ਸਟਾਫ ਰਿਪੋਰਟਰ, ਫਾਜ਼ਿਲਕਾ : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਪਿਛਲੇ ਤਕਰੀਬਨ 55 ਦਿਨਾਂ ਤੋਂ ਦਿੱਲੀ ਦੇ ਬਾਰਡਰਾਂ ਤੇ ਦੇਸ਼ ਦੇ ਕਿਸਾਨ ਡਟੇ ਹੋਏ ਹਨ। ਪਿਛਲੇ ਦਿਨੀਂ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਭੇਜੇ ਜਾ ਰਹੇ ਐਨਆਈਏ ਦੇ ਨੋਟਿਸਾਂ ਖ਼ਿਲਾਫ਼ ਯੂਥ ਅਕਾਲੀ ਦਲ ਭੜਕ ਉਠਿਆ ਹੈ ਇਸੇ ਤਹਿਤ ਯੂਥ ਅਕਾਲੀ ਦਲ ਜ਼ਿਲ੍ਹਾ ਫ਼ਾਜ਼ਿਲਕਾ ਦੇ ਵਰਕਰਾਂ ਵੱਲੋਂ ਡੀਸੀ ਦਫਤਰ ਦੇ ਬਾਹਰ ਕੇਂਦਰ ਸਰਕਾਰ ਦੇ ਪੁਤਲੇ ਸਾੜੇ ਗਏ। ਇਸ ਮੌਕੇ ਯੂਥ ਅਕਾਲੀ ਦਲ ਜ਼ਿਲ੍ਹਾ ਫਾਜ਼ਿਲਕਾ ਦੇ ਪ੍ਰਧਾਨ ਹਰਬਿੰਦਰ ਸਿੰਘ ਹੈਰੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਯੂਥ ਅਕਾਲੀ ਦਲ ਕਦੇ ਵੀ ਕਿਸਾਨਾਂ ਦੇ ਨਾਲ ਕੀਤਾ ਜਾ ਰਿਹਾ ਧੱਕਾ ਬਰਦਾਸ਼ਤ ਨਹੀਂ ਕਰੇਗਾ। ਨਰਿੰਦਰਪਾਲ ਸਿੰਘ ਸਵਨਾ ਨੇ ਕਿਹਾ ਕਿ ਇੰਨੇ ਵੱਡੇ ਕਿਸਾਨੀ ਅੰਦੋਲਨ ਤੋਂ ਸਰਕਾਰ ਘਬਰਾ ਚੁੱਕੀ ਹੈ ਅਤੇ ਹੁਣ ਕਿਸਾਨਾਂ ਨੂੰ ਐੱਨ.ਆਈ.ਏ. ਦੇ ਝੂਠੇ ਨੋਟਿਸ ਭੇਜੇ ਜਾ ਰਹੇ ਹਨ। ਇਸ ਮੌਕੇ ਯੂਥ ਅਕਾਲੀ ਦਲ ਕੋਰ ਕਮੇਟੀ ਮੈਂਬਰ ਸਤਿੰਦਰ ਸਿੰਘ ਸਵੀ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ। ਕੇਂਦਰ ਸਰਕਾਰ ਨੇ ਕਿਸਾਨਾਂ ਦੇ ਉਲਟ ਜੋ ਕਾਲੇ ਖੇਤੀ ਕਾਨੂੰਨ ਲਾਗੂ ਕੀਤੇ ਹਨ ਯੂਥ ਅਕਾਲੀ ਦਲ ਦੇ ਵਰਕਰ ਉਸ ਨੂੰ ਕਦੇ ਬਰਦਾਸ਼ਤ ਨਹੀਂ ਕਰਨਗੇ ਅਤੇ ਕਿਸਾਨਾਂ ਦੇ ਨਾਲ ਲੱਗ ਕੇ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਤਕ ਜੰਗ ਜਾਰੀ ਰੱਖਣਗੇ। ਇਸ ਮੌਕੇ ਗੁਲਸ਼ੇਰ ਸਿੰਘ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਹਸਤਾ ਕਲਾਂ, ਦਲੀਪ ਸਿੰਘ ਸਰਕਲ ਪ੍ਰਧਾਨ ਐੱਸ ਸੀ ਵਿੰਗ, ਅਮਰੀਕ ਸਿੰਘ ਸਰਕਲ ਪ੍ਰਧਾਨ ਮੰਡੀ ਲਾਧੂਕਾ, ਸੁਰਿੰਦਰ ਕੰਬੋਜ, ਸਵਰਨ ਸਿੰਘ, ਜਗਸੀਰ ਸਿੰਘ, ਨਵੀਨ ਕੌਸ਼ਲ, ਸੁਰਜੀਤ ਸਿੰਘ ਜੀਤ, ਪਟੇਲ ਕੁਮਾਰ ਘੁੱਲਾ, ਗੁਰਵਿੰਦਰ ਸਿੰਘ ਰਿੱਕੀ,ਗਗਨਦੀਪ ਸਿੰਘ ਰੰਧਾਵਾ ਪ੍ਰਧਾਨ ਸਰਕਲ ਖੂਈ ਖੇੜਾ, ਪ੍ਰਰੇਮ ਸਿੰਘ ਪ੍ਰਧਾਨ ਸਰਕਲ ਹਸਤਾ ਕਲਾਂ, ਗੌਰਵ ਨਾਗਪਾਲ ਪ੍ਰਧਾਨ ਸਰਕਲ ਫਾਜ਼ਿਲਕਾ ਸ਼ਹਿਰੀ 1, ਹਰਭਗਵਾਨ ਸਿੰਘ ਸਾਬਕਾ ਸਰਪੰਚ, ਹਰਪ੍ਰਰੀਤ ਸਿੰਘ ਦਲਬੀਰਖੇੜਾ, ਭੁਪਿੰਦਰ ਸਿੰਘ ਚਹਿਲ,ਅੰਕੁਸ਼ ਅਨੇਜਾ, ਚਰਨਜੀਤ ਸਿੰਘ, ਸੁਧੀਰ ਕੁਮਾਰ, ਮਹਾਂਵੀਰ ਸਿੰਘ, ਕੁਲਬੀਰ ਸਿੰਘ, ਹਰਪ੍ਰਰੀਤ ਸਿੰਘ ਜੁਗਨੂੰ, ਨਰੇਸ਼ ਕਾਲੜਾ, ਰਣਜੀਤ ਸਿੰਘ, ਭਗਵਾਨ ਸਿੰਘ, ਸੰਤ ਸਿੰਘ, ਅਮਰੀਕ ਸਿੰਘ, ਵਿਨੋਦ ਸ਼ਰਮਾ, ਕਰਨ ਕੁਮਾਰ, ਲਵਲੀ ਬਤਰਾ, ਇੰਦਰਜੀਤ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਯੂਥ ਅਕਾਲੀ ਦਲ ਦੇ ਵਰਕਰ ਹਾਜ਼ਰ ਸਨ