<

p> ਪਰਮਿੰਦਰ ਸਿੰਘ ਥਿੰਦ, ਫਿਰੋਜਪੁਰ : ਅੱਜ ਕਿਸ਼ੋਰ ਕੁਮਾਰ ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਸਹਿਤ ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹਰਗੁਰਜੀਤ ਕੌਰ ਮਾਣਯੋਗ ਏਡੀਜੇ, ਮਿਸ ਪਰਵਿੰਦਰ ਕੌਰ ਮਾਨਯੋਗ ਐੱਸਡੀਜੇ ਐੱਮ ਜ਼ੀਰਾ, ਅੰਸ਼ੁਮਨ ਸਿਆਗ ਮਾਣਯੋਗ ਸਿਵਲ ਜੱਜ ਜੂਨੀਅਰ ਡਵੀਜ਼ਨ ਜ਼ੀਰਾ ਅਤੇ ਸੀਜੇਐੱਮ ਮਿਸ ਏਕਤਾ ਉੱਪਲ ਵੱਲੋਂ ਜੂਡੀਸ਼ੀਅਲ ਕੋਰਟ ਕੰਪਲੈਕਸ ਜ਼ੀਰਾ ਵਿਖੇ ਵਾਤਾਵਰਨ ਹਫਤਾ ਮਨਾਉਣ ਦੇ ਆਖਰੀ ਦਿਨ ਨੂੰ ਮਨਾਉਣ ਦੇ ਮੰਤਵ ਨਾਲ ਅੱਜ ਬੂਟੇ ਲਾਉਣ ਦਾ ਪੋ੍ਗਰਾਮ ਕਰਵਾਇਆ ਗਿਆ। ਇਸ ਪੋ੍ਗਰਾਮ ਵਿਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੇਅਰਮੈਨ ਕਿਸ਼ੋਰ ਕੁਮਾਰ ਨੇ ਦੱਸਿਆ ਕਿ ਵਾਤਾਵਰਨ ਨਾਲ ਕੀਤੀਆਂ ਛੇੜਖਾਨੀਆਂ ਦੇ ਨਤੀਜੇ ਕਾਰਨ ਅਸੀਂ ਅੱਜ ਕੋਰੋਨਾ ਵਰਗੀਆਂ ਮਹਾਮਾਰੀਆਂ ਨਾਲ ਜੂਝ ਰਹੇ ਹਾਂ। ਇਸ ਦੇ ਸਿੱਟੇ ਵਜੋਂ ਸਾਨੂੰ ਸਾਰੀ ਮਨੁੱਖ ਜਾਤੀ ਨੂੰ ਇਹ ਸਮਝਣ ਦੀ ਲੋੜ ਹੈ ਕਿ ਹੁਣ ਸਾਨੂੰ ਵਾਤਾਵਰਨ ਨੂੰ ਫਿਰ ਤੋਂ ਹਰਿਆ ਭਰਿਆ ਬਣਾ ਕੇ ਕੁਦਰਤ ਨੂੰ ਕਰੋਪਵਾਨ ਹੋਣ ਤੋਂ ਰੋਕਣਾ ਚਾਹੀਦਾ ਹੈ। ਹੁਣ ਲੋੜ ਹੈ ਇਕ ਨਵੀਂ ਪਹਿਲ ਕਰਨ ਦੀ ਜਿਸ ਵਿਚ ਵੱਧ ਤੋਂ ਵੱਧ ਰੁੱਖ ਲਾ ਕੇ ਨਾ ਕਿ ਇਕ ਦਿਨ ਹੀ ਵਾਤਾਵਰਨ ਦਿਵਸ ਮਨਾਉਣਾ ਚਾਹੀਦਾ ਹੈ ਬਲਕਿ ਨਵੇਂ ਦਰਖੱਤਾਂ ਲਾਉਣ ਅਤੇ ਨਵੇਂ ਲਾਏ ਦਰਖੱਤਾਂ ਦੀ ਸਾਂਭ ਸੰਭਾਲ ਅਤੇ ਪੁਰਾਣੇ ਦਰਖੱਤਾਂ ਦੀ ਸਿਹਤ ਵੱਲ ਸਾਨੂੰ ਖਾਸ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਅਸੀਂ ਇਸ ਧਰਤੀ ਤੇ ਜੀਵਨ ਦੀ ਹੋਂਦ ਨੂੰ ਬਚਾਇਆ ਜਾ ਸਕੇ। ਇਸ ਗੱਲ ਨਾਲ ਸਹਿਮਤੀ ਪਰਗਟ ਕਰਦਿਆਂ ਏਡੀਜੇ ਹਰਗੁਰਜੀਤ ਕੌਰ ਨੇ ਵੀ ਦੱਸਿਆ ਕਿ ਕ੍ਰਿਪਾ ਕਰਕੇ ਸਾਰੇ ਵਿਅਕਤੀ ਵੱਧ ਤੋਂ ਵੱਧ ਰੁੱਖ ਲਾ ਕੇ ਇਸ ਧਰਤੀ ਨੂੰ ਹਰਿਆ ਭਰਿਆ ਬਣਾ ਕੇ ਧਰਤੀ ਤੇ ਅਲੋਪ ਹੋ ਰਹੇ ਪੰਛੀਆਂ ਅਤੇ ਜਾਨਵਰਾਂ ਦੀਆਂ ਪ੍ਰਜਾਤੀਆਂ ਨੂੰ ਬਚਾਇਆ ਜਾ ਸਕਦਾ ਹੈ ਅਤੇ ਮਨੁੱਖ ਦੀ ਹੋਂਦ ਵੀ ਇਨ੍ਹਾਂ ਦੇ ਨਾਲ ਹੀ ਸੰਭਵ ਹੈ। ਮਾਣਯੋਗ ਜੱਜ ਸਾਹਿਬ ਦੇ ਨਾਲ ਬਾਕੀ ਅਫਸਰ ਸਾਹਿਬਾਨਾਂ ਨਾਲ ਸਕੱਤਰ ਸਾਹਿਬ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਇਸ ਜੂਡੀਸ਼ੀਅਲ ਕੋਰਟ ਕੰਪਲੈਕਸ ਜ਼ੀਰਾ ਵਿਖੇ ਬੂਟੇ ਲਾਏ ਗਏ।