ਅੰਗਰੇਜ਼ ਭੁੱਲਰ, ਫਿਰੋਜ਼ਪੁਰ : ਪੰਜਾਬ ਬਾਰਡਰ ਕਿਸਾਨ ਵੈੱਲਫੇਅਰ ਸੁਸਾਇਟੀ ਜ਼ਿਲ੍ਹਾ ਫਿਰੋਜ਼ਪੁਰ ਦੇ ਅਹੁਦੇਦਾਰਾਂ ਨੇ ਜ਼ਿਲ੍ਹਾ ਪ੍ਰਧਾਨ ਨਸੀਬ ਸਿੰਘ ਪੱਲਾ ਦੀ ਅਗਵਾਈ 'ਚ ਕੰਡਿਆਲੀ ਤਾਰ ਦੇ ਨੇੜਲੀ ਜ਼ਮੀਨ ਦੇ ਪਿਛਲੇ ਚਾਰ ਸਾਲਾਂ ਤੋਂ ਰਹਿੰਦੇ ਮੁਆਵਜ਼ੇ ਦੇਣ ਦੀ ਮੰਗ ਸਬੰਧੀ ਡੀਸੀ ਫਿਰੋਜ਼ਪੁਰ ਦੇ ਦਫਤਰ ਵਿਚ ਪਹੁੰਚ ਕੇ ਉਨਾਂ੍ਹ ਦੇ ਪੀਏ ਨੂੰ ਮੰਗ ਪੱਤਰ ਸੌਂਪਿਆ। ਇਸ ਦੌਰਾਨ ਸੰਸਥਾ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਉਕਤ ਮੁਆਵਜਾ ਤੁਰੰਤ ਰਿਲੀਜ਼ ਕਰੇ ਤਾਂ ਕਿ ਕਿਸਾਨ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰ ਸਕੇ। ਉਨਾਂ੍ਹ ਨੇ ਕਿਹਾ ਕਿ ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਭਵਿੱਖ 'ਚ ਉਨਾਂ੍ਹ ਵੱਲੋਂ ਮੁੱਖ ਮੰਤਰੀ ਨਿਵਾਸ ਸਥਾਨ ਦਾ ਿਘਰਾਓ ਕੀਤਾ ਜਾਵੇਗਾ। ਇਸ ਮੌਕੇ ਢੋਲਾ ਮਾਹੀ ਸੂਬਾ ਆਗੂ, ਮਨਜੀਤ ਸਿੰਘ ਖ਼ਜ਼ਾਨਚੀ ਫਿਰੋਜ਼ਪੁਰ, ਬਗੀਚਾ ਸਿੰਘ ਕਾਲੂ ਅਰਾਈਆਂ ਹੋਰ ਅਹੁਦੇਦਾਰ ਹਾਜ਼ਰ ਸਨ।