ਸਤਨਾਮ ਸਿੰਘ, ਜਲਾਲਾਬਾਦ : ਮਗਨਰੇਗਾ ਕਰਮਚਾਰੀ ਯੂਨੀਅਨ ਦੀ ਸੂਬਾ ਕਮੇਟੀ ਦੇ ਫੈਸਲੇ ਮੁਤਾਬਕ ਬਲਾਕ ਪ੍ਰਧਾਨ ਬਲਦੇਵ ਸਿੰਘ ਦੀ ਪ੍ਰਧਾਨਗੀ ਹੇਠ ਸਥਾਨਕ ਨਰੇਗਾ ਕਰਮਚਾਰੀਆਂ ਵੱਲੋਂ ਦੂਜੇ ਦਿਨ ਵੀ ਕਲਮ ਛੋਡ ਹੜਤਾਲ ਕਰਕੇ ਸਥਾਨਕ ਬੀਡੀਪੀਓ ਦਫਤਰ ਵਿਚ ਰੋਸ ਧਰਨਾ ਦਿੱਤਾ ਗਿਆ ਅਤੇ ਸਰਕਾਰ ਤੇ ਪੰਚਾਇਤ ਵਿਭਾਗ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੀ ਅੰਲੋਚਨਾ ਕਰਦੇ ਹੋਏ ਨਾਅਰੇਬਾਜ਼ੀ ਕੀਤੀ ਗਈ। ਧਰਨੇ 'ਚ ਬਲਾਕ ਜਲਾਲਾਬਾਦ ਦੇ ਵੱਖ-ਵੱਖ ਪਿੰਡਾਂ ਤੋਂ ਸਰਪੰਚਾਂ ਤੇ ਪੰਚਾਂ ਨੇ ਪਹੁੰਚ ਕੇ ਸਮਰਥਨ ਕੀਤਾ। ਇਸ ਮੌਕੇ 'ਤੇ ਸੂਬਾ ਜਰਨਲ ਸਕੱਤਰ ਅਮਿ੍ਤਪਾਲ ਸਿੰਘ,ਬਲਾਕ ਪ੍ਰਧਾਨ ਬਲਦੇਵ ਸਿੰਘ,ਸੁਰਿੰਦਰ ਸਰਾਰੀ,ਗੁਰਮੀਤ ਸਿੰਘ,ਚਰਨ ਸਿੰਘ,ਅਖਿਲ,ਭੁਪਿੰਦਰ ਕੋਰ, ਇੰਦਰਪ੍ਰਰੀਤ ਕੋਰ,ਰਿੰਪੀ ਕੁਮਾਰੀ,ਸ਼ੀਤਲ ਕੰਬੋਜ਼,ਬਗੀਚ ਸਿੰਘ,ਜ਼ਸਵਿੰਦਰ ਸਿੰਘ ਹਾਜ਼ਰ ਸਨ। ਇਸਦੇ ਇਲਾਵਾ ਸਰਪੰਚ ਗੁਰਕੰਵਲਜੀਤ ਸਿੰਘ, ਗੁਰਦੇਵ ਸਿੰਘ ਪੰਚ ਚੱਕ ਖੁੜੰਜ, ਪ੍ਰਭਾਤ ਸਿੰਘ ਵਾਲਾ ਤੋਂ ਜੇਤੂ ਸਿੰਘ ਸਰਪੰਚ, ਬਲਵਿੰਦਰ ਸਿੰਘ ਪੰਚ, ਭੰਬਾ ਵੱਟੂ ਹਿਠਾੜ ਦੇ ਸਾਬਕਾ ਸਰਪੰਚ ਬਲਵੀਰ ਸਿੰਘ, ਪੰਚ ਸ਼ਮਸ਼ੇਰ ਸਿੰਘ, ਬਸਤੀ ਦਿਲਾਵਰ ਸਿੰਘ ਦੇ ਸਰਪੰਚ ਮੁਖਤਿਆਰ ਸਿੰਘ, ਲੱਧੂ ਵਾਲਾ ਹਿਠਾੜ ਦੇ ਸਰਪੰਚ ਓਮ ਪ੍ਰਕਾਸ਼, ਢੰਡੀ ਕਦੀਮ ਦੇ ਸਰਪੰਚ ਬਿਸ਼ੰਬਰ ਸਿੰਘ, ਬਾਰੇਵਾਲਾ ਦੇ ਸਰਪੰਚ ਬਲਦੇਵ ਸਿੰਘ, ਮੀਨੇਵਾਲਾ ਦੇ ਸਰਪੰਚ ਅਰਸ਼ਦੀਪ ਸਿੰਘ ਸਹੀਵਾਲਾ ਦੇ ਪੰਚ ਭਲਵਾਨ ਸਿੰਘ, ਚਰਨਜੀਤ ਸਿੰਘ ਪੰਚ, ਚੌਧਰੀ ਰਮਨ ਕੁਮਾਰ ਚੱਕ ਮੰਨੇਵਾਲਾ, ਸਰਪੰਚ ਵੇਦ ਪ੍ਰਕਾਸ਼ਬਸਤੀ ਭੂੰਮਣ ਸ਼ਾਹ, ਝੁੱਗੇ ਟੇਕ ਸਿੰਘ ਦੇ ਸਰਪੰਚ ਅਮਰ ਸਿੰਘ, ਬੰਗੀਚਾ ਸਿੰਘ ਪੰਚ, ਅਸ਼ੋਕ ਪੰਚ ਆਦਿ ਮੌਜੂਦ ਸਨ।