ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਪੀਐੱਸਈਬੀ ਜੁਆਇੰਟ ਫੈਡਰੇਸ਼ਨ ਪੰਜਾਬ ਦੇ ਸੱਦੇ ਤੇ ਬਿਜਲੀ ਬੋਰਡ ਦੇ ਕੰਪਲੈਕਸ ਫਿਰੋਜ਼ਪੁਰ ਛਾਉਣੀ ਵਿਖੇ ਧਰਨਾ ਦਿੱਤਾ ਗਿਆ ਜਿਸ ਵਿਚ ਪੈਨਸ਼ਨਰਜ਼ ਐਸੋਸੀਏਸ਼ਨ ਦੇ ਸਟੇਟ ਦੇ ਸਕੱਤਰ ਰਾਕੇਸ਼ ਸ਼ਰਮਾ, ਸਰਕਲ ਪ੍ਰਧਾਨ ਹਕੂਮਤ ਰਾਏ, ਚੰਨਣ ਸਿੰਘ, ਮੁਖਤਿਆਰ ਸਿੰਘ ਤੋਂ ਇਲਾਵਾ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਸਰਕਲ ਪ੍ਰਧਾਨ ਜਗਤਾਰ ਸਿੰਘ, ਸਬ ਅਰਬਨ ਡਵੀਜ਼ਨ ਦੇ ਪ੍ਰਧਾਨ ਰਾਜੇਸ਼ ਦੇਵਗਨ ਪ੍ਰਧਾਨ,ਸ਼ਹਿਰੀ ਡਵੀਜ਼ਨ ਦੇ ਪ੍ਰਧਾਨ ਰਮਨਦੀਪ ਸਿੰਘ ਅਤੇ ਸਰਕਲ ਸਕੱਤਰ ਕੁਲਵੰਤ ਸਿੰਘ,ਸਾਥੀ ਸ਼ਾਮ ਸਿੰਘ ਡਵੀਜ਼ਨ ਸਕੱਤਰ, ਰਸ਼ਪਾਲ ਸਿੰਘ ਸਰਕਲ ਸਕੱਤਰ ਤੋਂ ਇਲਾਵਾ ਹੋਰ ਅਨੇਕਾਂ ਸਾਥੀ ਸ਼ਾਮਲ ਹੋੲ। ਜਿਸ ਵਿਚ ਮੁੱਖ ਮੰੰਗਾਂ ਕੇਂਦਰ ਸਰਕਾਰ ਵੱਲੋਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਲਈ, ਬਿਜਲੀ ਸੋਧ ਬਿੱਲ 2020 ਰੱਦ ਕਰਨ ਲਈ, ਮੋਦੀ ਸਰਕਾਰ ਵੱਲੋਂ ਦੇਸ਼ ਦੇ ਸਰਕਾਰੀ ਅਰਧ ਸਰਕਾਰੀ ਅਦਾਰੇ ਵੇਚੇ ਜਾਣ ਦੇ ਵਿਰੋਧ ਵਿਚ ਬੁਲਾਰਿਆਂ ਨੇੇ ਜੋਰਦਾਰ ਢੰਗ ਨਾਲ ਅਵਾਜ਼ ਬੁਲੰਦ ਕੀਤੀ। ਆਗੂਆਂ ਨੇ ਕੇਂਦਰ ਦੀਆਂ ਨੀਤੀਆਂ ਦੇ ਵਿਰੁੱਧ ਆਪਣੀ ਗੱਲ ਕਹੀ। ਉਨ੍ਹਾਂ ਦੱਸਿਆ ਕਿ 12 ਫਰਵਰੀ ਨੂੰ ਚੰਡੀਗੜ੍ਹ ਅਤੇ 23 ਫਰਵਰੀ ਨੂੰ ਪਟਿਆਲਾ ਵਿਖੇ ਧਰਨਾ ਦਿੱਤਾ ਜਾਵੇਗਾ ਅਤੇ ਕੈਪਟਨ ਦੇ ਮਹਿਲ ਵੱਲ ਮਾਰਚ ਕੀਤਾ ਜਾਵੇਗਾ। ਇਸ ਧਰਨੇ ਦੀ ਕਰਵਾਈ ਕੁਲਵੰਤ ਸਿੰਘ ਨੇ ਚਲਾਈ। ਇਸ ਧਰਨੇ ਤੋਂ ਬਾਅਦ ਕੇਂਦਰ ਸਰਕਾਰ ਦੀ ਅਰਥੀ ਫੂਕੀ ਗਈ।