ਸਟਾਫ ਰਿਪੋਰਟਰ, ਫਿਰੋਜ਼ਪੁਰ : ਪੰਜਾਬ 'ਚ ਨਵੀਂ ਬਣੀ ਸਰਕਾਰ ਵਲੋਂ ਆਪਣੀ ਸਿੱਖਿਆ ਨੀਤੀ ਤਹਿਤ ਸਿੱਖਿਆ ਦੇ ਖੇਤਰ ਨੂੰ ਖਾਸ ਤਰਜੀਹ ਦਿੰਦਿਆਂ ਆਪਣੇ ਪਹਿਲੇ ਬਜਟ ਵਿਚ ਐੱਸਬੀਐੱਸ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਨੂੰ ਮਿਲਣ ਵਾਲੀ ਗ੍ਾਂਟ ਦੁਗਣੀ ਕਰ ਦਿੱਤੀ ਗਈ ਹੈ। ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਬੂਟਾ ਸਿੰਘ ਸਿੱਧੂ ਨੇ ਦੱਸਿਆ ਯੂਨੀਵਰਸਿਟੀ ਚ ਕਾਫੀ ਨਵੇਂ ਕੋਰਸਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਜੋ ਨਵੇਂ ਵਿਦਿਅਰਥੀਆਂ ਲਈ ਕਾਫੀ ਲਾਹੇਵੰਦ ਸਿੱਧ ਹੋਣਗੇ। ਉਨਾਂ੍ਹ ਕਿਹਾ ਕਿ ਪਿਛਲੇ ਕੁਝ ਸਮੇ ਤੋਂ ਕੈਂਪਸ ਨੂੰ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਣਾ ਪੈ ਰਿਹਾ ਸੀ ਜਿਸ ਲਈ ਪੰਜਾਬ ਸਰਕਾਰ ਨੂੰ ਯੂਨੀਵਰਸਿਟੀ ਲਈ ਵਿਤੀ ਸਹਾਇਤਾ ਵਧਾਉਣ ਲਈ ਬੇਨਤੀ ਕੀਤੀ ਜਾਂਦੀ ਰਹੀ ਹੈ। ਉਨਾਂ੍ਹ ਨੇ ਯੂਨੀਵਰਸਿਟੀ ਦੀ ਗ੍ਾਂਟ ਚ ਵਾਧਾ ਕਰਨ ਲਈ ਪੰਜਾਬ ਸਰਕਾਰ ਦੇ ਜਿੱਥੇ ਵਿੱਤ ਮੰਤਰੀ ਦਲਜੀਤ ਸਿੰਘ ਚੀਮਾ ਦਾ ਯੂਨੀਵਰਸਿਟੀ ਨੂੰ ਵਿੱਤੀ ਰਾਹਤ ਦੇਣ ਤੇ ਧੰਨਵਾਦ ਕੀਤਾ, ਉੱਥੇ ਨਾਲ ਹੀ ਫਿਰੋਜ਼ਪੁਰ ਜ਼ਿਲ੍ਹੇ ਦੇ ਐੱਮਐੱਲਏ ਐਡਵੋਕੇਟ ਰਜ਼ਨੀਸ਼ ਦਹੀਆ ਦਿਹਾਤੀ, ਰਣਵੀਰ ਸਿੰਘ ਭੁੱਲਰ ਐੱਮਐੱਲਏ ਸ਼ਹਿਰੀ, ਐੱਮਐੱਲਏ ਗੁਰੂਹਰਸਹਾਏ ਫੌਜਾ ਸਿੰਘ ਸਰਾਰੀ, ਐੱਮਐੱਲਏ ਜ਼ੀਰਾ ਨਰੇਸ਼ ਕਟਾਰੀਆ ਦਾ ਯੂਨੀਵਰਸਿਟੀ ਦੇ ਇਸ ਵਿਤੀ ਸੰਕਟ ਦੇ ਮਸਲੇ ਨੂੰ ਪੰਜਾਬ ਸਰਕਾਰ ਕੋਲ ਪਹੁੰਚਾਉਣ ਤੇ ਖਾਸ ਤੌਰ ਧੰਨਵਾਦ ਕੀਤਾ। ਉਨਾਂ੍ਹ ਕਿਹਾ ਕਿ ਇਸ ਨਾਲ ਯੂਨੀਵਰਸਿਟੀ ਦੇ ਫੈਕਲਟੀ ਤੇ ਸਟਾਫ 'ਚ ਨਵੀਂ ਊਰਜਾ ਆਵੇਗੀ ਤੇ ਉਹ ਯੂਨੀਵਰਸਿਟੀ ਲਈ ਹੋਰ ਵੀ ਜੋਸ਼ੋ ਖਰੋਸ਼ ਨਾਲ ਕੰਮ ਕਰਨਗੇ।