ਪਰਮਿੰਦਰ ਸਿੰਘ ਥਿੰਦ, ਿਫ਼ਰੋਜ਼ਪੁਰ : ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਪਾਸ ਕੀਤੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਵੱਲੋਂ ਸ਼ੁਰੂ ਕੀਤੇ ਸੰਘਰਸ਼ 'ਚ ਜਿਥੇ ਹੁਣ ਦੇਸ਼ ਭਰ ਦੇ ਕਿਸਾਨਾਂ ਵੱਲੋਂ ਵੀ ਆ ਕੇ ਸ਼ਮੂਲੀਅਤ ਕੀਤੀ ਜਾ ਰਹੀ ਹੈ, ਉਥੇ ਹਰ ਆਮ ਅਤੇ ਖਾਸ ਵਿਅਕਤੀ ਭਾਵੇਂ ਉਹ ਕਿਸੇ ਵੀ ਖਿੱਤੇ ਨਾਲ ਸਬੰਧਤ ਹੈ ਵੱਲੋਂ ਵੀ ਕਿਸਾਨਾਂ ਦੇ ਸੰਘਰਸ਼ ਵਿਚ ਯੋਗਦਾਨ ਪਾਇਆ ਜਾ ਰਿਹਾ ਹੈ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬੀ ਦੇ ਉਘੇ ਸ਼ਾਇਰ ਪ੍ਰਰੋਫੈਸਰ ਗੁਰਤੇਜ ਕੋਹਾਰਵਾਲਾ , ਹਰਜਿੰਦਰ ਹਾਂਡਾ, ਐਡਵੋਕੇਟ ਮਨਜਿੰਦਰ ਭੁੱਲਰ, ਜਸਵਿੰਦਰ ਸਿੰਘ ਸੰਧੂ, ਜਸਵਿੰਦਰ ਸਿੰਘ ਮਹਿਰੋਕ, ਹਰਮੀਤ ਵਿਦਿਆਰਥੀ, ਸਰਬਜੀਤ ਸਿੰਘ ਭਾਵੜਾ ਅਤੇ ਹੋਰ ਬੁਲਾਰਿਆਂ ਵੱਲੋਂ ਸ਼ੁੱਕਰਵਾਰ ਦੇਰ ਸ਼ਾਮ ਸਾਂਝਾ ਅਧਿਆਪਕ ਮੰਚ ਫਿਰੋਜ਼ਪੁਰ ਅਤੇ ਜ਼ਿਲ੍ਹੇ ਦੀਆਂ ਜਨਤਕ ਸੰਘਰਸ਼ਸ਼ੀਲ ਜਥੇਬੰਦੀਆਂ ਵਲੋਂ ਖੇਤੀਬਾੜੀ ਸਬੰਧੀ ਜਾਰੀ ਕੀਤੇ ਕਾਲੇ ਕਾਨੂੰਨਾਂ, ਬਿਜਲੀ ਸੋਧ ਬਿਲ 2020 ਵਾਪਸ ਲੈਣ ਦੀ ਮੰਗ ਨੂੰ ਲੈ ਕੇ ਕੀਤੇ ਰੋਸ ਪ੍ਰਦਰਸ਼ਨ ਅਤੇ ਮਸ਼ਾਲ ਮਾਰਚ ਦੌਰਾਨ ਕੀਤਾ। ਸਥਾਨਕ ਜਥੇਬੰਦੀਆਂ ਵੱਲੋਂ ਇਸ ਮੋਕੇ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਸੰਘਰਸ਼ ਦੇ ਹੱਕ ਵਿੱਚ ਫਿਰੋਜ਼ਪੁਰ ਦੇ ਭਗਤ ਨਾਮਦੇਵ ਚੌਂਕ ਤੋਂ ਸ਼ਹੀਦ ਊਧਮ ਸਿੰਘ ਚੌਂਕ ਤੱਕ ਵਿਸ਼ਾਲ ਮਸ਼ਾਲ ਮਾਰਚ ਕੀਤਾ ਗਿਆ । ਇਸ ਮੌਕੇ ਵੱਡੀ ਗਿਣਤੀ ਵਿਚ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਆਖਿਆ ਕਿ ਜੇ ਕੋਈ ਦਿੱਲੀ ਨਹੀਂ ਜਾ ਸੱਕਦਾ ਤਾਂ ਆਪੋ ਆਪਣੇ ਪਿੰਡ,ਸ਼ਹਿਰ ਤੇ ਮੁਹੱਲੇ ਤੋਂ ਵੱਖ ਵੱਖ ਢੰਗ ਨਾਲ ਭਾਜਪਾ ਦੇ ਆਈਟੀ ਸੈੱਲ ਦਾ ਜਵਾਬ ਦਿੱਤਾ ਜਾਵੇ। ਜਥੇਬੰਦੀਆਂ ਦੇ ਆਗੂਆਂ ਨੇ ਆਖਿਆ ਕਿ ਬਹੁ ਕੌਮੀ ਕਾਰਪੋਰੇਸ਼ਨਾਂ, ਦੇਸੀ ਕਾਰਪੋਰੇਟ ਘਰਾਣਿਆਂ ਨੂੰ ਅੰਨੇ ਮੁਨਾਫੇ ਕਮਾਉਣ ਦੀ ਖੁੱਲੀ ਛੁੱਟੀ ਦੇਣ ਦੇ ਮਕਸਦ ਨਾਲ ਪਹਿਲਾਂ ਮਨਮੋਹਨ ਸਿੰਘ ਦੀ ਕਾਂਗਰਸੀ ਹਕੂਮਤ ਨੇ ਵੀ ਖੇਤੀਬਾੜੀ ਦੀ ਪੈਦਾਵਾਰ, ਵੇਚ-ਵੱਟਤ ਠੇਕਾ ਖੇਤੀ ਬਾਰੇ ਜਦੋਂ ਪਾਰਲੀਮੈਂਟ ਵਿੱਚ ਬਿੱਲ ਲਿਆਂਦੇ ਹਨ ਤਾਂ ਉਸ ਸਮੇਂ ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਦੇ ਅੰਦਰ ਤੇ ਬਾਹਰ ਇਨਾਂ ਦਾ ਵਿਰੋਧ ਕੀਤਾ ਸੀ, ਪਰ ਹੁਣ ਇਸ ਦੇ ਬਿਲਕੁਲ ਉਲਟ ਰਾਜਸੱਤਾ 'ਤੇ ਕਾਬਜ ਹੋ ਕੇ ਉਸ ਨਾਲੋਂ ਵੀ ਮਾਰੂ ਕਾਲੇ ਕਾਨੂੰਨ ਬਿਨਾਂ ਵੋਟਿੰਗ ਦੇ ਜੁਬਾਨੀ ਤੌਰ 'ਤੇ ਕੋਰੋਨਾ ਸੰਕਟ ਦੀ ਆੜ ਹੇਠ ਪਾਸ ਕਰਕੇ ਸ਼ਰੇਆਮ ਲੋਟੂ ਬਹੁ ਕੌਮੀ ਕੰਪਨੀਆਂ ਦੇ ਵਾਰੇ ਨਿਆਰੇ ਕਰ ਦਿੱਤੇ ਹਨ। ਖੇਤੀਬਾੜੀ ਨਾਲ ਸੰਬੰਧਤ ਕਾਲੇ ਕਾਨੂੰਨ, ਬਿਜਲੀ ਸੋਧ ਬਿੱਲ 2020 ਤੇ ਪਰਾਲੀ ਪ੍ਰਦੂਸ਼ਨ ਆਰਡੀਨੈਂਸ ਤੁਰੰਤ ਵਾਪਸ ਲੈਣ ਦੀ ਮੰਗ ਕਰਦੇ ਹੋਏ ਮੁਲਕ 'ਚ ਜਮਹੂਰੀ ਹੱਕਾਂ ਦੀ ਬਹਾਲੀ ਲਈ ਲੜਦੇ ਬੁੱਧੀਜੀਵੀਆਂ, ਕਵੀਆਂ, ਲੇਖਕਾਂ ਤੇ ਵਿਦਿਆਰਥੀ ਆਗੂਆਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ। ਪੰਜਾਬ ਦੀ ਕਾਂਗਰਸ ਸਰਕਾਰ ਤੋਂ ਆਹਲੂਵਾਲੀਆ ਕਮੇਟੀ ਦੀ ਰਿਪੋਰਟ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਹਰਜਿੰਦਰ ਹਾਂਡਾ, ਗੁਰਜੀਤ ਸਿੰਘ ਸੋਢੀ, ਦੀਦਾਰ ਸਿੰਘ ਮੁੱਦਕੀ, ਮਲਕੀਤ ਸਿੰਘ ਹਰਾਜ, ਰਾਜਦੀਪ ਸਿੰਘ ਸਾਈਆਂ ਵਾਲਾ, ਰੇਸ਼ਮ ਸਿੰਘ ਗਿੱਲ, ਬਲਜੀਤ ਸਿੰਘ, ਸ਼ੇਰ ਸਿੰਘ, ਹਰਜੀਤ ਸਿੰਘ ਸਿੱਧੂ, ਜਸਵਿੰਦਰ ਸਿੰਘ ਸੰਧੂ, ਅਮਨਜੀਤ ਜੌਹਲ, ਮਨਜਿੰਦਰ ਸਿੰਘ ਭੁੱਲਰ, ਸੁਖਚੈਨ ਸਿੰਘ ਖਾਈ, ਹਰਮੀਤ ਵਿਦਿਆਰਥੀ, ਪ੍ਰਰੋਫੈਸਰ ਗੁਰਤੇਜ ਸਿੰਘ ਕੋਹਾਰਵਾਲਾ, ਨਿਰਮਲ ਸਿੰਘ ਜੈਮਲ ਵਾਲਾ, ਪਰਮਿੰਦਰ ਥਿੰਦ, ਕੁਲਬੀਰ ਸੋਢੀ, ਡਾ ਜਗਦੀਪ ਸਿੰਘ, ਜਸਵਿੰਦਰ ਸਿੰਘ ਮੇਘਾ ਰਾਏ, ਕਿਸ਼ਨ ਚੰਦ ਜਾਗੋਵਾਲੀਆ, ਅੰਮਿ੍ਤਪਾਲ ਸਿੰਘ ਬਰਾੜ, ਜਸਪ੍ਰਰੀਤ ਸਿੰਘ ਪੁਰੀ,ਵਿਕਰਮ ਝੋਕ, ਸਤਨਾਮ ਸਿੰਘ,ਦਰਸ਼ਨ ਸਿੰਘ ਭੁੱਲਰ, ਚਰਨਜੀਤ ਸਿੰਘ ਚਾਹਲ, ਤਲਵਿੰਦਰ ਸਿੰਘ ਖਾਲਸਾ, ਸੁਰਿੰਦਰ ਸਿੰਘ ਗਿੱਲ, ਸਰਬਜੀਤ ਸਿੰਘ ਬੱਬਲੂ ਹਾਜ਼ਰ ਸਨ।