ਸਟਾਫ ਰਿਪੋਰਟਰ, ਫਾਜ਼ਿਲਕਾ : ਪੰਜਾਬ ਸਟੁਡੈਂਟਸ ਯੂਨੀਅਨ ਵੱਲੋਂ ਸਰਕਾਰੀ ਐੱਮਆਰ ਕਾਲਜ ਦੇ ਬਾਹਰ 1984 'ਚ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਵਾਉਣ ਲਈ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਕਮੇਟੀ ਮੈਂਬਰ ਸੁਖਚੈਨ ਸਿੰਘ ਨੇ ਦੱਸਿਆ ਕਿ 1984 ਦਾ ਸਿੱਖ ਕਤਲੇਆਮ ਇਕੱਲੇ ਦਿੱਲੀ 'ਚ ਹੀ ਨਹੀਂ ਹੋਇਆ ਬਲਕਿ ਪੂਰੇ ਦੇਸ਼ 'ਚ ਹੋਏ ਸਨ। 1984 'ਚ ਪੂਰੇ ਭਾਰਤ 'ਚ ਸਿੱਖਾਂ ਦੀ ਮੌਤ ਦਾ ਜੋ ਤਾਂਡਵ ਰਚਾਇਆ ਗਿਆ ਉਸ 'ਚ ਹਜ਼ਾਰ ਸਿੱਖ ਮਾਰੇ ਗਏ। ਇਸ ਮੌਕੇ ਪੀਐੱਸਯੂ ਦੇ ਆਗੂ ਬਲਵਿੰਦਰ ਸਿੰਘ , ਰਜਿੰਦਰ ਸਿੰਘ ਅਤੇ ਸੁਨੀਤਾ ਰਾਣੀ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਇਨ੍ਹਾਂ ਫਿਰਕੂ ਸਿਆਸੀ ਪਾਰਟੀਆਂ ਖ਼ਿਲਾਫ਼ ਡਟਣ ਦਾ ਸੰਦੇਸ਼ ਦਿੱਤਾ ਅਤੇ ਮੰਗ ਕੀਤੀ ਕਿ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਸਜ਼ਾ ਸੁਣਾਈ ਜਾਵੇ ਅਤੇ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਕਰਨ ਸਿੰਘ, ਪ੍ਰਤਾਪ ਸਿੰਘ , ਸੁਲਤਾਨ ਸਿੰਘ, ਪੂਜਾ ਰਾਣੀ, ਗੁਰਪ੍ਰੀਤ ਸਿੰਘ ਅਤੇ ਕਿਰਨ ਆਦਿ ਵਿਦਿਆਰਥੀ ਹਾਜ਼ਰ ਸਨ।