ਸੁਖਦੀਪ ਸਿੰਘ ਚੰਦੜ, ਮੁੱਦਕੀ : ਸਿਹਤ ਵਿਭਾਗ 'ਚ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਨੂੰ ਲੈ ਐੱਨਐੱਚਐੱਮ ਮੁਲਾਜ਼ਮ, ਸੀਐੱਚਓ, ਆਸ਼ਾ ਵਰਕਰ ਅਤੇ ਆਸਾ ਫੈਸਲੀਟੇਟਰਾਂ ਵੱਲੋਂ ਕਮਿਊਨਿਟੀ ਸਿਹਤ ਕੇਂਦਰ ਫਿਰੋਜ਼ਸਾਹ ਵਿਖੇ ਰੋਸ ਧਰਨਾ ਲਗਾਇਆ ਗਿਆ ਹੈ, ਜੋ ਅੱਜ 11ਵੇਂ ਦਿਨ ਵੀ ਜਾਰੀ ਰਿਹਾ। ਅੱਜ ਇਸ ਧਰਨੇ ਵਿਚ ਪੱਕੇ ਮੁਲਾਜ਼ਮਾਂ ਵੱਲੋਂ ਵੀ ਸ਼ਿਰਕਤ ਕੀਤੀ ਗਈ। ਗੱਲਬਾਤ ਕਰਦਿਆਂ ਬਲਾਕ ਪ੍ਰਧਾਨ ਜਗਜੀਤ ਸਿੰਘ ਹਾਂਸ ਨੇ ਦੱਸਿਆ ਕਿ ਉਹ ਪਿਛਲੀ 16 ਨਵੰਬਰ ਤੋਂ ਵਿਭਾਗੀ ਕੰਮਕਾਰ ਬੰਦ ਕਰਕੇ ਆਪਣੀਆਂ ਸੇਵਾਵਾਂ ਸਿਹਤ ਵਿਭਾਗ ਵਿਚ ਪੱਕੇ ਕਰਨ ਲਈ ਸੰਘਰਸ਼ ਕਰ ਰਹੇ ਹਨ, ਪਰ ਅਫਸੋਸ ਸਰਕਾਰ ਦੇ ਕੰਨਾਂ੍ਹ 'ਤੇ ਜੂੰਅ ਨਹੀਂ ਸਰਕ ਰਹੀ, ਜਿਸ ਦੇ ਰੋਸ ਵਜੋਂ ਅੱਜ ਪਹਿਲਾਂ ਸੁੱਤੀ ਸਰਕਾਰ ਨੂੰ ਜਗਾਉਣ ਲਈ ਜਾਗੋ ਕੱਢੀ ਗਈ। ਉਪਰੰਤ ਸਰਕਾਰ ਦਾ ਪੁਤਲਾ ਫੂਕਿਆ ਗਿਆ। ਆਸ਼ਾ ਵਰਕਰ ਆਗੂ ਪਰਮਜੀਤ ਕੌਰ ਮੁੱਦਕੀ ਵਲੋਂ ਵੀ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਅੱਜ ਦੇਸ ਦੀਆਂ ਅੌਰਤਾਂ ਸੜਕਾਂ 'ਤੇ ਸੰਘਰਸ਼ ਕਰ ਹੱਕ ਲੈਣ ਲਈ ਰੁਲ ਰਹੀਆਂ ਹਨ, ਜੋ ਬਹੁਤ ਸ਼ਰਮਨਾਕ ਹੈ, ਜਿਨਾਂ੍ਹ ਨੂੰ ਹੱਕ ਦੇਣ ਦੀ ਬਜਾਏ ਕੁੱਟਿਆ ਜਾ ਰਿਹਾ ਹੈ, ਜਿਸ ਦਾ ਖਮਿਆਜ਼ਾ ਆਉਣ ਵਾਲੀਆਂ ਚੋਣਾਂ ਭੁਗਤਣਾ ਪਾਵੇਗਾ। ਲੋਕ ਅਧਿਕਾਰ ਲਹਿਰ ਦੇ ਫਾਊਂਡਰ ਬਲਵਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਸੰਘਰਸੀਆਂ ਨੂੰ ਇੱਕਜੁੱਟਤਾ 'ਤੇ ਜੋਰ ਦਿੱਤਾ ਕਿ ਸੰਘਰਸ਼ ਨੂੰ ਜਿੱਤਣ ਲਈ ਸਾਨੂੰ ਸਾਰਿਆਂ ਨੂੰ ਇਕ ਹੋਣਾ ਚਾਹੀਦਾ ਹੈ ਤਾਂ ਹੀ ਅਸੀਂ ਆਪਣੀ ਮੰਜਲਿ ਸਰ ਕਰ ਸਕਦੇ ਹਾਂ। ਇਸ ਸੰਘਰਸ਼ ਦੌਰਾਨ ਮੁਲਾਜ਼ਮ ਆਗੂ ਕੌਰਜੀਤ ਸਿੰਘ ਿਢੱਲੋਂ ਵਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਕੀਤੀ।