ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਸ਼ੋ੍ਮਣੀ ਅਕਾਲੀ ਦਲ ਅੰਮਿ੍ਤਸਰ ਦੇ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਭੁੱਲਰ ਦੀ ਅਗਵਾਈ ਹੇਠ ਪਟਵਾਰੀ ਬਲਜੀਤ ਸਿੰਘ ਖ਼ਿਲਾਫ਼ ਡੀਸੀ ਦਫ਼ਤਰ ਸਾਹਮਣੇ ਰੋਸ ਧਰਨਾ ਦਿੱਤਾ ਗਿਆ। ਉਥੇ ਪਟਵਾਰੀ ਬਲਜੀਤ ਸਿੰਘ ਵੱਲੋਂ ਵੀ ਮੌੜਵਾਂ ਜਵਾਬ ਦਿੰਦਿਆਂ ਉਲਟਾ ਗੁਰਚਰਨ ਸਿੰਘ ਭੁੱਲਰ 'ਤੇ ਹੀ ਦੋਸ਼ ਲਾਏ ਗਏ ਸਨ। ਭੁੱਲਰ ਨੇ ਦੋਸ਼ ਲਾਏ ਕਿ ਬਲਜੀਤ ਸਿੰਘ ਪਟਵਾਰੀ ਨੂੰ ਫਾਜ਼ਿਲਕਾ ਜ਼ਿਲ੍ਹੇ ਤੋਂ ਸਪੈਸ਼ਲ ਫਿਰੋਜ਼ਪੁਰ ਲਿਆ ਕੇ ਮਮਦੋਟ ਸਬ ਤਹਿਸੀਲ ਵਿਚ ਮਮਦੋਟ ਸਰਕਲ ਦਾ ਪਟਵਾਰੀ ਲਵਾਇਆ ਹੈ ਅਤੇ ਨਾਲ ਹੀ 30 ਕਿਲੋਮੀਟਰ ਦੂਰੀ 'ਤੇ ਦੂਜੀ ਤਹਿਸੀਲ ਫਿਰੋਜ਼ਪੁਰ ਕੈਂਟ ਦੇ ਸਭ ਤੋਂ ਵੱਡੇ ਸਰਕਲ ਸਤੀਏ ਵਾਲਾ ਦਾ ਵਾਧੂ ਚਾਰਜ ਦਵਾਇਆ ਹੈ, ਜਿਸ ਵਿਚ ਬਲਜੀਤ ਸਿੰਘ ਪਟਵਾਰੀ ਦੇ ਲੜਕੇ ਦਿਲਪ੍ਰਰੀਤ ਸਿੰਘ ਨੂੰ ਦੋਵਾਂ ਸਰਕਲਾਂ ਵਿਚ ਬਿਨਾਂ ਕਿਸੇ ਅਹੁਦੇ ਦੇ ਬਿਠਾਇਆ ਹੋਇਆ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਨੇ ਪਟਵਾਰੀ ਤੋਂ ਵਾਧੂ ਚਾਰਜ ਵਾਪਸ ਲੈਣ ਦੀ ਮੰਗ ਕੀਤੀ ਹੈ। ਇਸ ਮੌਕੇ ਰੋਸ ਧਰਨੇ 'ਚ ਨਗਰ ਨਿਵਾਸੀ ਤੇ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਆਗੂ ਤੇਜਿੰਦਰ ਸਿੰਘ ਦਿਉਲ ਯੂਥ ਪ੍ਰਧਾਨ, ਇਕਬਾਲ ਸਿੰਘ ਗੁਰੂਹਰਸਹਾਏ, ਇਕਬਾਲ ਸਿੰਘ ਮਾਦੀ ਕੇ, ਅੰਗਰੇਜ਼ ਸਿੰਘ ਫੌਜੀ, ਸੂਰਤ ਸਿੰਘ, ਗਿਆਨ ਸਿੰਘ, ਗੁਰਮੇਜ ਸਿੰਘ, ਨਿਸ਼ਾਨ ਸਿੰਘ, ਗੁਰਦੀਪ ਸਿੰਘ ਨੰਬਰਦਾਰ, ਜਸਵੰਤ ਸਿੰਘ, ਪਰਮਜੀਤ ਸਿੰਘ, ਸੁਖਦੇਵ ਸਿੰਘ ਵੇਹੜੀ, ਕੁਲਵੰਤ ਸਿੰਘ, ਜੋਗਿੰਦਰ ਸਿੰਘ ਮੱਲੇਵਾਲਾ, ਦਵਿੰਦਰ ਸਿੰਘ ਚੂਰੀਆ, ਬਲਕਾਰ ਸਿੰਘ, ਪੂਰਨ ਸਿੰਘ ਧੰਜੂ, ਸਾਰਜ ਸਿੰਘ, ਪ੍ਰਰੀਤਮ ਸਿੰਘ, ਹਰਵਿੰਦਰ ਸਿੰਘ, ਸੁਖਦੇਵ ਸਿੰਘ, ਨੈਬ ਸਿੰਘ, ਬਲਵੀਰ ਸਿੰਘ ਆਦਿ ਹਾਜ਼ਰ ਸਨ।

........................................................................

ਪਟਵਾਰੀ ਬਲਜੀਤ ਸਿੰਘ ਨੇ ਦੋਸ਼ਾਂ ਨੂੰ ਦੱਸਿਆ ਬੇਬੁਨਿਆਦ

--ਆਪਣੇ 'ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਪਟਵਾਰੀ ਬਲਜੀਤ ਸਿੰਘ ਨੇ ਉਲਟਾ ਅਕਾਲੀ ਆਗੂ ਗੁਰਚਰਨ ਸਿੰਘ ਭੁੱਲਰ 'ਤੇ ਹੀ ਦੋਸ਼ ਲਾ ਦਿੱਤੇ। ਪਟਵਾਰੀ ਨੇ ਦੋਸ਼ ਲਗਾਏ ਕਿ ਭੁੱਲਰ ਦਾ ਲੜਕਾ ਵੀ ਤਹਿਸੀਲ ਵਿਚ ਵਸੀਕਾਂ ਨਵੀਸਾਂ ਦੀ ਤਰ੍ਹਾਂ ਕੰਮ ਕਰਦਾ ਹੈ। ਇਕ ਦੋ ਵਾਰੀ ਉਸ ਨੇ ਗਲਤ ਕੰਮ ਅਤੇ ਨਾਜਾਇਜ਼ ਇੰਤਕਾਲ ਲਈ ਆਖਿਆ ਪਰ ਉਨ੍ਹਾਂ ਵੱਲੋਂ ਮਨਾਂ ਕਰ ਦਿੱਤਾ ਗਿਆ, ਜਿਸ ਤੋਂ ਚਿੜ ਕੇ ਭੁੱਲਰ ਉਨ੍ਹਾਂ ਨਾਲ ਖੁੰਦਕ ਕੱਢ੍ਹ ਰਿਹਾ ਹੈ। ਇਸ ਮੌਕੇ ਪਟਵਾਰੀ ਦੇ ਨਾਲ ਸਤੀਏਵਾਲਾ ਸਰਕੱਲ ਦੀਆਂ ਕੁੱਝ ਪੰਚਾਇਤਾਂ ਵੀ ਹਾਜ਼ਰ ਸਨ।