ਸਚਿਨ ਮਿੱਢਾ/ਸੋਮ ਪ੍ਰਕਾਸ਼, ਜਲਾਲਾਬਾਦ : ਆਲ ਇੰਡੀਆ ਆਂਗਨਵਾੜੀ ਵਰਕਰ ਹੈਲਪਰ ਯੂਨੀਅਨ ਪੰਜਾਬ (ਏਟਕ) ਵੱਲੋਂ ਅਜ ਹਿੰਦੂਸਤਾਨ ਪੱਧਰੀ ਹੜਤਾਲ ਦਾ ਸਮਰਥਨ ਕਰਦੇ ਹੋਏ ਸ਼ਹਿਰ ਦੇ ਬਜਾਰਾਂ 'ਚ ਰੋਸ ਰੈਲੀ ਕੱਢੀ ਗਈ। ਇਸ ਰੈਲੀ ਦੀ ਅਗਵਾਈ ਕ੍ਰਿਸ਼ਨਾ ਬਸਤੀ ਭੁੰਮਣਸ਼ਾਹ ਤੇ ਦੁਰਗਾ ਲੱਧੂਵਾਲਾ ਨੇ ਕੀਤੀ ਅਤੇ ਸ਼ਹੀਦ ਊਧਮ ਸਿੰਘ ਚੌਂਕ 'ਚ ਕੇਂਦਰ ਸਰਕਾਰ ਦਾ ਪੁਤਲਾ ਵੀ ਫੂੰਕਿਆ ਗਿਆ। ਇਸ ਮੌਕੇ ਸੂਬਾ ਪ੍ਰਧਾਨ ਸਰੋਜ ਛੱਪੜੀਵਾਲਾ ਤੇ ਸੂਬਾ ਸਕੱਤਰ ਸੁਨੀਲ ਕੌਰ ਬੇਦੀ ਨੇ ਕਿਹਾ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਨਿਆਂ ਨੂੰ ਲਾਭ ਪਹੁੰਚਾਉਣ ਲਈ ਆਮ ਲੋਕਾਂ ਦੇ ਜੀਵਨ ਪੱਧਰ ਦੀ ਸਾਰ ਨਹੀਂ ਲੈ ਰਹੀ ਹੈ। ਦਿਨੋ ਦਿਨ ਲੋਕਾਂ ਦੇ ਹਿੱਤਾਂ ਦੀ ਬਜਾਏ ਵਿਰੋਧ 'ਚ ਕਾਨੂੰਨ ਬਣਾਏ ਜਾ ਰਹੇ ਹਨ। ਦੇਸ਼ ਦੀ ਜਵਾਨੀ ਕੋਲ ਪਹਿਲਾਂ ਹੀ ਰੁਜਗਾਰ ਨਹੀਂ ਹੈ ਤੇ ਦੁਕਾਨਦਾਰੀ ਤਬਾਹ ਹੋਣ ਕਿਨਾਰੇ ਹੈ। ਕਿਸਾਨਾਂ ਦੀਆਂ ਜਮੀਨਾਂਵੀ ਅੰਬਾਨੀ ਅਡਾਨੀ ਵਰਗੇ ਕਾਰਪੋਰੇਟ ਘਰਾਨਿਆਂ ਦੇ ਹਵਾਲੇ ਕੀਤੀਆਂ ਜਾ ਰਹੀਆਂ ਹਨ। ਜਪਬਲਿਕ ਸੈਕਟਰ ਦਾ ਨਿਜੀਕਰਨ ਬੰਦ ਕੀਤਾ ਜਾਵੇ। ਖੇਤੀ ਕਾਨੂੰਨ ਰੱਦ ਕੀਤੇ ਜਾਣ। ਘੱਟੋ-ਘੱਟ ਉਜਰਤ 21 ਹਜਾਰ ਰੁਪਏ ਮਹੀਨਾ ਕੀਤਾ ਜਾਵੇ। ਆਂਗਨਵਾੜੀ ਵਰਕਰ ਹੈਲਪਰਾਂ ਨੂੰ ਪ੍ਰਰੀ ਨਰਸਰੀ ਕਲਾਸਾਂ ਦੇ ਕੇ ਸਰਕਾਰੀ ਕਰਮਚਾਰੀ ਬਣਾਇਆ ਜਾਵੇ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਦੁਰਗਾ ਨੇ ਕਿਹਾ ਕਿ ਵਰਕਰ ਨੂੰ ਉਜਰਤ ਕਾਨੂੰਨ ਮੁਤਾਬਕ ਮਾਨ ਭੱਤਾ ਦਿੱਤਾ ਜਾਵੇ ।ਆਸ਼ਾ ਵਰਕਰਾਂ ਨੂੰ ਸਰਕਾਰੀ ਕਰਮਚਾਰੀ ਸ਼ਾਮਿਲ ਕੀਤਾ ਜਾਵੇ। ਇਸ ਤੋਂ ਇਲਾਵਾ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਆਸ਼ਾ ਵਰਕਰਾਂ ਨੂੰ ਮਿਹਨਤਾਨਾ ਹਰ ਮਹੀਨੇ ਦਿੱਤਾ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਆਸ਼ਾ ਰਾਣੀ, ਕੁਸਮ ਲੱਤਾ, ਪ੍ਰਕਾਸ਼ ਕੌਰ, ਕੈਲਾਸ਼ ਰਾਣੀ, ਕ੍ਰਿਸ਼ਨ ਰਾਣੀ, ਹਰਮਿੰਦਰ ਕੌਰ, ਰਾਜ, ਦੀਪ ਮਾਲਾ, ਅੰਜੂ ਬਾਲਾ, ਬਿਮਲਾ ਰਾਣੀ, ਗੁਰਮੇਜ ਕੌਰ, ਸੋਮ ਰਾਣੀ, ਸ਼ਿਮਲਾ ਰਾਣੀ, ਜਸਵੀਰ ਕੌਰ, ਲਾਜਵੰਤੀ, ਸੀਮਾ ਰਾਣੀ, ਊਸ਼ਾ ਰਾਣੀ, ਆਸ਼ਾ ਚੱਕ ਦੁਮਾਲ, ਗੁਰਪ੍ਰਰੀਤ ਕੌਰ ਮੌਜੂਦ ਸਨ।