ਸੋਮ ਪ੍ਰਕਾਸ਼, ਜਲਾਲਾਬਾਦ : ਦੀ ਰੈਵੀਨਿਉ ਪਟਵਾਰ ਯੂੂਨੀਅਨ ਤਹਿਸੀਲ ਜਲਾਲਾਬਾਦ ਦੇ ਸਮੂਹ ਪਟਵਾਰੀਆਂ ਵੱਲੋਂ ਮਿਥੇ ਗਏ ਪ੍ਰਰੋਗਰਾਮ ਤਹਿਤ ਤਹਿਸੀਲਦਾਰ ਜਲਾਲਾਬਾਦ ਦੇ ਕਥਿਤ ਅੜੀਅਲ, ਮਾੜੇ ਵਤੀਰੇ ਦੇ ਖਿਲਾਫ ਤਹਿਸੀਲ ਹੈਡਕੁਆਟਰ 'ਤੇ ਰੋਸ ਧਰਨਾ ਦਿਤਾ। ਇਸ ਰੋਸ ਧਰਨੇ ਦੀ ਅਗਵਾਈ ਵਜੀਰ ਸਿੰਘ ਤਹਿਸੀਲ ਪ੍ਰਧਾਨ ਵੱਲੋ ਕੀਤੀ ਗਈ । ਇਸ ਰੋਸ ਧਰਨੇ ਵਿਚ ਬਲਦੇਵ ਸਿੰਘ ਜ਼ਿਲ੍ਹਾਂ ਪ੍ਰਧਾਨ ਦੀ ਰੈਵੀਨਿਉ ਪਟਵਾਰ ਯੂਨੀਅਨ ਜ਼ਿਲ੍ਹਾਂ ਫਾਜ਼ਿਲਕਾ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਜਿਕਰਯੋਗ ਹੈ ਕਿ ਮਿਤੀ 9-8-2019 ਨੂੰ ਤਹਿਸੀਲ ਬਾਡੀ ਵੱਲੋਂ ਤਹਿਸੀਲ ਜਲਾਲਾਬਾਦ ਦੇ ਵਤੀਰੇ ਖ਼ਿਲਾਫ਼ ਮਤਾ ਪਾਸ ਕਰਕੇ ਉਸ ਸਬੰਧੀ ਉਚ ਅਧਿਕਾਰੀਆਂ ਨੂੰ ਲਿਖਤੀ ਤੌਰ 'ਤੇ ਸੂਚਿਤ ਕੀਤਾ ਗਿਆ। ਉਪ ਮੰਡਲ ਮੈਜਿਸਟਰੇਟ ਜਲਾਲਾਬਾਦ ਕੇਸ਼ਵ ਗੋਇਲ ਨਾਲ ਜਥੇਬੰਦੀ ਦੀ ਗਲਬਾਤ ਹੋਈ ਸੀ। ਪਰੰਤੂ ਤਹਿਸੀਲਦਾਰ ਜਲਾਲਾਬਾਦ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਤਹਿਸੀਲਦਾਰ ਜਲਾਲਾਬਾਦ ਵੱਲੋਂ ਆਪਣੀ ਗਲਤੀ ਦਾ ਅਹਿਸਾਸ ਨਹੀਂ ਕੀਤਾ ਗਿਆ। ਜਿਸ ਕਰਕੇ ਜਥੇਬੰਦੀ ਵੱਲੋ ਮਿਤੀ 16-8-2019 ਨੂੰ ਮੀਟਿੰਗ ਕਰਕੇ ਧਰਨੇ ਸਬੰਧੀ ਫੈਸਲਾ ਲੈਣਾ ਪਿਆ। ਧਰਨੇ 'ਚ ਤਹਿਸੀਲਦਾਰ ਜਲਾਲਾਬਾਦ ਦੇ ਘੜੀਅਲ ਵਤੀਰੇ ਖ਼ਿਲਾਫ਼ ਨਾਅਰੇਬਾਜੀ ਕੀਤੀ। ਰੋਸ ਧਰਨੇ 'ਚ ਪਿਆਰਾ ਸਿੰਘ , ਅਸ਼ਵਨੀ ਕੁਮਾਰ , ਵਰਿੰਦਰ ਕਾਲੜਾ , ਜਰਨਲ ਸਕੱਤਰ ਰਨਜੋਧ ਸਿੰਘ , ਪ੍ਰਮਜੀਤ ਸਿੰਘ, ਗੁਰਦੀਪ , ਪ੍ਰਰੇਮ ਪ੍ਰਕਾਸ਼ ਕਾਨੂੰਗੇ , ਰਾਮ ਚੰਦ ਕਾਨੂੰਗੋ ਆਦਿ ਨੇ ਸੰਬੋਧਨ ਕਰਦਿਆ ਕਿਹਾ ਕਿ ਜੇਕਰ ਇਸ ਤਹਿਸੀਲ ਦਾ ਤਬਦਾਲਾ ਇਥੋ ਨਾ ਕੀਤਾ ਤਾਂ ਜੱਥੇਬੰਦੀ ਸੰਘਰਸ਼ ਨੂੰ ਹੋਰ ਤਿਖਾ ਕਰੇਗੀ । ਇਸ ਵਿਚ ਤਹਿਸੀਲ ਪੱਧਰੀ ਧਰਨੇ ਅਤੇ ਮੁਕੰਮਲ ਹੜਤਾਲ ਸ਼ਾਮਲ ਹੋਣਗੇ ।