕ ਨੂੰ ਪਬਲਿਕ ਪ੍ਰਾਈਵੇਟ ਪਾਟਨਰਸਿਪ ਹੇਠ ਚਲਾਉਣ ਦੇ ਸਰਕਾਰ ਦੇ ਫੈਸਲੇ ਖ਼ਿਲਾਫ਼ ਸਿਹਤ ਸੇਵਾਵਾਂ ਬਚਾਓ ਸੰਘਰਸ਼ ਕਮੇਟੀ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਅੱਜ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਲਾਮਿਸਾਲ ਰੋਸ ਪ੍ਰਦਰਸ਼ਨ ਰਮਨ ਅੱਤਰੀ ਦੀ ਅਗਵਾਈ ਹੇਠ ਕੀਤਾ ਗਿਆ ਅਤੇ ਕੰਮਕਾਜ ਬੰਦ ਕਰਕੇ ਰੋਸ ਪ੍ਰਦਰਸ਼ਨ ਕਰਨ ਉਪਰੰਤ ਚੱਕਾ ਜਾਮ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਸੂਬਾ ਕਨਵੀਨਰ ਰਵਿੰਦਰ ਲੂਥਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਜੋ ਬਦਲਾਅ ਦੇ ਨਾਮ ਤੇ ਸਿਹਤ ਕ੍ਰਾਂਤੀ ਲਿਆਉਣ ਦੇ ਵਾਅਦੇ ਕਰਕੇ ਸੱਤਾ ਵਿਚ ਆਈ ਸੀ, ਉਸ ਨੇ ਜੋ ਪੰਜਾਬ ਵਿਚ ਪਹਿਲਾਂ ਨਿਗੂਣੀਆਂ ਸਿਹਤ ਸਹੂਲਤਾਂ ਲੋਕਾਂ ਨੂੰ ਮਿਲ ਰਹੀਆਂ ਸਨ ਉਨ੍ਹਾਂ ਨੂੰ ਦੇ ਕਵਾੜਾ ਕਰਨ ਦੇ ਮਨਸੂਬੇ ਘੜ ਲਏ ਹਨ। ਜਦਕਿ ਇਹ ਚਾਹੀਦਾ ਸੀ ਕਿ ਸਿਹਤ ਵਿਭਾਗ ਵਿਚ ਖਾਲੀ ਪਈਆਂ ਅਸਾਮੀਆਂ ਨੂੰ ਤਰੁੰਤ ਰੈਗੂਲਰ ਤੌਰ ’ਤੇ ਭਰਿਆ ਜਾਂਦਾ ਅਤੇ ਆਬਾਦੀ ਦੇ ਅਨੁਪਾਤ ਅਨੁਸਾਰ ਅਸਾਮੀਆਂ ਵਿਚ ਵਾਧਾ ਕੀਤਾ ਜਾਂਦਾ। ਪੇਂਡੂ ਖੇਤਰਾਂ ਵਿਚ 24 ਗੁਣਾ 7 ਸਿਹਤ ਸੇਵਾਵਾਂ ਸ਼ੁਰੂ ਕੀਤੀਆਂ ਜਾਂਦੀਆਂ ਤਾਂ ਜੋ ਗਰੀਬ ਲੋਕਾਂ ਦੀ ਪ੍ਰਾਈਵੇਟ ਹਸਪਤਾਲਾਂ ਵੱਲੋਂ ਕੀਤੀ ਲੁੱਟ ਨੂੰ ਰੋਕਿਆ ਜਾ ਸਕਦਾ। ਸਰਕਾਰ ਨੇ ਜੱਗੋਂ ਤੇਰਵੀਂ ਕਰਦੇ ਹੋਏ ਲੋਕਾਂ ਨੂੰ ਪਹਿਲੋਂ ਮਿਲ ਰਹੀਆਂ ਸਹੂਲਤਾਂ ਨੂੰ ਖ਼ਤਮ ਕਰਨ ਦੀ ਨੀਯਤ ਅਤੇ ਆਪਣੀ ਜ਼ੁੰਮੇਵਾਰੀ ਤੋਂ ਭੱਜਦੇ ਹੋਏ ਪੰਜਾਬ ਦੇ ਪੰਜ ਹਸਪਤਾਲਾਂ ਨੂੰ ਨਿੱਜੀਕਰਨ ਦੀ ਨੀਤੀ ਤਹਿਤ ਵੇਚਣ ਦਾ ਫੈਸਲਾ ਕੀਤਾ ਹੈ। ਸਰਕਾਰ ਦੀ ਸਿਹਤ ਕ੍ਰਾਂਤੀ ਦਾ ਚਿਹਰਾ ਆਮ ਆਦਮੀ ਕਲੀਨਿਕ ਖੋਲ੍ਹ ਕੇ ਬੇਨਿਕਾਬ ਹੋ ਚੁੱਕਾ ਹੈ, ਜਿੱਥੇ ਡਾਕਟਰ ਅਤੇ ਪੈਰਾਂ ਮੈਡੀਕਲ ਸਟਾਫ ਨੂੰ ਪ੍ਰਤੀ ਮਰੀਜ਼ ਦੇ ਹਿਸਾਬ ਨਾਲ ਉਜਰਤ ਦਿੱਤੀ ਜਾ ਰਹੀ ਹੈ। ਸਰਕਾਰ ਆਪਣੇ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹਾਂ ਨਾ ਦੇ ਕੇ ਆਪਣੇ ਖਜ਼ਾਨਾ ਭਰੇ ਹੋਣ ਦਾ ਮਜ਼ਾਕ ਉਡਾ ਰਹੀ ਹੈ। ਇਸ ਰੈਲੀ ਨੂੰ ਰਾਕੇਸ਼ ਗਿੱਲ, ਰਾਜ ਕੁਮਾਰ ਕੁੱਕੜ, ਦਵਿੰਦਰ ਸਿੰਘ, ਹਰਪ੍ਰੀਤ ਸਿੰਘ, ਸ਼ੇਖਰ, ਮਨਿੰਦਰ ਸਿੰਘ ਤੇ ਅਜੀਤ ਸਿੰਘ, ਅਮਰਜੀਤ ਸਿੰਘ, ਜੱਜਬੀਰ ਸਿੰਘ, ਅੰਕੁਸ਼ ਭੰਡਾਰੀ, ਨਰਿੰਦਰ ਸਿੰਘ, ਮੁਕੇਸ਼ ਕੁਮਾਰ, ਗੁਰਮੇਲ ਸਿੰਘ, ਵਿਜੈ ਕੁਮਾਰ ਹੈਪੀ, ਗੁਰਪ੍ਰੀਤ ਸਿੰਘ, ਦੀਪਕ ਪਸਰੀਚਾ, ਪੁਨੀਤ ਮਹਿਤਾ, ਰਵਿੰਦਰ ਸ਼ਰਮਾ, ਸੰਦੀਪ ਸਿੰਘ, ਨਰੇਸ਼ ਗਰਗ, ਸੁਨੀਲ ਕੁਮਾਰ, ਅਮਨ ਸਿੰਘ ਸ਼ਰਮਾ, ਅਰੁਣ ਕੁਮਾਰ, ਰਾਧੇ ਸ਼ਾਮ, ਜਸਬੀਰ ਸਿੰਘ, ਅਮਨ ਕੰਬੋਜ਼, ਲਖਵਿੰਦਰ ਸਿੰਘ, ਦਰਸ਼ਨ ਲਾਲ, ਰਾਕੇਸ਼ ਕੁਮਾਰ, ਗੁਰਜੰਟ ਸਿੰਘ, ਮਨੋਜ਼ ਗਰਵੋਰ, ਡਾਕਟਰ ਲਲਿਤ, ਮੰਗਲ ਸਿੰਘ, ਡਾਕਟਰ ਮੁੱਖਮੈਨ ਸਿੰਘ, ਡਾਕਟਰ ਹਰਬੰਸ ਸਿੰਘ, ਲਵਪ੍ਰੀਤ ਸਿੰਘ, ਅਮਰਿੰਦਰ ਸਿੰਘ, ਵਿਸ਼ਾਲ ਗੁਪਤਾ, ਕੰਵਲਜੀਤ ਸਿੰਘ, ਹਰਜੀਤ ਸਿੰਘ, ਰਮਨ, ਅਮਰਜੀਤ ਸਿੰਘ, ਰਿੰਕੂ ਕੰਬੋਜ਼, ਹਰਪ੍ਰੀਤ ਸਿੰਘ ਭਾਟੀਆ, ਹਰਮਿੰਦਰ ਪਾਲ ਸਿੰਘ, ਸਤਪਾਲ ਸਿੰਘ, ਮਾਲਾ ਰਾਣੀ, ਡਾਕਟਰ ਮਨਮੀਤ ਕੌਰ, ਹਰਮਿੰਦਰ ਕੌਰ, ਡਾਕਟਰ ਅਮਨ, ਡਾਕਟਰ ਬਿਨੂ ਬਾਂਸਲ, ਸ਼ਿਵਾਨੀ ਸ਼ੁਕਲਾ, ਮੁੰਜਲਾ, ਪਿੰਕੀ ਗਿੱਲ, ਭੁਪਿੰਦਰ ਕੌਰ, ਮਨਦੀਪ ਕੌਰ, ਵੀਰਪਾਲ ਕੌਰ, ਬੰਦਨਾ, ਮਨੀਸ਼ਾ ਅਰੋੜਾ, ਪੂਰਨਮਾ, ਦਲਜੀਤ ਕੌਰ, ਗੀਤਾ ਗਰੋਵਰ, ਗੀਤਾ ਹਾਂਸ, ਜਾਗੀਰ ਕੌਰ, ਪਰਮਜੀਤ ਕੌਰ, ਨਿਸ਼ਾ ਰਾਣੀ, ਸਰੋਜ ਬਾਲਾ, ਰੇਨੂੰ ਬਾਲਾ, ਮੰਜੂ ਬਾਲਾ, ਰਾਜਵਿੰਦਰ ਕੌਰ, ਜੋਗਿੰਦਰ ਕੌਰ, ਗਗਨਦੀਪ ਕੌਰ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਹ ਫੈਸਲਾ ਵਾਪਸ ਨਾ ਲਿਆ ਗਿਆ ਤਾਂ ਪੰਜਾਬ ਦੇ ਐੱਮਐੱਲਏ ਅਤੇ ਮੰਤਰੀਆਂ ਦਾ ਘਿਰਾਓ ਕੀਤਾ ਜਾਵੇਗਾ।