ਸਚਿਨ ਮਿੱਡਾ/ਹਰਦੀਪ ਮਦਾਨ, ਜਲਾਲਾਬਾਦ : ਪਾਵਰਕਾਮ ਐਂਡ ਟ੍ਾਂਸਕੋ ਠੇਕਾ ਮੁਲਾਜ਼ਮ ਯੂਨੀਅਨ (ਬਿਜਲੀ ਬੋਰਡ) ਡਵੀਜ਼ਨ ਜਲਾਲਾਬਾਦ ਦਾ ਪੱਕਾ ਮੋਰਚਾ ਨਿਰੰਤਰ ਦਿਨ ਰਾਤ ਸਥਾਨਕ ਐਕਸੀਅਨ ਦਫਤਰ ਵਿਚ ਚੱਲ ਰਿਹਾ ਹੈ, ਜੋ 68ਵੇਂ ਦਿਨ ਵਿਚ ਦਾਖ਼ਲ ਹੋ ਗਿਆ ਹੈ। ਇਸ ਮੌਕੇ ਜੋਨ ਪ੍ਰਧਾਨ ਚੋਧਰ ਸਿੰਘ ਅਤੇ ਮੁਨੀਸ਼ ਕੁਮਾਰ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਦੌਰਾਨ ਅੱਜ ਇਥੇ ਪ੍ਰਰੈਸ ਬਿਆਨ ਜਾਰੀ ਕਰਦੇ ਹੋਏ ਡਵੀਜ਼ਨ ਪ੍ਰਧਾਨ ਸ਼ਿਵ ਸ਼ੰਕਰ, ਸਕੱਤਰ ਿਛੰਦਰ ਸਿੰਘ, ਮੀਤ ਪ੍ਰਧਾਨ ਨਰਿੰਦਰ ਸਿੰਘ ਬਾਠ, ਕੈਸ਼ੀਅਰ ਮਲਕੀਤ ਸਿੰਘ, ਬਲਵੀਰ ਸਿੰਘ, ਪਿ੍ਰੰਸ ਮੱਕੜ ਨੇ ਦੱਸਿਆ ਕਿ ਪਾਵਰਕਾਮ ਸੀ.ਐਚ.ਬੀ ਠੇਕਾ ਕਾਮਿਆਂ ਦੀਆਂ ਮੰਗਾਂ ਜਿਵੇਂ ਕਿ ਕੱਢੇ ਗਏ ਵਰਕਰਾਂ ਨੂੰ ਬਹਾਲ ਕਰਨ ਸਮੇਤ ਹੋਰਨਾਂ ਮੰਗਾਂ ਸਬੰਧੀ 30 ਜਨਵਰੀ ਨੂੰ ਕਿਰਤ ਕਮਿਸ਼ਨ ਦਫਤਰ ਮੁਹਾਲੀ ਵਿਖੇ ਪਰਿਵਾਰਾਂ ਸਮੇਤ ਦਿੱਤੇ ਜਾ ਰਹੇ ਸੂਬਾ ਪੱਧਰੀ ਧਰਨੇ ਦੀ ਤਿਆਰੀ ਸਬੰਧੀ ਧਰਨੇ ਦੌਰਾਨ ਪੋਸਟਰ ਵੀ ਜਾਰੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਾਵਰਕਾਮ ਜਲਾਲਾਬਾਦ ਵਿਚ ਕੰਮ ਕਰਦੇ ਸੀਐਚਬੀ ਠੇਕਾ ਕਾਮਿਆਂਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ, ਉਥੇ ਇਹ ਕਾਮੇ ਨਿਗੁਣੀਆਂ ਤਨਖ਼ਾਹਾਂ 'ਤੇ ਭਰਤੀ ਕਰਕੇ ਪਾਵਰਕਾਮ ਸੀਐੱਚਬੀ ਠੇਕਾ ਕਾਮਿਆਂ ਦਾ ਅੰਨਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਠੇਕਾ ਕਾਮਿਆਂ ਨੂੰ ਸਮੇਂ ਸਿਰ ਤਨਖਾਹ ਦੀ ਅਦਾਇਗੀ ਨਹੀਂ ਕੀਤੀ ਜਾਂਦੀ ਜੋ ਪੰਜਾਬ ਸਰਕਾਰ ਕਿਰਤ ਕਮਿਸ਼ਨਰ ਪੰਜਾਬ ਦੇ ਨੋਟੀਫਿਕੇਸ਼ਨ ਮੁਤਾਬਕ ਘੱਟੋ ਘੱਟ ਉਜ਼ਰਤ ਮਿਲਣੀ ਚਾਹੀਦੀ ਹੈ ਉਹ ਵੀ ਕਾਮਿਆਂ ਨੂੰ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਦੱਸਿਆ ਕਿ ਮੰਗ ਪੱਤਰ ਵਿਚ ਸਾਰੀਆਂ ਦਰਜ ਮੰਗਾਂ ਦਾ ਤੁਰੰਤ ਹੱਲ ਕੀਤਾ ਜਾਵੇ, ਕੱਢੇ ਕਾਮੇ ਬਹਾਲ ਕੀਤਾ ਜਾਣ,ਛਾਂਟੀਆਂ ਦੀ ਨੀਤੀ ਬੰਦ ਕੀਤੀ ਜਾਵੇ, ਕੱਢਣ ਅਤੇ ਰੱਖਣ ਦੀ ਪਾਲਸੀ ਤੈਅ ਕੀਤੀ ਜਾਵੇ, ਆਦਿ ਮੰਗਾਂ ਨੂੰ ਲੈ ਕੇ ਕਿਰਤ ਕਮਿਸ਼ਨਰ ਪੰਜਾਬ ਦੇ ਮੁੱਖ ਦਫਤਰ ਮੁਹਾਲੀ ਅੱਗੇ ਪਰਿਵਾਰਾਂ ਸਣੇ 30 ਜਨਵਰੀ ਨੂੰ ਵੱਡੀ ਗਿਣਤੀ ਵਿਚ ਡਵੀਜ਼ਨ ਜਲਾਲਾਬਾਦ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ।