ਸੁਖਵਿੰਦਰ ਥਿੰਦ ਫਾਜ਼ਿਲਕਾ : ਸਿਹਤ ਵਿਭਾਗ ਵਲੋਂ ਤਿੰਨ ਦਿਨਾਂ 16,17 ਅਤੇ 18 ਜੂਨ ਨੂੰ ਪ੍ਰਵਾਸੀ ਬੱਚਿਆਂ ਜੋਕਿ ਪੰਜਾਬ ਵਿੱਚ ਮਜ਼ਦੂਰੀ ਜਾਂ ਕਿਸੇ ਹੋਰ ਕਾਰਨ ਪੰਜਾਬ ਵਿੱਚ ਆਪਣੇ ਮਾਪਿਆਂ ਨਾਲ ਆਏ ਹੋਏ ਹਨ, ਉਨ੍ਹਾਂ ਨੂੰ ਘਰ ਘਰ ਜਾਂ ਕੇ ਪੋਲੀਓ ਬੂੰਦਾਂ ਪਿਲਾਈਆਂ ਗਈਆਂ ਹਨ। ਇਸ ਮੁਹਿੰਮ ਦੇ ਅਖਰੀ ਦਿਨ ਜਿਲਾ ਟੀਕਾਕਾਰਨ ਅਫਸਰ ਡਾ.ਮਨਜੀਤ ਸੋਢੀ ਨੇ ਕਿਹਾ ਕਿ ਸਾਡਾ ਟੀਚਾ ਹੈ ਕਿ ਬਾਹਰੋ ਪੰਜਾਬ ਵਿੱਚ ਕਿਸੇ ਤਰ੍ਹਾਂ ਦਾ ਵੀ ਪੋਲਿਓ ਵਾਇਰਸ ਨਾ ਆ ਸਕੇ। ਇਸ ਲਈ ਸਾਰੇ ਹੀ ਪ੍ਰਵਾਸੀ ਬੱਚਿਆਂ ਨੂੰ ਜੋਕਿ ਭੱਠਿਆ, ਢਾਣੀਆ, ਖੇਤਾਂ ਜਾ ਫੈਕਟਰੀਆਂ, ਜਾਂ ਉਸਰੀ ਅਧੀਨ ਥਾਵਾਂ 'ਤੇ ਹਨ। ਉਨ੍ਹਾਂ ਨੂੰ ਸਿਹਤ ਕਰਮਚਾਰੀ ਘਰ ਘਰ ਜਾ ਕੇ ਪੋਲਿਓ ਬੂੰਦਾਂ ਪਿਲਾਈਆ ਗਈਆਂ। ਇਸ ਲਈ ਜਿਲ੍ਹੇ ਵਿੱਚ 33 ਰੈਗੂਲਰ ਤੇ 37 ਮੋਬਾਇਲ ਟੀਮਾਂ ਬਣਾਈਆਂ ਗਈਆਂ। 13 ਸੁਪਰਵਾਈਜਰ ਵੀ ਲਗਾਏ ਗਏ। ਪਹਿਲੇ ਦਿਨ 5567 ਬੱਚਿਆਂ ਨੂੰ ਅਤੇ ਦੂਜੇ ਦਿਨ 4326 ਬੱਚਿਆਂ ਨੂੰ ਪੋਲਿਓ ਬੂੰਦਾਂ ਪਿਲਾਈਆਂ ਗਈਆਂ। ਜਦਕਿ ਮਿਥੇ ਟੀਚੇ 12793 ਬੱਚਿਆਂ ਨੂੰ ਅੱਜ ਆਖਰੀ ਤੀਜੇ ਦਿਨ ਪੋਲਿਓ ਬੂੰਦਾਂ ਪਿਲਾਈਆਂ ਗਈਆਂ ਹਨ। ਜਿਲ੍ਹਾ ਮਾਸ ਮੀਡੀਆ ਅਫਰ ਅਨਿਲ ਧਾਮੂ ਨੇ ਕਿਹਾ ਕਿ ਜੇ ਕਿਸੇ ਦੇ ਵੀ ਘਰ, ਖੇਤ, ਫੈਕਟਰੀ , ਭੱਠੇ ਜਾਂ ਉਸਾਰੀ ਅਧੀਨ ਇਮਾਰਤ 'ਤੇ ਕੰਮ ਕਰ ਰਹੇ ਮਜਦੂਰਾਂ ਦਾ ਬੱਚਾ ਰਹਿ ਜਾਂਦਾ ਹੈ ਤਾਂ ਉਸਨੂੰ ਫੋਰਨ ਨਜਦੀਕੀ ਸਿਹਤ ਕੇਂਦਰ ਵਿਖੇ ਭੇਜਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਸਾਰੇ ਬੱਚਿਆਂ ਨੂੰ ਇਸ ਵਾਇਰਸ ਤੋਂ ਮੁਕਤ ਕੀਤਾ ਜਾ ਸਕੇ।