ਜਲਾਲਾਬਾਦ : ਸ਼ੁਕਰਵਾਰ ਦੇਰ ਸ਼ਾਮ ਜਲਾਲਾਬਾਦ ਦੇ ਲੱਖੇ ਵਾਲੀ ਰੋਡ 'ਤੇ ਦੋਪਹੀਆ ਵਾਹਨਾਂ ਦੀ ਟੱਕਰ ਹੋਣ ਨਾਲ ਪਿੰਡ ਚੱਕ ਕਬਰ ਵਾਲਾ ਦੇ ਇਕ ਨੌਜਵਾਨ ਦੀ ਮੌਤ ਤੇ ਇਕ ਨੌਜਵਾਨ ਦੇ ਗੰਭੀਰ ਰੂਪ 'ਚ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਾਪਤ ਹੋਇਆ ਹੈ। ਮਿ੍ਤਕ ਦੀ ਪਹਿਚਾਣ ਰਾਕੇਸ਼ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਚੱਕ ਕਬਰ ਵਾਲਾ ਅਤੇ ਜ਼ਖ਼ਮੀ ਨੌਜਵਾਨ ਦੀ ਪਹਿਚਾਣ ਬਲਵਿੰਦਰ ਕੁਮਾਰ ਪੁੱਤਰ ਦਰਸ਼ਨ ਲਾਲ ਵਾਸੀ ਚੱਕ ਕਬਰ ਵਾਲਾ ਦੇ ਰੂਪ 'ਚ ਹੋਈ ਹੈ। ਪਰ ਥਾਣਾ ਚੱਕ ਵੈਰੋਂ ਕੇ ਵੱਲੋਂ ਬਣਦੀ ਯੋਗ ਕਾਰਵਾਈ ਨਾ ਕਰਨ ਤੇ ਬਣਦੀਆਂ ਧਰਾਵਾਂ ਤੇ ਤਹਿਤ ਮਾਮਲਾ ਨਾ ਦਰਜ ਕਰਨ ਦੇ ਦੋਸ਼ ਲਗਾਉਂਦੇ ਹੋਏ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਦੇ ਪੰਚਾਂ, ਸਰਪੰਚਾਂ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਤੇ ਰਿਸਤੇਦਾਰਾਂ ਨੇ ਥਾਣੇ ਦੇ ਬਾਹਰ ਧਰਨਾ ਲਗਾ ਕੇ ਪੁਲਿਸ ਪ੍ਸ਼ਾਸ਼ਨ ਦੇ ਖਿਲਾਫ਼ ਜੰਮ ਕੇ ਭੜਾਸ ਕੱਢੀ। ਧਰਨੇ 'ਚ ਸ਼ਾਮਲ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਾਕੇਸ਼ ਕੁਮਾਰ ਸ਼ੁਕਰਵਾਰ ਦੀ ਸ਼ਾਮ ਨੂੰ ਸ਼ਹਿਰ ਤੋਂ ਆਪਣੇ ਘਰ ਨੂੰ ਆ ਰਿਹਾ ਸੀ ਤਾਂ ਜਦੋਂ ਉਹ ਪਿੰਡ ਆ ਰਿਹਾ ਸੀ ਤਾਂ ਰਸਤੇ ਵਿੱਚ ਪਿੰਡ ਮੰਨੇ ਵਾਲਾ ਦੇ ਵਿਚਕਾਰ ਪੈਂਦੇ ਸੇਮ ਨਾਲੇ ਕੋਲ ਪੁੱਜੇ ਤਾਂ ਪਿੰਡ ਚੱਕ ਬਲੋਚਾ ਮਹਾਲਮ ਤੋਂ ਨਸ਼ਾ ਨਾਲ ਧੁੱਤ ਹੋ ਕੇ ਆ ਰਹੇ 3 ਮੋਟਰਸਾਈਕਲ ਸਵਾਰਾਂ ਨੇ ਰਾਕੇਸ਼ ਕੁਮਾਰ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਘਟਨਾਂ ਦੇ ਵਾਪਰਨ ਨਾਲ ਰਾਕੇਸ਼ ਕੁਮਾਰ ਦੀ ਮੌਤ ਹੋ ਗਈ ਜਦਕਿ ਉਸਦਾ ਸਾਥੀ ਬਲਵਿੰਦਰ ਕੁਮਾਰ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਉਧਰ ਦੂਜੇ ਪਾਸੇ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਨੇ ਅੱਜ ਥਾਣਾ ਚੱਕ ਵੈਰੋਂ ਕੇ ਐੱਸਐੱਚਓ 'ਤੇ ਯੋਗ ਬਣਦੀ ਕਾਰਵਾਈ ਨਾ ਕਰਨ ਅਤੇ ਕਾਨੂੰਨ ਅਨੁਸਾਰ ਬਣਦੀਆਂ ਧਰਾਵਾਂ ਦੇ ਤਹਿਤ ਮਾਮਲਾ ਦਰਜ ਨਾ ਕਰਨ ਦੇ ਦੋਸ਼ ਲਗਾਉਂਦੇ ਹੋਏ ਥਾਣੇ ਦੇ ਬਾਹਰ ਧਰਨਾ ਲਗਾ ਕੇ ਰੋਸ ਪ੍ਦਰਸ਼ਨ ਵੀ ਕੀਤਾ। ਧਰਨਕਾਰੀਆਂ ਦੇ ਵੱਧਦੇ ਸੰਘਰਸ਼ ਨੂੰ ਵੇਖਦੇ ਹੋਏ ਥਾਣਾ ਚੱਕ ਵੈਰੋ ਕਾ ਦੀ ਪੁਲਿਸ ਨੇ ਨੌਜਵਾਨ ਰਿੰਕੂ ਕੁਮਾਰ ਪੁੱਤਰ ਕੁਲਦੀਪ ਸਿੰਘ ਵਾਸੀ ਚੱਕ ਅਰਾਈਆ ਵਾਲਾ ਫਲੀਆ ਵਾਲਾ ਦੇ ਖਿਲਾਫ ਮਾਮਲਾ ਦਰਜ ਕਰਕੇ ਕਰਕੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ।