ਪੱਤਰ ਪ੍ਰਰੇਰਕ, ਗੁਰੂਹਰਸਹਾਏ : ਪੰਜਾਬ ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਬ੍ਾਂਚ ਗੁਰੂਹਰਸਹਾਏ ਦੀ ਮਹੀਨਾਵਾਰ ਮੀਟਿੰਗ ਸਥਾਨਕ ਸ਼ਹਿਰ ਦੇ ਰੇਲਵੇ ਪਾਰਕ 'ਚ ਸੂਬਾ ਆਗੂ ਬ੍ਾਂਚ ਪ੍ਰਧਾਨ ਹਰਭਜਨ ਸਿੰਘ ਠਠੇਰਾ ਦੀ ਅਗਵਾਈ ਵਿਚ ਹੋਈ। ਜਾਣਕਾਰੀ ਦਿੰਦੇ ਹੋਏ ਹਰਭਜਨ ਸਿੰਘ ਨੇ ਦੱਸਿਆ ਕਿ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਵੱਲੋਂ ਹੋ ਰਹੀ ਜਿਮਨੀ ਚੋਣਾਂ ਵਿਚ 19 ਅਕਤੂਬਰ ਮੁੱਲਾਂਪੁਰ ਦਾਖਾ ਵਿਚ ਹੋ ਰਹੀ ਰੋਸ ਰੈਲੀ ਵਿਚ ਗੁਰੂਹਰਸਹਾਏ ਦੇ ਵੱਡੀ ਗਿਣਤੀ ਵਿਚ ਵਰਕਰ ਮੌਜੂਦ ਹੋਣਗੇ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਤਿੰਨ ਫੀਸਦੀ ਡੀਏ ਦੇ ਕੇ ਕਰਮਚਾਰੀਆਂ ਦੇ ਨਾਲ ਇਕ ਮਜ਼ਾਕ ਕੀਤਾ ਹੈ। ਉਨ੍ਹਾਂ ਮੰਗ ਕੀਤੀ ਕਿ ਪਿਛਲੇ ਸਮੇਂ ਦੀ ਪੇਂਡਿੰਗ ਡੀਏ ਦੀ ਕਿਸ਼ਤਾਂ ਅਤੇ 22 ਮਹੀਨਿਆਂ ਦਾ ਡੀਏ ਦਾ ਬਕਾਇਾ ਸਰਕਾਰ ਦੀਵਾਲੀ ਤੋਂ ਪਹਿਲਾਂ ਦੇਵੇ। ਉਨ੍ਹਾਂ ਕਿਹਾ ਕਿ ਜਿਥੇ ਕਰਮਚਾਰੀ ਧਰਨਾ ਲਾ ਕੇ ਸਰਕਾਰ ਦੇ ਨਾਲ ਟੱਕਰ ਲੈਂਦੇ ਹਨ, ਉਥੇ ਵਿਭਾਗੀ ਮੰਗਾਂ ਦੇ ਲਈ ਅਧਿਕਾਰੀਆਂ ਦੇ ਨਾਲ ਰੋਸ ਧਰਨੇ ਲਾਉਣ ਦੇ ਪਿੱਛੇ ਨਹੀਂ ਹਟਣਗੇ। ਉਨ੍ਹਾਂ ਨੇ ਦੱਸਿਆ ਕਿ ਕਾਰਜਕਾਰੀ ਇੰਜ਼ੀਨੀਅਰ ਨੰਬਰ 2 ਫਿਰੋਜ਼ਪੁਰ ਪਿਛਲੇ ਲੰਮੇ ਸਮੇਂ ਤੋਂ ਵਰਕਰਾਂ ਦੀ 10 ਅਕਤੂਬਰ 2017 ਤੋਂ ਅਪ੍ਰਰੈਲ 2019 ਤੱਕ ਦੀਆਂ ਡਿਊ ਵਰਦੀਆਂ ਦੇਣ ਤੋਂ ਟਾਲਮਟੋਲ ਕਰ ਰਹੀ ਹੈ ਅਤੇ ਕੁਝ ਹੋਰ ਮੰਗਾਂ ਵੀ ਨਹੀਂ ਮੰਨ ਰਹੀ ਹੈ। ਜਿਸ ਦੇ ਚੱਲਦੇ ਜਥੇਬੰਦੀ ਜਲਦ ਹੀ ਉਨ੍ਹਾਂ ਖ਼ਿਲਾਫ਼ ਕੋਈ ਸਖ਼ਤ ਸੰਘਰਸ਼ ਅਪਣਾ ਸਕਦੀ ਹੈ। ਇਸ ਮੌਕੇ ਚੇਅਰਮੈਨ ਨਰਿੰਦਰ ਸਿੰਘ ਖੁੰਗਰ, ਖ਼ਜ਼ਾਨਚੀ ਰਾਮ ਕੁਮਾਰ, ਰਮੇਸ਼ ਕੁਮਾਰ ਪੰਜੇਕੇ, ਅਜੀਤ ਸਿੰਘ, ਸੁਭਾਸ਼ ਚੰਦਰ, ਜਸਵਿੰਦਰ ਸਿੰਘ, ਬਲਵੀਰ ਸਿੰਘ ਆਦਿ ਹਾਜ਼ਰ ਸਨ।

........................

ਇਨ੍ਹਾਂ ਮੰਗਾਂ ਨੂੰ ਵੀ ਦੁਹਰਾਇਆ

ਮਹਾਂ ਸੈਕਟਰੀ ਹਰਜਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਜਲਦ ਹੀ ਪੇ ਕਮਿਸ਼ਨ ਲਾਗੂ ਕਰੇ ਅਤੇ ਕਲਾਸ 4 ਦੀ ਪਦ ਉੱਨਤੀ ਕਰੇੇ। ਟੈਸਟ ਪਾਸ ਪੰਪ ਅਪਰੇਟਰਾਂ ਨੂੰ ਜੇਈ ਬਣਾਇਆ ਜਾਵੇ ਅਤੇ ਠੇਕੇ 'ਤੇ ਕੰਮ ਕਰਦੇ ਵਰਕਰਾਂ ਨੂੰ ਸਰਕਾਰ ਰੈਗੂਲਰ ਕਰੇ। ਸੀਨੀਅਰ ਉਪ ਪ੍ਰਧਾਨ ਬਲਵੀਰ ਸਿੰਘ ਖਾਲਸਾ ਨੇ ਕਿਹਾ ਕਿ ਸੀਪੀਐੱਫ ਦੀ ਕਟੌਤੀ ਦੀ ਰਕਮ 2019 ਤੱਕ ਹਰ ਸਾਲ ਵਿਚ ਖਾਤਿਆਂ ਵਿਚ ਪਾਈ ਜਾਵੇ।