ਜ਼ਿਲ੍ਹੇ ਸਿੰਘ, ਮੰਡੀ ਲਾਧੂਕਾ : ਕੇਂਦਰ ਸਰਕਾਰ ਵੱਲੋਂ ਸਵੱਛ ਭਾਰਤ ਮੁਹਿੰਮ ਤਹਿਤ ਗਰੀਬ ਪਰਿਵਾਰਾਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੇ ਮੱਦੇਨਜ਼ਰ ਗਰੀਬ ਪਰਿਵਾਰਾਂ 'ਚ ਪਖਾਨੇ ਬਣਾ ਕੇ ਦੇਣੇ ਤੇ ਕੱਚੇ ਤੋਂ ਪੱਕੇ ਮਕਾਨਾਂ ਦੀ ਸਕੀਮ ਤਹਿਤ ਬਹੁਤ ਸਾਰੇ ਗਰੀਬ ਪਰਿਵਾਰ ਇਸ ਸਕੀਮ ਤੋਂ ਵਾਂਝੇ ਰਹਿ ਗਏ ਹਨ। ਜਿਨ੍ਹਾਂ ਨੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪਖ਼ਾਨੇ ਅਤੇ ਪੱਕੇ ਮਕਾਨ ਬਣਾ ਕੇ ਦਿੱਤੇ ਜਾਣ। ਪਿੰਡ ਤਰੋਬੜ੍ਹੀ ਦੀ ਢਾਣੀ ਵਾਸੀ ਸ਼ਿੰਦਰ ਸਿੰਘ, ਦਰਸ਼ਨ ਸਿੰਘ, ਨਰਾਇਣ ਸਿੰਘ ਨੇ ਦੱਸਿਆ ਹੈ ਕਿ ਜਦੋਂ ਤੋਂ ਕੇਂਦਰ ਦੀ ਸਰਕਾਰ ਵਲੋਂ ਗਰੀਬ ਪਰਿਵਾਰਾਂ ਦੇ ਲਈ ਇਹ ਸਹੂਲਤਾਂ ਦਿੱਤੀਆਂ ਗਈਆਂ ਸਨ ਪਰ ਸਾਨੂੰ ਇਸ ਦਾ ਕੋਈ ਲਾਭ ਨਹੀ ਮਿਲਿਆ। ਿਛੰਦਰ ਸਿੰਘ ਦੀ ਪਤਨੀ ਸੋਮਾ ਬਾਈ ਨੇ ਦੱਸਿਆ ਕਿ ਮੇਰੇ ਘਰ ਵਿੱਚ ਕੱਚਾ ਕੋਠਾ ਅਤੇ ਨਾ ਹੀ ਕੋਈ ਪਖ਼ਾਨਾ ਬਣਿਆ ਹੋÎਇਆ ਹੈ। ਮੇਰੀਆਂ ਤਿੰਨ ਲੜਕੀਆਂ ਤੇ ਇੱਕ ਲੜਕਾ ਹੈ ਜੋ ਕਿ ਬਾਹਰ ਖੁੱਲ੍ਹੇ ਵਿੱਚ ਪਖ਼ਾਨੇ ਜਾਣ ਲਈ ਮਜਬੂਰ ਹਨ, ਕਈ ਵਾਰ ਜਮੀਨਾਂ ਦੇ ਮਾਲਕ ਲੜਾਈ ਝਗੜਾ ਕਰਦੇ ਹਨ। ਸੋਮਾ ਬਾਈ ਨੇ ਕਿਹਾ ਹੈ ਕਿ ਮੇਰਾ ਘਰ ਵਾਲਾ ਦਿਹਾੜੀ ਕਰਕੇ ਘਰ ਦਾ ਪਾਲਣ-ਪੌਸ਼ਣ ਕਰਦਾ ਹੈ, ਜਿਸ ਨਾਲ ਅਸੀ ਆਪਣੇ ਪੱਧਰ ਤੇ ਪੱਕਾ ਮਕਾਨ ਤੇ ਘਰ ਵਿੱਚ ਪਖ਼ਾਨਾ ਨਹੀ ਬਣਾ ਸਕਦੇ ਦੱਸਣਯੋਗ ਹੈ ਕਿ ਪਿੰਡ ਦੇ ਸਰਪੰਚਾਂ ਅਤੇ ਮੁਲਾਜ਼ਮਾਂ ਦੀ ਨਲਾਇਕੀ ਦੇ ਕਾਰਨ ਸਾਨੂੰ ਸਾਢੇ ਹੁਣ ਤੱਕ ਹੱਕ ਨਹੀ ਮਿਲੇ। ਇਨ੍ਹਾਂ ਪਰਿਵਾਰਾਂ ਨੇ ਫ਼ਾਜ਼ਿਲਕਾ ਦੇ ਡੀ ਸੀ ਤੋ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਇਹ ਸਹੁਲਤਾਂ ਜਲਦੀ ਤੋਂ ਜਲਦੀ ਪ੍ਦਾਨ ਕੀਤੀਆਂ ਜਾਣ। ਇਸ ਸਬੰਧ ਵਿੱਚ ਜੇਈ ਸੁਖਵਿੰਦਰ ਸਿੰਘ ਨ ਕਿਹਾ ਹੈ ਕਿ ਕੁੱਝ ਦਿਨਾਂ ਵਿੱਚ ਪੰਚਾਇਤਾਂ ਦੀਆਂ ਕਮੇਟੀਆਂ ਬਣਾ ਕੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।