ਸੁਖਵਿੰਦਰ ਥਿੰਦ ਆਲਮਸ਼ਾਹ, ਫਾਜ਼ਿਲਕਾ

ਪਿਛਲੇ ਦਿਨੀਂ ਮਗਨਰੇਗਾ ਦੇ ਜਨਰਲ ਸਕੱਤਰ ਅੰਮਿ੍ਤਪਾਲ ਸਿੰਘ ਮਹਿਕਮੇ ਤੋਂ ਛੁੱਟੀ ਲੈ ਕੇ ਕਿਸਾਨ ਧਰਨੇ 'ਚ ਹਿੱਸਾ ਲੈਣ ਲਈ ਗਿਆ ਸੀ ਤਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਸਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਸੀ ਤਾਂ ਯੂਨੀਅਨ ਪ੍ਰਧਾਨ ਸੰਨੀ ਕੁਮਾਰ ਦੀ ਅਗਵਾਈ ਹੇਠ ਅੰਮਿ੍ਤਪਾਲ ਨੂੰ ਬਹਾਲ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਦਫਤਰ ਅੱਗੇ ਧਰਨਾ ਦਿੱਤਾ ਅਤੇ ਲੰਮੇਂ ਸਮੇਂ ਬਾਅਦ ਉਸਨੂੰ ਬਹਾਲ ਕਰਵਾਇਆ ਤਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਗਨਰੇਗਾ ਯੂਨੀਅਨ ਦੇ ਪ੍ਰਧਾਨ ਸੰਨੀ ਕੁਮਾਰ ਨੂੰ ਡਿਊਟੀ ਤੋਂ ਗੈਰਹਾਜ਼ਰ ਰਹਿਣ ਦਾ ਬਾਹਾਨਾ ਬਣਾ ਕੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਅਤੇ ਅਜ ਪ੍ਰਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਸੰਨੀ ਕੁਮਾਰ ਨੂੰ ਕਿਹਾ ਕਿ ਉਹ ਹਰ ਪਿੜਤ ਦੇ ਹੱਕ 'ਚ ਪ੍ਰਸ਼ਾਸਨ ਦੇ ਖਿਲਾਫ ਖੜਦੇ ਹਨ ਤਾਂ ਉਸਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਕਿ ਜੇਤੂੰ ਨੌਕਰੀ ਕਰਨੀ ਹੈ ਤਾਂ ਇਹ ਲਿਖਕੇ ਦੇਣਾ ਹੋਵੇਗਾ ਕਿ ਮੈਂ ਭਵਿੱਖ 'ਚ ਕਿਸੇ ਵੀ ਧਰਨੇ ਦਾ ਹਿੱਸਾ ਨਹੀਂ ਬਣਾਂਗਾ ਅਗਰ ਹਿੱਸਾ ਲਿਆ ਤਾਂ ਮੈਨੂੰ ਬਿਨਾਂ ਕਿਸੇ ਨੋਟਿਸ ਤੋਂ ਨੌਕਰੀ ਤੋਂ ਕੱਿਢਆ ਜਾ ਸਕਦਾ ਹੈ ਅਗਰ ਤੂੰ ਲਿੱਖ ਕੇ ਦਿੰਦਾ ਹੈ ਤਾਂ ਤੈਨੂੰ ਬਹਾਲ ਕਰ ਦਿੱਤਾ ਜਾਵੇਗਾ ਜਿਸਦੇ ਵਿਰੋਧ 'ਚ ਅਜ ਜ਼ਿਲ੍ਹਾ ਪ੍ਰਸ਼ਾਸਨ ਦੇ ਖਿਲਾਫ ਧਰਨਾ ਦਿੱਤਾ ਗਿਆ ਅਤੇ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਵਰਿੰਦਰ ਸਿੰਘ ਨੇ ਕਿਹਾ ਕਿ ਉਹ ਸੰਨੀ ਕੁਮਾਰ ਨੂੰ ਕੰਟਰੈਕਟ 'ਚ ਦਰਜ ਪੁਰਾਣੀਆਂ ਸ਼ਰਤਾਂ ਤੇ ਹੀ ਬਹਾਲ ਕਰਵਾਉਣ ਲਈ ਲੜ ਰਹੇ ਹਨ ਫਾਜ਼ਿਲਕਾ ਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁਲਾਜ਼ਮਾਂ ਤੇ ਕਿਰਤ ਕਾਨੂੰਨਾਂ ਦੀਆਂ ਸੋਧਾਂ ਤਹਿਤ ਕਾਰਵਾਈ ਕਰਕੇ ਜਮਹੂਰੀ ਅਧਿਕਾਰ ਖੋਹੇ ਜਾ ਰਹੇ ਹਨ ਉਨ੍ਹਾਂ ਐਲਾਨ ਕੀਤਾ ਜੇਕਰ ਅਜ ਸੰਨੀ ਕੁਮਾਰ ਨੂੰ ਜੁਆਇਨ ਨਹੀਂ ਕਰਵਾਇਆ ਜਾਂਦਾ ਤਾਂ ਆਉਣ ਵਾਲੇ ਦਿਨਾਂ 'ਚ ਪੰਜਾਬ ਪੱਧਰ 'ਤੇ ਮਗਨਰੇਗਾ ਦੇ ਕੰਮ ਠੱਪ ਕਰਕੇ ਫਾਜ਼ਿਲਕਾ ਡੀਸੀ ਦਫਤਰ ਅੱਗੇ ਧਰਨਾ ਦਿੱਤਾ ਗਿਆ ਜਾਵੇਗਾ। ਇਸ ਮੋਕੇ ਬਲਜੀਤ ਸਿੰਘ ਤਰਨਤਾਰਨ, ਸੰਦੀਪ ਸਿੰਘ ਲੁਧਿਆਣਾ, ਗੁਰਦੀਪ ਦਾਸ ਬਰਨਾਲਾ, ਬੇਅੰਤ ਸਿੰਘ, ਹਰਵਿੰਦਰ ਹੈਪੀ ਮੁਕਤਸਰ,ਸੂਬਾ ਪ੍ਰਧਾਨ ਵਰਿੰਦਰ ਸਿੰਘ, ਸੂਬਾ ਜਨਰਲ ਸਕੱਤਰ ਅਮਿ}ਪਾਲ ਸਿੰਘ, ਗੁਰਵਿੰਦਰ ਸਿੰਘ ਪੰਨੂ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ,ਜਲ ਸਪਲਾਈ ਦੇ ਪ੍ਰਧਾਨ ਜਸਵਿੰਦਰ ਸਿੰਘ,ਪ੍ਰਰੈਸ ਸਕੱਤਰ ਅਮਰੀਕ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਗਸੀਰ ਸਿੰਘ ਘੌਲਾ, ਸੁਨੀਲ ਕੁਮਾਰ ਭੋਡੀਪੁਰ, ਸੰਯੁਕਤ ਮੋਰਚਾ ਹਰਬੰਸ ਸਿੰਘ ਵਰੈਡ,ਅਜੀਤ ਸਿੰਘ, ਦਵਿੰਦਰ ਸਿੰਘ ਗਿੱਲ, ਅਨਿਲ ਕੁਮਾਰ ਸਰਪੰਚ,ਵਿਕਰਮ ਿਝਝਾ, ਰਕੇਸ਼ ਸਹਾਰਨ, ਪਿੰਡ ਹੀਰਾ ਵਾਲਾ ਆਦਿ ਹਾਜ਼ਰ ਹੋਏ।