ਪੱਤਰ ਪੇ੍ਰਰਕ, ਫਿਰੋਜ਼ਪੁਰ : ਕੰਟਰੈਕਟ ਮਲਟੀਪਰਪਜ਼ ਹੈੱਲਥ ਵਰਕਰ ਫੀਮੇਲ ਯੂਨੀਅਨ ਫਿਰੋਜ਼ਪੁਰ ਮਲਪਟੀਪਰਪਜ਼ ਫੀਮੇਲ ਕਰਮਲਜੀਤ ਕੌਰ ਮਮਦੋਟ ਦੀ ਅਗਵਾਈ ਵਿਚ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਦੌਰਾਨ ਉਨ੍ਹਾਂ ਪੰਜਾਬ ਸਰਕਾਰ ਤੇ ਨਿਸ਼ਾਨਾ ਕੱਸਦਿਆਂ ਹੋਇਆ ਕਿ ਅਸੀਂ ਕਈ ਸਾਲਾਂ ਤੋਂ ਠੇਕੇ ਤੇ ਕੰਮ ਕਰਦੀਆਂ ਹਾਂ 15 ਸਾਲਾਂ ਵਿਚ ਕਈ ਵਾਰ ਸਿਹਤ ਮੰਤਰੀਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ, ਪਰ ਸਰਕਾਰਾਂ ਵੱਲੋਂ ਕੋਈ ਹੱਲ ਨਹੀਂ ਕੀਤਾ ਗਿਆ।