ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਫਿਰੋਜ਼ਪੁਰ ਅਤੇ ਇਸ ਦੇ ਆਸ-ਪਾਸ ਦੇ ਜ਼ਿਲ੍ਹੇ ਦੇ ਲੋਕਾਂ ਨੂੰ ਪਹਿਲਾਂ ਪਾਸਪੋਰਟ ਬਣਾਉਣ ਲਈ ਅੰਮਿ੫ਤਸਰ ਅਤੇ ਚੰਡੀਗੜ੍ਹ ਜਾਣਾ ਪੈਂਦਾ ਸੀ ਪਰ ਹੁਣ ਲੋਕਾਂ ਨੂੰ ਪਾਸਪੋਰਟ ਬਣਾਉਣ ਲਈ ਕਿਸੇ ਹੋਰ ਸ਼ਹਿਰ ਜਾਣ ਦੀ ਲੋੜ ਨਹੀਂ ਪਵੇਗੀ ਕਿਉਂਕਿ ਹੁਣ ਇਹ ਸੇਵਾਵਾਂ ਫਿਰੋਜ਼ਪੁਰ 'ਚ ਹੀ ਪ੫ਾਪਤ ਹੋਣਗੀਆਂ। ਲੋਕਾਂ ਦੀ ਪੁਰਾਣੀ ਮੰਗ ਨੂੰ ਪੂਰਾ ਕਰਦੇ ਹੋਏ ਫਿਰੋਜ਼ਪਰ ਛਾਉਣੀ ਦੇ ਪੋਸਟ ਆਫਿਸ ਦੇ ਹੈੱਡ ਦਫਤਰ ਵਿਖੇ ਦੇਸ਼ ਦੇ 271ਵੇਂ ਪੋਸਟ ਆਫਿਸ ਪਾਸਪੋਰਟ ਕੇਂਦਰ ਦਾ ਫਿਰੋਜ਼ਪੁਰ ਦੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨੇ ਰਿਜ਼ਨਲ ਪਾਸਪੋਰਟ ਅਫਸਰ ਮੁਨੀਸ਼ ਕਪੂਰ ਦੀ ਅਗਵਾਈ 'ਚ ਉਦਘਾਟਨ ਕੀਤਾ। ਇਸ ਮੌਕੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸ਼ੇਰ ਸਿੰਘ ਘੁਬਾਇਆ ਨੇ ਕਿਹਾ ਕਿ ਫਿਰੋਜ਼ਪੁਰ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ ਦੇ ਲੋਕਾਂ ਦੀਆਂ ਮੰਗਾਂ ਸਬੰਧੀ ਉਹ ਪਿਛਲੇ ਕਈ ਸਾਲਾਂ ਤੋਂ ਮੰਤਰਾਲਾ 'ਚ ਆਵਾਜ਼ ਉਠਾ ਰਹੇ ਸੀ। ਉਨ੍ਹਾਂ ਦੱਸਿਆ ਕਿ ਮੰਤਰਾਲਾ ਵੱਲੋਂ ਪਹਿਲੇ ਪੜਾਅ ਤਹਿਤ ਦੇਸ਼ ਭਰ ਦੇ ਸਾਰੇ ਸੰਸਦ ਮੈਂਬਰਾਂ ਦੇ ਇਕ-ਇਕ ਖੇਤਰ ਵਿਚ ਪਾਸਪੋਰਟ ਸੇਵਾ ਕੇਂਦਰ ਖੋਲ੍ਹਣ ਦੀ ਗੱਲ ਕੀਤੀ ਗਈ, ਜਿਸ ਤਹਿਤ ਮੰਤਰਾਲਾ ਵੱਲੋਂ ਫਿਰੋਜ਼ਪੁਰ ਵਿਖੇ ਇਹ ਸੇਵਾ ਕੇਂਦਰ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਗਈ। ਉਨ੍ਹਾਂ ਕਿਹਾ ਮੰਤਰਾਲਾ ਵੱਲੋਂ ਦੂਸਰੇ ਪੜਾਅ ਤਹਿਤ ਜਲਦ ਹੀ ਫਾਜ਼ਿਲਕਾ ਅਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਵੀ ਅਜਿਹੇੇ ਹੀ ਪਾਸਪੋਰਟ ਸੇਵਾ ਕੇਂਦਰ ਖੋਲ੍ਹੇ ਜਾਣਗੇ ਤਾਂ ਜੋ ਲੋਕਾਂ ਨੂੰ ਉਨ੍ਹਾਂ ਦੇ ਸ਼ਹਿਰ ਵਿਚ ਹੀ ਪਾਸਪੋਰਟ ਬਣਾਉਣ ਦੀ ਸਹੂਲਤ ਮਿਲ ਸਕੇ। ਇਸ ਦੌਰਾਨ ਅੰਮਿ੫ਤਸਰ ਰੀਜਨ ਪਾਸਪੋਰਟ ਦਫਤਰ ਦੇ ਰਿਜ਼ਨਲ ਪਾਸਪੋਰਟ ਅਫਸਰ ਮੁਨੀਸ਼ ਕਪੂਰ ਨੇ ਦੱਸਿਆ ਕਿ ਇਥੇ ਰੋਜ਼ਾਨਾ 50 ਲੋਕਾਂ ਨੂੰ ਪਾਸਪੋਰਟ ਬਣਾਉਣ ਲਈ ਅਪੁਆਇੰਟਮੈਂਟ ਦਿੱਤੀ ਜਾਇਆ ਕਰੇਗੀ। ਉਨ੍ਹਾਂ ਦੱਸਿਆ ਕਿ ਦੇਸ਼ ਭਰ ਵਿਚ 400 ਦੇ ਕਰੀਬ ਡਾਕਘਰ ਪਾਸਪੋਰਟ ਕੇਂਦਰ ਖੋਲ੍ਹੇ ਜਾਣੇ ਹਨ, ਜਿਸ ਸਬੰਧੀ ਕਾਰਵਾਈ ਚੱਲ ਰਹੀ ਹੈ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਪਾਸਪੋਰਟ ਆਨ ਲਾਈਨ ਅਪਲਾਈ ਕਰਨ ਅਤੇ ਪਾਸਪੋਰਟ ਦੇ ਨਾਲ ਲਗਾਏ ਜਾਣ ਵਾਲੇ ਦਸਤਾਵੇਜ਼ਾਂ ਅਤੇ ਮੋਬਾਈਲ ਫੋਨ 'ਤੇ ਫਾਰਮ ਭਰਨ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਪਾਸਪੋਰਟ ਅਫਸਰ ਅੰਮਿ੫ਤਸਰ ਦੇ ਅਧਿਕਾਰੀ ਬਲਰਾਜ, ਪੋੋਸਟ ਆਫਿਸ ਫਿਰੋਜ਼ਪੁਰ ਦੇ ਸੁਪਰਡੈਂਟ ਪ੫ਕਾਸ਼ ਸਿੰਘ ਅਤੇ ਹੋਰ ਸਟਾਫ ਹਾਜ਼ਰ ਸੀ।