ਸਚਿਨ ਮਿੱਢਾ, ਜਲਾਲਾਬਾਦ

ਦੀ ਰੈਵੀਨਿਊ ਪਟਵਾਰ ਯੂਨੀਅਨ ਤਹਿਸੀਲ ਜਲਾਲਾਬਾਦ ਦੇ ਸਮੂਹ ਪਟਵਾਰੀਆਂ ਵੱਲੋਂ ਤਹਿਸੀਲ ਹੈਡਕੁਆਟਰ ਤੇ ਪਟਵਾਰ ਵਰਗ ਦੀਆਂ ਹੱਕੀ ਮੰਗਾਂ ਨਾ ਮੰਨਣ ਦੇ ਰੋਸ ਵਜੋਂ ਧਰਨਾ ਦਿੱਤਾ ਗਿਆ। ਦੀ ਰੈਵੀਨਿਊ ਪਟਵਾਰ ਯੂਨੀਅਨ ਜ਼ਿਲ੍ਹਾ ਫਾਜ਼ਿਲਕਾ ਦੇ ਮਤੇ ਮੁਤਾਬਕ ਸਮੁੱਚ ਜ਼ਿਲ੍ਹੇ ਦੇ ਪਟਵਾਰੀ ਸਮੂਹਿਕ ਛੁੱਟੀ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਖਿਲਾਫ ਰੋਸ ਧਰਨਾ ਦੇ ਰਹੇ ਹਨ ਅਤੇ ਅਜ 11ਵੇਂ ਦਿਨ ਲਗਾਤਾਰ ਤਹਿਸੀਲ ਹੈਡਕੁਆਟਰ ਤੇ ਧਰਨਾ ਦੇ ਕੇ ਡਿਪਟੀ ਕਮਿਸ਼ਨਰ, ਫਾਜ਼ਿਲਕਾ ਨੁੂੰ ਚੇਤਾਵਨੀ ਦਿੱਤੀ ਗਈ ਕਿ ਪਟਵਾਰ ਵਰਗ ਦੀਆਂ ਹੱਕੀ ਮੰਗਾਂ ਜਿਵੇਂ ਕਿ ਰਿਫਰੈਸ਼ਰ ਕੋਰਸ ਪਾਸ ਕੀਤੇ ਪਟਵਾਰੀਆਂ ਨੁੂੰ ਬਤੌਰ ਕਾਨੂੰਨਗੋ ਤਰੱਕੀ ਦੇਣਾ, 4-9-14 ਦੀਆਂ ਤਰੱਕੀਆਂ ਲਗਾਉਣਾ, ਮੁਖਤਿਆਰ ਸਿੰਘ ਪਟਵਾਰੀ ਦੀ ਤਨਖਾਹ ਤਰੁੱਟੀ ਦੂਰ ਕਰਨਾ, ਵਿਨੋਦ ਕੁਮਾਰ ਪਟਵਾਰੀ ਦੀ ਝੂਠੀ ਸ਼ਿਕਾਇਤ ਦਾਖਲ ਦਫਤਰ ਕਰਨਾ, ਭੁਪਿੰਦਰ ਸਿੰਘ ਨਾਮਧਾਰੀ ਫਾਜ਼ਿਲਕਾ ਦੇ ਕੇਸ ਦਾ ਨਿਪਟਾਰਾ ਹੋਣ ਉਪਰੰਤ ਦਾਖਲ ਦਫਤਰ ਕਰਨਾ ਅਤੇ ਹੋਰ ਪਟਵਾਰ ਵਰਗ ਦੇ ਪੈਂਡਿੰਗ ਕੰਮ ਜਲਦੀ ਤੋਂ ਜਲਦੀ ਕੀਤੇ ਜਾਣ। ਸਮੁੱਚੇ ਜ਼ਿਲ੍ਹੇ ਦੇ ਪਟਵਾਰੀਆਂ ਵੱਲੋਂ ਸਮੂਹਿਕ ਛੁੱਟੀ ਤੇ ਚਲੇ ਜਾਣ ਕਾਰਣ ਜਮਾਂਬੰਦੀ ਅੰਦਰ ਮਿਆਦ ਦਾਖਲ ਨਹੀਂ ਹੋ ਸਕੇਗੀ ਅਤੇ ਸਰਕਾਰ ਅਤੇ ਪਬਲਿਕ ਦੇ ਕੰਮ ਦੇ ਹੋ ਰਹੇ ਨੁਕਸਾਨ ਦੀ ਜਿੰਮੇਵਾਰੀ ਡਿਪਟੀ ਕਮਿਸ਼ਨਰ ਫਾਜਿਲਕਾ ਦੀ ਹੋਵੇਗੀ। ਅਜ ਦੇ ਇਸ ਧਰਨੇ 'ਚ ਵਜੀਰ ਸਿੰਘ ਤਹਿਸੀਲ ਪ੍ਰਧਾਨ, ਬਲਦੇਵ ਸਿੰਘ ਜਿਲਾ ਸਰਪ੍ਰਸਤ, ਵਰਿੰਦਰ ਕਾਲੜਾ ਜਿਲਾ ਖਜਾਨਚੀ, ਪ੍ਰਰੇਮ ਪ੍ਰਕਾਸ਼ ਰਿਟਾਇਰ ਕਾਨੂੰਨਗੋ, ਪ੍ਰਦੀਪ ਕਾਲੜਾ ਸੀਨੀਅਰ ਮੀਤ ਪ੍ਰਧਾਨ, ਗੌਤਮ ਕੰਬੋਜ ਜਨਰਲ ਸਕੱਤਰ ਆਦਿ ਨੇ ਸੰਬੋਧਨ ਕੀਤਾ।