ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਵੱਖ ਵੱਖ ਸਿਹਤ ਪੋ੍ਗ੍ਰਾਮਾਂ ਵਿੱਚ ਵਿਭਿੰਨ ਵਿਭਾਗਾਂ ਦੀ ਢੁਕਵੀਂ ਸ਼ਮੂਲੀਅਤ ਅਤੇ ਸਹਿਯੋਗ ਹਿੱਤ ਇੱਕ ਇੰਟਰਸੈਕਟੋਰਲ ਮੀਟਿੰਗ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਦੀ ਪ੍ਰਧਾਨਗੀ ਹੇਠ ਕੀਤੀ ਗਈ। ਦਫਤਰ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵਿਖੇ ਆਯੋਜਿਤ ਇਸ ਮੀਟਿੰਗ ਵਿੱਚ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਤੋਂ ਇਲਾਵਾ ਸਿਵਲ ਸਰਜਨ ਡਾ. ਰਜਿੰਦਰ ਅਰੋੜਾ ਦੀ ਅਗਵਾਈ ਹੇਠ ਸਿਹਤ ਵਿਭਾਗ ਦੇ ਸਮੂਹ ਉੱਚ ਅਧਿਕਾਰੀਆਂ ਵੱਲੋਂ ਸ਼ਿਰਕਤ ਕੀਤੀ ਗਈ। ਮੀਟਿੰਗ ਵਿਚ ਡਾ. ਰਜਿੰਦਰ ਅਰੋੜਾ ਸਿਵਲ ਸਰਜਨ ਨੇ ਡੇਂਗੂ ਦੇ ਲੱਛਣਾ ਬਾਰੇ ਦੱਸਿਆ। ਉਨਾਂ੍ਹ ਦੱਸਿਆ ਕਿ ਜ਼ਿਲ੍ਹਾ ਫਿਰੋਜਪੁਰ ਵਿੱਚ ਸਾਲ 2020 ਵਿੱਚ ਡੇਗੂਂ ਦੇ 602 ਕੇਸ ਆਏ ਸੀ। ਹੁਣ ਸਾਲ 2021 ਵਿਚ ਹੁਣ ਤੱਕ ਡੇਂਗੂ ਦੇ 14 ਕੇਸ ਪਾਜ਼ੇਟਿਵ ਆ ਚੁੱਕੇ ਹਨ। ਇਸ ਦੌਰਾਨ ਉਨਾਂ੍ਹ ਸਿਹਤ ਵਿਭਾਗ ਨੂੰ ਮਲੇਰੀਆ, ਡੇਂਗੂ ਅਤੇ ਚਿਕਨਗੁਨਿਆ ਬੁਖਾਰ ਦੀ ਰੋਕਥਾਮ ਅਤੇ ਬਚਾਓ ਲਈ ਵੱਖ-ਵੱਖ ਵਿਭਾਗਾ ਦੇ ਸਹਿਯੋਗ ਦੀ ਮੰਗ ਕੀਤੀ। ਇਸ ਤੋਂ ਇਲਾਵਾ ਸਿਵਲ ਸਰਜਨ ਡਾ. ਰਾਜਿੰਦਰ ਅਰੋੜਾ ਨੇ ਅਪੀਲ ਕੀਤੀ ਕਿ ਜੇਕਰ ਕਿਸੇ ਮਰੀਜ਼ ਨੂੰ ਮਲੇਰੀਆ, ਡੇਂਗੂ ਅਤੇ ਚਿਕਨਗੁਨਿਆ ਬੁਖਾਰ ਦੇ ਲੱਛਣ ਹੁੰਦੇ ਤਾਂ ਉਹ ਤੁਰੰਤ ਆਪਣਾ ਟੈਸਟ ਅਤੇ ਇਲਾਜ ਸਿਵਲ ਹਸਪਤਾਲ ਫਿਰੋਜਪੁਰ ਵਿੱਚ ਕਰਵਾਏ ਜੋ ਕਿ ਮੁਫਤ ਕੀਤਾ ਜਾਂਦਾ ਹੈ। ਉਨਾਂ੍ਹ ਕਿਹਾ ਕਿ ਸਰੀਰ ਨੂੰ ਪੂਰੀ ਤਰਾਂ੍ਹ ਕਵਰ ਕਰਨ ਵਾਲੇ ਕਪੜੇ ਪਹਿਨਣ ਨਾਲ, ਮੱਛਰਦਾਨੀਆਂ ਦੇ ਇਸਤੇਮਾਲ ਕਰਨ ਅਤੇ ਮੱਛਰਾਂ ਦੇ ਕੱਟਣ ਤੋਂ ਬਚਾਅ ਦੇ ਹੋਰ ਸਾਧਨ ਵਰਤ ਕੇ ਅਸੀਂ ਮੱਛਰਾਂ ਰਾਹੀ ਫੈਲਣ ਵਾਲੀਆਂ ਬੀਮਾਰੀ ਦੇ ਫੈਲਾਅ ਨੂੰ ਰੋਕ ਸਕਦੇ ਹਾਂ। ਮੀਟਿੰਗ ਵਿਚ ਕੋਵਿਡ 19 ਅਤੇ ਆਯੂਸਮਾਨ ਸਰਬੱਤ ਸਿਹਤ ਬੀਮਾ ਆਦਿ ਵਿਸ਼ਿਆਂ ਤੇ ਵੀ ਚਰਚਾ ਕੀਤੀ ਗਈ। ਸਿਵਲ ਸਰਜਨ ਡਾ. ਰਾਜਿੰਦਰ ਅਰੋੜਾ ਵੱਲੋਂ ਕੋਵਿਡ ਦੀ ਬੀਮਾਰੀ ਦੇ ਕਾਰਨ, ਲੱਛਣ ਅਤੇ ਬਚਾਅ ਬਾਰੇ ਦੱਸਦਿਆਂ ਕਿਹਾ ਅੱਜ ਕੋਵਿਡ ਵੈਕਸੀਨ ਸਾਡੇ ਕੋਲ ਕੋਵਿਡ ਵਿਰੁੱਧ ਜੰਗ ਵਿੱਚ ਇੱਕ ਕਾਰਗਾਰ ਹਥਿਆਰ ਹੈ।ਇਸ ਮੀਟਿੰਗ ਵਿਚ ਜ਼ਿਲ੍ਹਾ ਐਪੀਡੀਮਾਲੋਜਿਸਟ ਡਾ. ਯੁਵਰਾਜ ਨਾਰੰਗ, ਡਾ. ਹਰਵਿੰਦਰ ਕੌਰ, ਡਾ. ਦੀਪਤੀ ਅਰੋੜਾ ਅਤੇ ਐਂਮਾਲੋਜਿਸਟ ਦੀਪਇੰਦਰ ਸਿੰਘ ਨੇ ਡੇਂਗੂ ਅਤੇ ਕੋਵਿਡ ਦੇ ਵੱਖ ਪਹਿਲੂਆਂ ਬਾਰੇ ਚਰਚਾ ਕੀਤੀ।