ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਆਲ ਇੰਡੀਆ ਆਂਗਨਵਾੜੀ ਵਰਕਰਜ਼, ਹੈਲਪਰਜ਼ ਯੂਨੀਅਨ ਪੰਜਾਬ ਏਟਕ ਵੱਲੋਂ ਦੁਸਹਿਰਾ ਪੰਦਰਵਾੜੇ ਦੇ ਰੂਪ 'ਚ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਫੈਸਲੇ ਤਹਿਤ ਦੂਜੇ ਦਿਨ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕਾਂਗਰਸ ਪੰਜਾਬ ਪ੍ਰਧਾਨ ਸੁਨੀਲ ਕੁਮਾਰ ਜਾਖੜ, ਕੈਬਨਿਟ ਮੰਤਰੀ ਗੁਰਪ੍ਰਰੀਤ ਕਾਂਗੜ, ਵਿੱਤ ਮੰਤਰੀ ਮਨਪ੍ਰਰੀਤ ਸਿੰਘ ਬਾਦਲ, ਕੈਬਨਿਟ ਮੰਤਰੀ ਸਾਧੂ ਸਿੰਘ, ਰਾਣ ਗੁਰਮੀਤ ਸਿੰਘ ਸੋਢੀ, ਵਿਧਾਇਕ ਰਾਜਾ ਵੜਿੰਗ, ਵਿਧਾਇਕ ਦਵਿੰਦਰ ਸਿੰਘ ਘੁਬਾਇਆ, ਸੰਸਦ ਮੈਂਬਰ ਸੁਰਜੀਤ ਸਿੰਘ ਅੌਜਲਾ, ਉਮੀਦਵਾਰ ਰਮਿੰਦਰ ਸਿੰਘ ਆਵਲਾ ਦਾ ਪੁਤਲਾ ਸਾੜਿਆ। ਸੂਬਾ ਪ੍ਰਧਾਨ ਸਰੋਜ ਛੱਪੜੀ ਵਾਲਾ, ਸੂਬਾ ਸਕੱਤਰ ਸੁਨੀਲ ਕੌਰ ਬੇਦੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਆਂਗਨਵਾੜੀ ਵਰਕਰਾਂ, ਹੈਲਪਰਾਂ ਦਾ ਕੇਂਦਰ ਸਰਕਾਰ ਵੱਲੋਂ ਵਧਾਇਆ ਮਾਣਭੱਤਾ ਕੱਟ ਲਿਆ, ਜੋ ਕਿ ਰੂਲਾਂ ਅਨੁਸਾਰ ਦੇਣਾ ਬਣਦਾ ਸੀ, ਪਰ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕੱਟੇ ਹੋਏ ਮਾਣਭੱਤੇ 'ਤੇ ਕਿਸੇ ਤਰ੍ਹਾਂ ਦਾ ਕੋਈ ਚੋਣ ਜਾਬਤਾ ਲਾਗੂ ਨਹੀਂ ਹੁੰਦਾ। ਮਹਿਕਮੇ ਵੱਲੋਂ ਕੇਸ ਬਣਾ ਕੇ ਐਂਡ ਡੀ ਨੂੰ ਭੇਜ ਦਿੱਤਾ ਗਿਆ ਹੈ, ਪਰ ਅਜੇ ਤਕ ਕੱਟਿਆ ਮਾਣ ਭੱਤਾ ਨਹੀਂ ਦਿੱਤਾ ਗਿਆ। ਜੇਕਰ ਕਾਂਗਰਸ ਸਰਕਾਰ ਨੇ ਕੱਟਿਆ ਮਾਣ ਭੱਤਾ 600 ਵਰਕਰ ਤੇ 300 ਰੁਪਏ ਹੈਲਪਰ ਪ੍ਰਤੀ ਮਹੀਨਾ ਨਾ ਦਿੱਤਾ ਤਾਂ ਕਾਂਗਰਸ ਦੇ ਦਫਤਰ ਦੇ ਸਾਹਮਣੇ ਲਗਾਤਾਰ ਪੱਕੇ ਮੋਰਚੇ ਲਾਏ ਜਾਣਗੇ ਤੇ ਦੁਸਹਿਰਾ ਪੰਦਰਵਾੜਾ ਦੇ ਰੂਪ ਵਿਚ ਮਨਾਇਆ ਜਾਵੇਗਾ। ਇਸ ਮੌਕੇ ਵਿੱਤ ਸਕੱਤਰ ਕਿ੍ਸ਼ਨਾ ਬਸਤੀ ਭੰੁਮਣ ਸ਼ਾਹ, ਬਲਾਕ ਪ੍ਰਧਾਨ ਬਲਵਿੰਦਰ , ਹਰਜੀਤ ਕੌਰ ਢੰਡੀਆ, ਅਰਪਨਾ ਸਿਮਰਿਆ ਵਾਲੀ, ਆਸ਼ਾ ਚੱਕ ਕੁਮਾਲ, ਰਾਜ ਮਹਾਲਮ, ਨਿਰਮਲ, ਸ਼ੰਕੁਤਲਾ, ਸ਼ਾਲੂ ਮੰਨੇਵਾਲਾ, ਨਵੀਨ ਰਾਣੀ, ਗੁਰਪ੍ਰਰੀਤ ਕੌਰ, ਕੈਲਾਸ਼ ਰਾਣੀ, ਦੀਪਮਾਲਾ, ਬਿਮਲਾ ਲਮੋਚੜ, ਸ਼ਲਵਿੰਦਰ ਕੌਰ ਨੇ ਵੀ ਸੰਬੋਧਨ ਕੀਤਾ।