ਸੁਖਚੈਨ ਸਿੰਘ ਚੰਦੜ, ਤਲਵੰਡੀ ਭਾਈ (ਫਿਰੋਜ਼ਪੁਰ) : ਮਾਂ ਦਾ ਦੁੱਧ ਬੱਚੇ ਲਈ ਅੰਮਿ੍ਤ ਅਤੇ ਬੱਚੇ ਦੀ ਤੰਦਰੁਸਤੀ ਲਈ ਮਾਪੇ ਸਮੇਂ ਸਿਰ ਕਰਵਾਉਣ ਟੀਕਾਕਰਨ। ਇਹ ਵਿਚਾਰ ਸਿਵਲ ਸਰਜਨ ਡਾ. ਵਨੀਤਾ ਭੁੱਲਰ ਨੇ ਕਮਿਊਨਿਟੀ ਹੈੱਲਥ ਸੈਂਟਰ ਫਿਰੋਜ਼ਸ਼ਾਹ ਦੀ ਨਿਗਰਾਨੀ ਹੇਠ ਸਮਾਗਮ 'ਚ ਕਿਹਾ ਕਿ ਨਿਮੋਨੀਆ ਦੀ ਬਿਮਾਰੀ ਬੱਚਿਆਂ ਲਈ ਕਾਫੀ ਘਾਤਕ ਸਿੱਧ ਹੋ ਰਹੀ ਹੈ, ਜਿਸ ਤੋਂ ਛੁਟਕਾਰਾ ਪਾਉਣ ਲਈ ਸਿਹਤ ਵਿਭਾਗ ਤੱਤਪਰ ਹੈ।

ਉਨਾਂ੍ਹ ਕਿਹਾ ਕਿ ਨਿਮੋਨੀਆ ਦੀ ਬਿਮਾਰੀ ਆਏ ਸਾਲ 30 ਮਿਲੀਅਨ ਬੱਚਿਆਂ ਜ਼ੀਰੋ ਤੋਂ 5 ਸਾਲ ਤਕ ਦੇ ਬੱਚਿਆਂ ਨੂੰ ਆਪਣੇ ਕਲਾਵੇ ਵਿਚ ਲੈਂਦੀ ਹੈ, ਜਦਕਿ ਥੋੜ੍ਹੀ ਜਿਹੀ ਅਣਗਹਿਲੀ ਕਰ ਕੇ ਇਸ ਬਿਮਾਰੀ ਨਾਲ ਸਾਲ ਵਿਚ ਕਰੀਬ ਇਕ ਲੱਖ ਬੱਚਾ ਮੌਤ ਦੇ ਮੂੰਹ ਵਿਚ ਚਲਾ ਜਾਂਦਾ ਹੈ। ਡਾ. ਭੁੱਲਰ ਨੇ ਸਪੱਸ਼ਟ ਕੀਤਾ ਕਿ ਸਿਹਤ ਵਿਭਾਗ ਹੋਰਨਾਂ ਬਿਮਾਰੀਆਂ ਵਾਂਗ ਨਿਮੋਨੀਆ 'ਤੇ ਕਾਬੂ ਪਾਉਣ 'ਚ ਪੂਰੀ ਤਰਾਂ੍ਹ ਚੌਕਸ ਹੈ ਤੇ ਸਿਹਤ ਵਿਭਾਗ ਵਿਚ ਤਾਇਨਾਤ ਮਾਹਿਰ ਡਾਕਟਰ ਇਸ ਬਿਮਾਰੀ ਤੋਂ ਨਵਜੰਮਿਆਂ ਨੂੰ ਬਚਾਉਣ ਦੀ ਪੂਰੀ ਮੁਹਾਰਤ ਰੱਖਦੇ ਹਨ। ਉਨਾਂ੍ਹ ਕਿਹਾ ਕਿ ਨਿਮੋਨੀਆ ਅਜਿਹੀ ਬਿਮਾਰੀ ਸਾਬਤ ਹੋਈ ਹੈ, ਜੋ ਜ਼ੀਰੋ ਤੋਂ 5 ਸਾਲ ਤਕ ਦੇ ਬੱਚੇ ਲਈ ਭਿਆਨਕ ਖਤਰਾ ਬਣਦੀ ਹੈ ਤੇ ਇਸ ਬਿਮਾਰੀ ਸਦਕਾ ਦੇਸ਼ ਪਰ ਕਾਫੀ ਬੋਝ ਪੈਂਦਾ ਹੈ। ਡਾ. ਵਨੀਤਾ ਭੁੱਲਰ ਨੇ ਸਪੱਸ਼ਟ ਕੀਤਾ ਕਿ ਸਿਹਤ ਵਿਭਾਗ ਦਾ ਟੀਚਾ ਹੈ ਕਿ ਸਾਲ 2025 ਤਕ ਨਿਮੋਨੀਆ ਦੀ ਬਿਮਾਰੀ ਦਾ ਪੂਰਨ ਖਾਤਮਾ ਕੀਤਾ ਜਾ ਸਕੇ, ਜਿਸ ਤਹਿਤ ਦੇਸ਼ ਭਰ ਵਿਚ ਸਾਂਸ ਪੋ੍ਗਰਾਮ ਚਲਾਇਆ ਗਿਆ ਹੈ ਤਾਂ ਜੋ ਬੱਚਿਆਂ ਨੂੰ ਇਸ ਬਿਮਾਰੀ ਤੋਂ ਦੂਰ ਰੱਖਿਆ ਜਾ ਸਕੇ।

ਇਸ ਮੌਕੇ ਡਾ. ਹਿਮਾਂਸ਼ੀ ਸ਼ਰਮਾ, ਨੇਹਾ ਭੰਡਾਰੀ ਬੀਈਈ, ਚਿਮਨ ਬੇਰੀ, ਰਮਨਦੀਪਸਿੰਘ, ਮਨਜੀਤ ਸਿੰਘ ਅਤੇ ਹੋਰ ਸਟਾਫ ਹਾਜ਼ਰ ਸਨ। ਕੈਂਪ ਵਿਚ ਆਪਣੇ ਵਿਚਾਰ ਰੱਖਦਿਆਂ ਨੇਹਾ ਭੰਡਾਰੀ ਬੀਈਈ ਨੇ ਸਪੱਸ਼ਟ ਕੀਤਾ ਕਿ ਫੇਫੜਿਆਂ ਦੀ ਇਸ ਬਿਮਾਰੀ ਨਾਲ ਬੱਚੇ ਦੇ ਅੰਦਰ ਪਸ ਭਰ ਜਾਂਦੀ ਹੈ, ਜਿਸ ਨਾਲ ਬੱਚੇ ਨੂੰ ਸਾਹ ਲੈਣਾ ਅੌਖਾ ਹੋ ਜਾਂਦਾ ਹੈ, ਜਿਸ ਦਾ ਸਮਾਂ ਰਹਿੰਦਿਆਂ ਇਲਾਜ ਹੋਣਾ ਜ਼ਰੂਰੀ ਹੈ ਨਹੀ ਂਤਾਂ ਇਹ ਬਿਮਾਰੀ ਭਿਆਨਕ ਰੂਪ ਅਖ਼ਤਿਆਰ ਕਰਦੀ ਹੋਈ ਬੱਚੇ ਦੀ ਮੌਤ ਦਾ ਕਾਰਨ ਵੀ ਬਣਦੀ ਹੈ।

ਉਨਾਂ੍ਹ ਕਿਹਾ ਕਿ ਬੱਚੇ ਦੇ ਜਨਮ ਤੋਂ 6 ਮਹੀਨੇ ਤਕ ਬੱਚੇ ਲਈ ਮਾਂ ਦਾ ਦੁੱਧ ਅੰਮਿ੍ਤ ਹੈ ਅਤੇ ਬੱਚੇ ਦੀ ਤੰਦਰੁਸਤੀ ਲਈ ਵੈਕਸੀਨੇਸ਼ਨ ਜਿਵੇਂ ਪੀਸੀਵੀ, ਹਿੱਬ, ਪੈਂਟਾ, ਰੋਟਾਵਾਈਰਸ ਦੀ ਵੈਕਸੀਨੇਸ਼ਨ ਕਰਵਾਉਣੀ ਵੀ ਅਤਿ ਜ਼ਰੂਰੀ ਹੈ। ਉਨਾਂ੍ਹ ਨੇ ਸਪੱਸ਼ਟ ਕੀਤਾ ਕਿ ਨਿਮੋਨੀਆ ਦੀ ਬਿਮਾਰੀ ਦੇ ਲੱਛਣ ਜਿਵੇਂ ਬੱਚੇ ਨੂੰ ਕਫ ਲੱਗਣੀ, ਕੋਲਡ ਹੋਣਾ, ਜ਼ੁਕਾਮ, ਬੁਖ਼ਾਰ, ਛਾਤੀ ਧਸੀ ਜਾਣੀ ਜਾਂ ਸਾਹ ਲੈਣ ਵਿਚ ਤਕਲੀਫ ਹੁੰਦੀ ਹੈ ਤਾਂ ਇਹ ਨਿਮੋਨੀਆ ਦੀ ਬਿਮਾਰੀ ਦੇ ਲੱਛਣ ਹਨ, ਜੋ ਸਾਹਮਣੇ ਆਉਣ 'ਤੇ ਤੁਰੰਤ ਨੇੜਲੇ ਸਿਹਤ ਕੇਂਦਰ ਵਿਚ ਪਹੁੰਚ ਕਰਨੀ ਚਾਹੀਦੀ ਹੈ ਤਾਂ ਜੋ ਸਮਾਂ ਰਹਿੰਦਿਆਂ ਬੱਚੇ ਦਾ ਇਲਾਜ ਕੀਤਾ ਜਾ ਸਕੇ। ਉਨਾਂ੍ਹ ਨੇ ਸਪੱਸ਼ਟ ਕੀਤਾ ਕਿ ਸਿਹਤ ਵਿਭਾਗ ਦੇ ਮਾਹਿਰ ਡਾਕਟਰ ਹਮੇਸ਼ਾਂ ਲੋਕ ਸੇਵਾ ਲਈ ਤੱਤਪਰ ਰਹਿੰਦੇ ਹਨ ਅਤੇ ਸਿਹਤ ਵਿਭਾਗ ਦੀਆਂ ਆਧੁਨਿਕ ਮਸ਼ੀਨਾਂ ਨਾਲ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦਾ ਯੋਗ ਇਲਾਜ ਕੀਤਾ ਜਾਂਦਾ ਹੈ। ਬੱਚਿਆਂ ਨੂੰ ਹੋਣ ਵਾਲੀ ਨਿਮੋਨੀਆ ਦੀ ਗੰਭੀਰ ਬਿਮਾਰੀ ਦੀ ਗੱਲ ਕਰਦਿਆਂ ਭੰਡਾਰੀ ਨੇ ਸਪੱਸ਼ਟ ਕੀਤਾ ਕਿ ਅੱਜ ਵੀ ਕਈ ਘਰਾਂ 'ਚ ਪਾਥੀਆਂ, ਲੱਕੜਾਂ ਜਾਂ ਕੋਲ਼ਾ ਆਦਿ ਬਾਲਿਆ ਜਾਂਦਾ ਹੈ, ਜਿਸ ਤੋਂ ਪੈਦਾ ਹੁੰਦੇ ਧੂੰਏਂ ਸਦਕਾ 45 ਫੀਸਦ ੀਬੱਚੇ ਇਸ ਬਿਮਾਰੀ ਦੀ ਗਿ੍ਫਤ ਵਿਚ ਆਉਂਦੇ ਹਨ।

ਗੰਧਲੇ ਹੋ ਰਹੇ ਵਾਤਾਵਰਨ ਨੂੰ ਬਚਾਉਣ ਦੀ ਦੁਹਾਈ ਦਿੰਦਿਆਂ ਉਨਾਂ੍ਹ ਕਿਹਾ ਕਿ ਇਹ ਧੂੰੰਆਂ ਜਿਥੇ ਪੂਰੀ ਮਨੁੱੱਖਤਾ ਲਈ ਘਾਤਕ ਹੈ, ਉਥੇ ਇਹ ਧੂੰਆਂ ਬੱਚਿਆਂ ਦੀ ਸਿਹਤ ਪਰ ਭਾਰੂ ਪੈਂਦਾ ਹੈ, ਜਿਸ ਦਾ ਹੱਲ ਅਤਿ ਜ਼ਰੂਰੀ ਹੈ। ਉਨਾਂ੍ਹ ਕਿਹਾ ਕਿ ਬੱਚਿਆਂ ਲਈ ਪੀਸੀਵੀ ਵੈਕਸੀਨੇਸ਼ਨ ਵੀ ਅਤਿ ਜ਼ਰੂਰੀ ਹੈ, ਜਿਸ ਦੀਆਂ ਤਿੰਨ ਡੋਜ਼ ਦਾ ਆਗਾਜ਼ ਕੀਤਾ ਗਿਆ ਹੈ ਅਤੇ ਇਹ ਤਿੰਨੋਂ ਡੋਜ਼ ਬੱਚਿਆਂ ਦੀ ਸਿਹਤ ਲਈ ਲਾਭਕਾਰੀ ਹਨ।