ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਡਾਇਰੈਕਟਰ ਐੱਸਸੀਈਆਰਟੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੁਲਵਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਫਿਰੋਜ਼ਪੁਰ, ਕੋਮਲ ਅਰੋੜਾ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਫਿਰੋਜ਼ਪੁਰ ਦੀ ਯੋਗ ਅਗਵਾਈ ਹੇਠ ਸੰਦੀਪ ਕੰਬੋਜ਼ ਨੋਡਲ ਇੰਚਾਰਜ ਅਤੇ ਲਖਵਿੰਦਰ ਸਿੰਘ ਨੋਡਲ ਇੰਚਾਰਜ ਵੱਲੋਂ ਸਮੂਹ ਪਿੰ੍ਸੀਪਲ ਜ਼ਿਲ੍ਹਾ ਫਿਰੋਜ਼ਪੁਰ ਦੇ ਸਹਿਯੋਗ ਨਾਲ ਵੱਖ ਵੱਖ ਸਕੂਲਾਂ ਵਿਚ ਕਵਿਤਾ ਉਚਾਰਨ ਆਨਲਾਈਨ ਮੁਕਾਬਲੇ ਸ਼ੁਰੂ ਕਰਵਾਏ ਗਏ, ਜਿਸ ਵਿਚ ਵੱਖ ਵੱਖ ਸਕੂਲਾਂ ਤੋਂ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲੈ ਰਹੇ ਹਨ। ਕੋਮਲ ਅਰੋੜਾ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਫਿਰੋਜ਼ਪੁਰ ਨੇ ਕਵਿਤਾ ਉਚਾਰਣ ਮੁਕਾਬਲੇ ਦੇ ਨਿਯਮ ਅਤੇ ਹਦਾਇਤਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਵਿਤਾ ਸ੍ਰੀ ਗੁਰੂ ਤੇਗ ਬਹਾਦੁਰ ਦੇ ਜੀਵਨ, ਕੁਰਬਾਨੀ, ਉਸਤਤਿ, ਸਿੱਖਿਆਵਾਂ ਅਤੇ ਫਲਸਫੇ ਨਾਲ ਸਬੰਧਤ ਹੋਣੀ ਚਾਹੀਦੀ ਹੈ। ਕਵਿਤਾ ਦਾ ਸਾਰੇ ਵਰਗਾਂ ਲਈ ਸਮਾਂ 3 ਤੋਂ 5 ਮਿੰਟ ਹੋਵੇਗਾ, ਕਵਿਤਾ ਪੜ੍ਹ ਕੇ ਨਹੀਂ ਬੋਲੀ ਜਾਵੇਗੀ, ਇਸ 'ਚ ਸਾਜ ਵਰਤਣ ਦੀ ਪੂਰਨ ਮਨਾਹੀ ਹੈ, ਕਵਿਤਾ ਦਾ ਮਾਧਿਅਮ ਪੰਜਾਬੀ/ਅੰਗਰੇਜ਼ੀ/ਹਿੰਦੀ/ਕੋਈ ਵੀ ਹੋ ਸਕਦਾ ਹੈ ,ਕਵਿਤਾ ਦਾ ਸਮਾਂ ਪ੍ਰਤੀਯੋਗੀ ਦੇ ਸੰਬੋਧਨ ਕਰਨ ਦੇ ਸਮੇਂ ਤੋਂ ਨੋਟ ਕੀਤਾ ਜਾਵੇਗਾ, ਕਵਿਤਾ ਬੋਲਣ ਵਾਲੇ ਵਿਦਿਆਰਥੀ ਦੀ ਹੀ ਵੀਡਿਉ ਬਣਾਈ ਜਾਵੇ, ਕਵਿਤਾ ਬੋਲਣ ਸਮੇਂ ਵੀਡਿਓ ਲਗਾਤਾਰਤਾ ਵਿੱਚ ਬਣਾਈ ਜਾਵੇ, ਭਾਵ ਕੁੱਟ-ਕੁੱਟ ਕੇ ਨਾ ਬਣਾਈ ਜਾਵੇ। ਜੱਜਮੈਂਟ ਲਈ ਮਾਪਦੰਡ ਅਤੇ ਅੰਕ ਵੰਡ ਕਵਿਤਾ ਦੇ ਵਿਸੇ ਦੀ ਚੋਣ 5 ਅੰਕ, ਕਵਿਤਾ ਦੇ ਭਾਵਾਂ ਨਾਲ ਇੱਕਸੁਰਤਾ ਤੇ ਸੁਭਾਵਿਕਤਾ 5 ਅੰਕ, ਕਵਿਤਾ ਦੀ ਪੇਸ਼ਕਾਰੀ 10 ਅੰਕ, ਉਚਾਰਨ 5 ਅੰਕ, ਸਮੁੱਚਾ ਪ੍ਰਭਾਵ (ਸਵੈਵਿਸਵਾਸ ਤੇ ਵੀਡੀਓਗ੍ਰਾਫੀ ਆਦਿ) 5 ਅੰਕ ਹੋਣਗੇ। ਸ੍ਰੀਮਤੀ ਕੁਲਵਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਫਿਰੋਜ਼ਪੁਰ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ 400 ਸਾਲਾਂ ਸਮਾਗਮਾਂ ਦੌਰਾਨ ਕਰਵਾਈਆਂ ਜਾਣੀਆਂ ਵੱਖ ਵੱਖ ਗਤੀਵਿਧੀਆਂ ਬੱਚਿਆਂ ਲਈ ਬਹੁਤ ਹੀ ਵਧੀਆ ਹਨ। ਉਨਾਂ੍ਹ ਨੇ ਸਮੂਹ ਨੋਡਲ ਅਫਸਰ ਅਤੇ ਸਹਿਯੋਗੀਆਂ ਨੂੰ ਇਸ ਪੋ੍ਗਰਾਮ ਨੂੰ ਸਫਲਤਾਪੂਰਵਕ ਨੇਪਰੇ ਚੜਾਉਣ ਲਈ ਪੇ੍ਰਿਤ ਕੀਤਾ। ਇਸ ਮੌਕੇ ਅਸਵਿੰਦਰ ਸਿੰਘ, ਇੰਦਰਦੀਪ ਸਿੰਘ, ਜਰਨੈਲ ਸਿੰਘ, ਵਰਿੰਦਰ ਸਿੰਘ, ਦੀਪਕ ਮਾਠਪਾਲ, ਬਲਜੀਤ ਕੌਰ ਕਰਿਤਕਾ, ਰਿਤੂ ਹਾਜ਼ਰ ਸਨ।