ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਸਿੱਖਿਆ, ਵਿਗਿਆਨ ਅਤੇ ਖੇਡਾਂ ਵਿਚ ਜ਼ਿਲ੍ਹੇ ਦੇ ਮੋਢੀ ਸਕੂਲ ਸਾਂਦੇ-ਹਾਸ਼ਮ ਦੀ ਝੋਲੀ ਇਕ ਹੋਰ ਕਾਮਯਾਬੀ ਪਈ ਹੈ, ਸਕੂਲ ਦੀ ਪਿ੍ਰੰਸੀਪਲ ਸ਼ਾਲੂ ਰਤਨ ਨੂੰ 2018-19 ਦੀ ਦੱਸਵੀ ਜਮਾਤ ਦੇ ਸ਼ਾਨਦਾਰ ਨਤੀਜਿਆਂ ਲਈ ਸਿੱਖਿਆ ਮੰਤਰੀ ਓਪੀ ਸੋਨੀ, ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਵੱਲੋਂ ਮੋਹਾਲੀ ਵਿਖੇ ਸਨਮਾਨ ਪ੍ਰਰਾਪਤ ਹੋਇਆ ਹੈ। ਲੈਕਚਰਰ ਰਾਜਬੀਰ ਕੌਰ ਨੇ ਵਧੇਰੇ ਜਾਣਕਾਰੀ ਦਿੰਦੇ ਦੱਸਿਆ ਕਿ ਜਿੱਥੇ ਮੈਡਮ ਸ਼ਾਲੂ ਰਤਨ ਦੇ ਯਤਨਾਂ ਸਦਕਾ ਜਿੱਥੇ ਸਕੂਲ ਦੇ 100 ਪ੍ਰਤੀਸ਼ਤ ਨਤੀਜੇ ਰਹੇ, ਉੱਥੇ ਨੈਸ਼ਨਲ ਖੇਡਾਂ ਵਿਚ ਚਾਂਦੀ ਦਾ ਮੈਡਲ, ਵਿਗਿਆਨ ਮੁਕਾਬਲਿਆਂ ਵਿਚ ਓਵਰ ਆਲ ਟਰਾਫੀ, ਸਾਇੰਸ ਵਿਸ਼ੇ ਵਿਚ +1 ਵਿੱਚ ਦਾਖਲੇ ਵਧੇ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ ਨੇਕ ਸਿੰਘ, ਡਿਪਟੀ ਡੀਈਓ ਕੋਮਲ ਅਰੋੜਾ ਅਤੇ ਵੱਖ ਵੱਖ ਸਕੂਲ ਮੁਖੀਆ ਨੇ ਮੈਡਮ ਨੂੰ ਮੁਬਾਰਕਬਾਦ ਦਿੱਤੀ। ਪਿ੍ਰੰਸੀਪਲ ਸ਼ਾਲੂ ਰਤਨ ਨੇ ਇਸ ਸਨਮਾਨ ਦਾ ਸਿਹਰਾ ਆਪਣੇ ਮਿਹਨਤੀ ਸਟਾਫ਼ ਰਜਿੰਦਰ ਕੌਰ, ਸਤਵਿੰਦਰ ਸਿੰਘ, ਉਪਿੰਦਰ ਸਿੰਘ, ਦਵਿੰਦਰ ਨਾਥ, ਮਹਿੰਦਰ ਸਿੰਘ, ਗੁਰਬਖਸ਼ ਸਿੰਘ, ਮੰਜੂ ਬਾਲਾ, ਸੁਨੀਤਾ ਸਲੂਜਾ, ਹਰਪ੍ਰਰੀਤ ਕੌਰ, ਰਾਜਬੀਰ ਕੌਰ, ਅਨਾ ਪੁਰੀ, ਰੇਨੂ ਵਿਜ, ਕਮਲ ਸ਼ਰਮਾ, ਗੀਤਾ ਸ਼ਰਮਾ, ਪਿ੍ਰਆ ਨੀਤਾ, ਪ੍ਰਦੀਪ ਕੌਰ,ਤਰਵਿੰਦਰ ਕੌਰ, ਮੋਨਿਕਾ, ਇੰਦੂ ਬਾਲਾ, ਬਲਤੇਜ ਕੌਰ, ਜਸਵਿੰਦਰ ਕੌਰ, ਕਿਰਨ, ਸੋਨੀਆ, ਕਲਰਕ ਮਨਦੀਪ ਸਿੰਘ, ਨੀਤੂ ਸੀਕਰੀ, ਬੇਅੰਤ ਸ਼ਰਮਾ, ਬੁੱਧ ਸਿੰਘ ਨੂੰ ਦਿੱਤਾ।